ਕਾਨਪੁਰ : ਉੱਤਰ ਪ੍ਰਦੇਸ਼ ਦੇ ਕਾਟੇਜ, ਛੋਟੇ ਅਤੇ ਦਰਮਿਆਨੇ ਉਦਯੋਗ ਮੰਤਰੀ ਰਾਕੇਸ਼ ਸਚਾਨ ਨੂੰ ਨਾਜਾਇਜ਼ ਢੰਗ ਨਾਲ ਹਥਿਆਰ ਰੱਖਣ ਦੇ ਮਾਮਲੇ ਵਿਚ ਕਾਨਪੁਰ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਇਕ ਸਾਲ ਦੀ ਕੈਦ ਅਤੇ 1500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸਤਗਾਸਾ ਪੱਖ ਦੀ ਅਧਿਕਾਰੀ ਰਿਚਾ ਗੁਪਤਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਚਾਨ ਨੇ ਕਾਨਪੁਰ ਦੇ ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ-3 ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ।
ਟਰਾਂਸਪੋਰਟ ਮੰਤਰੀ ਭੁੱਲਰ ਫਸਿਆ ਕਸੂਤਾ! ਲਾਲ ਕਿਲ੍ਹਾ ਹਿੰਸਾ ਮਾਮਲੇ ਦੀ ਆਈ ਵੀਡੀਓ D5 Channel Punjabi
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਕੀਲਾਂ ਦਾ ਇਕ ਪੈਨਲ ਵੀ ਉਨ੍ਹਾਂ ਨਾਲ ਗਿਆ ਸੀ ਅਤੇ ਕਾਰਵਾਈ ਪੂਰੀ ਹੋਣ ਤੋਂ ਬਾਅਦ ਅਦਾਲਤ ਨੇ ਮੰਤਰੀ ਨੂੰ ਇਕ ਸਾਲ ਦੀ ਕੈਦ ਅਤੇ 1500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਿਸ ਨੂੰ ਨਾ ਦੇਣ ’ਤੇ ਇਕ ਮਹੀਨੇ ਦੀ ਕੈਦ ਹੋਰ ਭੁਗਤਣੀ ਹੋਵੇਗੀ। ਕੋਰਟ ਨੇ ਸਚਾਨ ਦੀ ਬੇਨਤੀ ਪੱਤਰ ’ਤੇ ਫ਼ੈਸਲੇ ਖ਼ਿਲਾਫ 15 ਦਿਨ ’ਚ ਸੈਸ਼ਨ ਕੋਰਟ ’ਚ ਅਪੀਲ ਦਾਇਰ ਕਰਨ ਲਈ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ।
ਪਾਰਲੀਮੈਂਟ ਚੋਂ ਕਿਸਾਨਾਂ ਨੂੰ ਵੱਡਾ ਝਟਕਾ, ਨਵਾਂ ਕਾਨੂੰਨ ਪਾਸ? D5 Channel Punjabi
32 ਸਾਲ ਪੁਰਾਣਾ ਹੈ ਮਾਮਲਾ
ਦੱਸ ਦੇਈਏ ਕਿ ਨੌਬਸਤਾ ’ਚ 1991 ’ਚ ਪੁਲਿਸ ਨੇ ਬਿਨਾਂ ਲਾਇਸੈਂਸ ਦੀ ਰਾਈਫ਼ਲ ਬਰਾਮਦ ਹੋਣ ’ਤੇ ਸਚਾਨ ਖ਼ਿਲਾਫ ਰਿਪੋਰਟ ਦਰਜ ਕੀਤੀ ਗਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.