PunjabPunjabTop News

ਨਸ਼ਾ ਤਸਕਰ ਗੁਰਦੀਪ ਰਾਣੋਂ ਦੀ ਜਾਇਦਾਦ ਕੀਤੀ ਗਈ ਫ੍ਰੀਜ਼

ਸਪੈਸ਼ਲ ਟਾਸਕ ਫੋਰਸ ਦੇ ਲੁਧਿਆਣਾ ਯੂਨਿਟ ਨੇ 29 ਅਕਤੂਬਰ 2020 ਨੂੰ ਮੋਹਾਲੀ ਐੱਸ.ਟੀ.ਐੱਫ. ਪੁਲਸ ਥਾਣੇ ’ਚ ਸਰਪੰਚ ਗੁਰਦੀਪ ਸਿੰਘ ਰਾਣੋ ਖਿਲਾਫ ਹੈਰੋਇਨ ਦੀ ਹੈਵੀ ਰਿਕਵਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਐੱਸ.ਟੀ.ਐੱਫ. ਦੇ ਡੀ.ਐੱਸ.ਪੀ. ਅਜੇ ਕੁਮਾਰ ਨੇ ਦੱਸਿਆ ਕਿ ਐੱਸ.ਟੀ.ਐੱਫ. ਦੀ ਜਾਂਚ ਤੋਂ ਬਾਅਦ ਮੁਲਜ਼ਮ ਨਸ਼ਾ ਸਮੱਗਲਰ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਲਿੰਕ ਇੰਟਰਨੈਸ਼ਨਲ ਸਮੱਗਲਰ ਹਰਮਿੰਦਰ ਸਿੰਘ ਰੋਮੀ ਰੰਧਾਵਾ, ਰਾਜਨ ਸ਼ਰਮਾ, ਤਨਵੀਰ ਬੇਦੀ ਅਤੇ ਬਲਜੀਤ ਸਿੰਘ ਬੱਬੂ ਖਹਿਰਾ ਨਾਲ ਪਾਏ ਗਏ।

ਉਕਤ ਸਾਰੇ ਮੁਲਜ਼ਮ ਵਿਦੇਸ਼ ’ਚ ਬੈਠ ਕੇ ਅੰਤਰਰਾਸ਼ਟਰੀ ਪੱਧਰ ’ਤੇ ਨਸ਼ੇ ਦਾ ਨੈੱਟਵਰਕ ਚਲਾ ਰਹੇ ਹਨ, ਜਿਸ ਕਾਰਨ ਐੱਸ.ਟੀ.ਐੱਫ. ਨੇ ਨਸ਼ਾ ਸਮੱਗਲਰ ਸਰਪੰਚ ਗੁਰਦੀਪ ਸਿੰਘ ਰਾਣੋ ਖਿਲਾਫ ਕਈ ਹੋਰ ਕੇਸ ਦਰਜ ਕੀਤੇ ਗਏ। ਡੀ.ਐੱਸ.ਪੀ. ਅਜੇ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਐੱਸ.ਟੀ.ਐੱਫ. ਨੇ ਗੁਰਦੀਪ ਸਿੰਘ ਰਾਣੋ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ 7 ਕਰੋੜ 80 ਲੱਖ 64 ਹਜ਼ਾਰ ਦੀ ਪ੍ਰਾਪਰਟੀ ਨੂੰ ਕੰਪੀਟੈਂਟ ਅਥਾਰਟੀ ਦੇ ਨਿਰਦੇਸ਼ ’ਤੇ ਫ੍ਰੀਜ਼ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button