NewsBreaking NewsD5 specialIndiaPoliticsPunjab

ਦੇਖਲੋ ਰਾਜੇ ਵੜਿੰਗ ਦੀ ਕਰਤੂਤ, ਅਫ਼ਸਰ ਨੂੰ ਕਹਿੰਦਾ ਖਾਏਗਾ ‘ਛਿੱਤਰ’, ਦੇਖੋ ਪੂਰੀ ਵੀਡੀਓ

ਲੰਬੀ : ਬੀਤੇ ਕਰੀਬ 2 ਹਫਤਿਆਂ ਤੋਂ ਧਰਨੇ ‘ਤੇ ਬੈਠੇ ਕਿਸਾਨ ਪੰਪ ਮੋਰਚਾ ਦਾ ਸਮਰਥਨ ਕਰਨ ਲਈ ਅੱਜ ਗਿੱਦੜਬਾਹਾ ਦੇ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਲੰਬੀ ਪਹੁੰਚੇ। ਇਸ ਮੌਕੇ ਉਹਨਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਇਸ ਤਰਾਂ ਦਾ ਕੋਈ ਆਦੇਸ਼ ਨਹੀਂ ਹੈ ਕਿ ਲਿਫਟ ਪੰਪ ਬੰਦ ਕਰ ਦਿਓ ਅਤੇ ਜੇਕਰ ਇਹ ਉਹਨਾਂ ਦਾ ਹੁਕਮ ਹੁੰਦਾ ਤਾਂ ਉਹ ਖੁਦ ਕਿਉਂ ਕਿਸਾਨਾਂ ਦੇ ਇਸ ਧਰਨੇ ਵਿੱਚ ਆਉਂਦੇ।

ਦੇਖਲੋ ਰਾਜੇ ਵੜਿੰਗ ਦੀ ਕਰਤੂਤ, ਅਫ਼ਸਰ ਨੂੰ ਕਹਿੰਦਾ ਖਾਏਗਾ ‘ਛਿੱਤਰ’, ਦੇਖੋ ਪੂਰੀ ਵੀਡੀਓ

ਧਰਨੇ ਨੂੰ ਸੰਬੋਧਨ ਕਰਦਿਆਂ ਉਹਨਾਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਨਹੀਂ ਹੋਏਗਾ ਅਤੇ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਕਿ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦੇ ਨਹਿਰੀ ਵਿਭਾਗ ਦੇ ਮੰਤਰੀ ਸੁੱਖ ਸਰਕਾਰੀਆ ਜਲਦੀ ਹੀ ਇੱਥੇ ਆ ਕੇ ਕਿਸਾਨਾਂ ਦੇ ਹੱਕ ਵਿੱਚ ਪੰਪ ਚਾਲੂ ਰਖਣ ਬਾਰੇ ਵੀ ਐਲਾਨ ਕਰਣਗੇ। ਧਰਨੇ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਅਫਸਰਸ਼ਾਹੀ ‘ਤੇ ਵੀ ਨਿਸ਼ਾਨਾ ਸਾਧਿਆ ਤੇ ਬੋਲੇ ਮੈਂ ਇੱਕ ਅਫਸਰ ਨੂੰ ਕਿਹਾ, “ਛਿੱਤਰ ਵੀ ਖਾਏਗਾ, ਗੰਢੇ ਵੀ ਖਾਏਗਾ, ਹੋਣਾ ਕੱਖ ਨਹੀਂ, ਐਂਵੇ ਸਾਨੂੰ ਖਰਾਬ ਕਰੇਗਾ ਥੁੱਕ ਕੇ ਚੱਟਣਾ ਵੀ ਪੈਣਾ।

ਹੁਣ ਕਾਂਗਰਸ ‘ਚ ਪੈ ਗਿਆ ਖਿਲਾਰਾ, ਰੰਧਾਵਾ ਦੇ ਕੈਪਟਨ ‘ਤੇ ਵੱਡੇ ਇਲਜ਼ਾਮ, ਮਨਪ੍ਰੀਤ ਬਾਦਲ ਦਾ ਬਿੱਟੂ ਨੂੰ ਠੋਕਵਾਂ ਜਵਾਬ

ਉਹਨਾਂ ਆਖਿਆ ਕਿ ਮੇਰੇ ਕਹਿਣ ਦਾ ਮਤਲਬ ਹੈ ਕਿ ਫੇਰ ਵੀ ਥੁੱਕ ਕੇ ਚੱਟਣਾ ਪਵੇਗਾ ਸੋ ਪਹਿਲਾਂ ਹੀ ਆਖ ਦਿਓ ਕਿ ਕੰਮ ਠੀਕ ਹੈ। ਉਹਨਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਕਿਸਾਨਾਂ ਦੇ ਪੱਖ ਵਿੱਚ ਹਨ ਅਤੇ ਉਹਨਾਂ ਨੇ ਅੱਜ ਵੀ ਨਹਿਰੀ ਵਿਭਾਗ ਦੇ ਮੰਤਰੀ ਨਾਲ ਗੱਲ ਕੀਤੀ ਹੈ ਤੇ ਹੁਣ ਕਿਸੇ ਤਰਾਂ ਦੀ ਫਿਕਰ ਕਰਨ ਦੀ ਲੋੜ ਨਹੀਂ। ਰਾਜਾ ਵੜਿੰਗ ਨੇ ਏਥੇ ਆਪਣੇ ਅੰਦਾਜ ‘ਚ ਕਿਹਾ ਕਿ ਜੇਕਰ ਨਹਿਰ ਬਣ ਗਈ ਤਾਂ ਅੱਜ ਆਵਦੀਆਂ ਪਾਈਪਾਂ ਜੋੜ ਲਵੋ ਤੇ ਜੇ ਫੇਰ ਕੋਈ ਦਿੱਕਤ ਆਈ ਤਾਂ ਫੇਰ ਵੇਖਾਂਗੇ।

ਢੀਂਡਸੇ ਨੇ ਕਰ ਲਿਆ ਆਪਣਾ ਚਾਅ ਪੂਰਾ, ਬਾਦਲ ਨੇ ਖੁਦ ਬਾਰੇ ਆਖੀ ਵੱਡੀ ਗੱਲ, ਢੀਂਡਸੇ ਨੇ ਕੀਤਾ ਸੀ ਬਾਦਲ ਨੂੰ ਫੋਨ

ਉਹਨਾਂ ਆਖਿਆ ਕਿ ਜੇ ਕਿਸੇ ਅਫਸਰ ਨੇ ਕਾਰਵਾਈ ਕਰਨੀ ਹੋਈ ਤਾਂ ਉਹ ਮੇਰੇ ‘ਤੇ ਕਰ ਲਵੇ ਅਤੇ ਧਰਨਾ ਸਮਾਪਤ ਕਰੋ । ਜੇਕਰ ਫੇਰ ਤੋਂ ਲੋੜ ਪਈ ਤਾਂ ਦੋਬਾਰਾ ਧਰਨਾ ਲਾਉਣ ਉਹ ਖੁਦ ਆਵੇਗਾ । ਇਸ ਮੌਕੇ ਹਰਚਰਨ ਸੋਥਾ, ਗੁਰਮੀਤ ਖੁੱਡੀਆਂ, ਰਣਜੋਧ ਲੰਬੀ, ਕੁਲਵੰਤ, ਗੁਰਲਾਲ ਲਾਲੀ ਆਦਿ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button