ਨਵਜੋਤ ਕੌਰ ਵੱਲੋਂ ਛਾਤੀ ਦੇ ਕੈਂਸਰ ਨੂੰ ਹਰਾਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜੋੜੇ ਨੇ ਪ੍ਰੈੱਸ ਕਾਨਫਰੰਸ ਕੀਤੀ। ਸਿੱਧੂ ਜੋੜਾ ਪਿਛਲੇ ਲੰਮੇ ਸਮੇਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਅਤੇ ਸਿਆਸਤ ਤੋਂ ਦੂਰੀ ਬਣਾ ਕੇ ਰੱਖੇ ਹੋਏ ਸਨ। ਜਿਸ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਨਾਲ ਪ੍ਰੈਸ ਕਾਨਫਰੰਸ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵਿਟਰ ‘ਤੇ ਜਾਣਕਾਰੀ ਦਿੰਦੇ ਹੋਏ ਇਸ ਪ੍ਰੈੱਸ ਕਾਨਫਰੰਸ ਦਾ ਸਿਰਲੇਖ ਨੋਨੀਜ਼ ਕੈਂਸਰ ਜਰਨੀ ਲਿਖਿਆ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਪੂਰਬੀ ਹਲਕੇ ਦੇ ਲੋਕਾਂ ਨਾਲ ਵੀ ਮੀਟਿੰਗਾਂ ਸ਼ੁਰੂ ਹੋ ਗਈਆਂ ਹਨ। ਹੁਣ ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਪੂਰਬੀ ਤੋਂ ਤਿੰਨ ਦਾਅਵੇਦਾਰ ਹੋਣ ਦੀ ਉਮੀਦ ਹੈ। ਜਿਸ ਵਿੱਚ ਸਿੱਧੂ, ਦਿਨੇਸ਼ ਬੱਸੀ ਅਤੇ ਜਸਬੀਰ ਸਿੰਘ ਡਿੰਪਾ ਸ਼ਾਮਲ ਹਨ।
ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਪਿਛਲੇ ਇਕ ਸਾਲ ਤੋਂ ਕੈਂਸਰ ਨਾਲ ਲੜ ਰਹੇ ਹਨ। ਹਾਲ ਹੀ ‘ਚ ਨਵਜੋਤ ਨੇ ਪੂਰੀ ਤਰ੍ਹਾਂ ਕੈਂਸਰ ਮੁਕਤ ਹੋਣ ਦੀ ਖੁਸ਼ਖਬਰੀ ਵੀ ਸਾਂਝੀ ਕੀਤੀ ਸੀ। ਹੁਣ ਸਿੱਧੂ ਨੇ ਆਪਣੀ ਪਤਨੀ ਦੇ ਇਲਾਜ ਬਾਰੇ ਅਪਡੇਟ ਸ਼ੇਅਰ ਕੀਤੀ ਹੈ। ਲਿਖਿਆ ਹੈ ਕਿ 70 ਟਾਂਕੇ ਕੱਢੇ ਗਏ ਹਨ ਅਤੇ ਜ਼ਖ਼ਮ ਠੀਕ ਹੋ ਰਿਹਾ ਹੈ। ਇੱਥੇ ਇੱਕ 2.5-ਇੰਚ ਦਾ ਹਿੱਸਾ ਹੈ ਜਿਸਨੂੰ ਰੋਜ਼ਾਨਾ ਡਰੈਸਿੰਗ ਦੀ ਲੋੜ ਹੁੰਦੀ ਹੈ। ਡਾ: ਮਨਪ੍ਰੀਤ ਥਿੰਦ ਦੀ ਯੋਗ ਨਿਗਰਾਨੀ ਹੇਠ ਕਰਵਾਇਆ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.