Kheti With WaraichD5 special
ਦੇਖੋ ! ਕਿਵੇਂ ਕਰ ਸਕਦੇ ਹਾਂ ਬਿਜਲੀ ਦੀ ਬੱਚਤ ? ਫਿਊਜ਼ ਲਾਉਣ ਸਮੇਂ ਆਹ ਗੱਲ ਦਾ ਰੱਖੋ ਧਿਆਨ !
ਪਟਿਆਲਾ : ਅੱਜ ਕੱਲ੍ਹ ਦੇ ਸਮੇਂ ‘ਚ ਲੋਕ ਬਿਜਲੀ ਦੀਆਂ ਤਾਰਾਂ ਸਿੱਧੀਆਂ ਸਵਿੱਚ ਵਿੱਚ ਲਗਾਉਂਦੇ ਹਨ, ਜਿਸ ਕਾਰਨ ਕਈ ਘਟਨਾਵਾਂ ਵਾਪਰਦੀਆਂ ਹਨ। ਇਸ ਲਈ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਬਿਨ੍ਹਾਂ ਪਲੱਗ ਤੋਂ ਸਵਿੱਚ ਵਿੱਚ ਤਾਰਾਂ ਨਾ ਪਾਉਣ। ਇਸ ਤੋਂ ਇਲਾਵਾ ਜੋ ਲੋਕ ਜੋੜ ਵਾਲੀਆਂ ਤਾਰਾਂ ਨੂੰ ਵਰਤੋਂ ਵਿੱਚ ਲਿਆਉਂਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਜੋੜ ਵਾਲੀਆਂ ਤਾਰਾਂ ‘ਤੇ ਸੈਲੋ ਟੇਪ ਜਾਂ ਪਲਾਸਟਿਕ ਦਾ ਕੁੱਝ ਲਗਾ ਦੇਣ ਤਾਂ ਜੋ ਬਿਜਲੀ ਦੀ ਬਚਤ ਵੀ ਹੋਵੇ ਅਤੇ ਉਨ੍ਹਾਂ ਦੇ ਜਾਨੀ-ਮਾਲੀ ਦਾ ਨੁਕਸਾਨ ਵੀ ਨਾ ਹੋਵੇ। ਖੇਤੀ ਦੇ ਕੰਮਾਂ ਵਿੱਚ ਚੰਗੇ ਪਲੱਗ ਅਤੇ ਚੰਗੀਆਂ ਤਾਰਾਂ ਲਗਾਓ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਤੋਂ ਬਚਿਆ ਜਾ ਸਕੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.