ਚੰਡੀਗੜ੍ਹ: ਇਕ ਪਾਸੇ ਅੰਮ੍ਰਿਤਸਰ ਵਿਚ ਉੱਤਰੀ ਜ਼ੋਨ ਕੌਂਸਲ ਦੀ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿਚ CM ਮਾਨ ਵੱਲੋਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਪਹਿਰੀਦਾਰੀ ਕੀਤੀ ਗਈ ਹੈ। ਇਨ੍ਹਾਂ ਮੁੱਦਿਆਂ ‘ਚ ਇਕ ਅਹਿਮ ਮੁੱਦਾ ਸੀ BBMB ਦਾ ਜਿਸ ਵਿਚ ਉਨ੍ਹਾਂ ਨੇ ਓਪਨ ਭਰਤੀ ਵਿਚ ਮੈਂਬਰ ਦੀ ਨਿਯੁਕਤੀ ਨੂੰ ਲੈ ਕੇ ਵਿਰੋਧ ਕੀਤਾ ਹੈ ਪਰ ਉਥੇ ਹੀ ਦੂਜੇ ਪਾਸੇ ਅੱਜ BBMB ਦੇ ਨਵੇਂ ਚੇਅਰਮੈਨ ਦੀ ਨਿਯੁਕਤੀ ਕੀਤੀ ਗਈ ਹੈ।
❗️ਕਠਪੁਤਲੀ ਸਰਕਾਰ ਦਾ ਨਵਾਂ ਕਾਰਾ।
❗️ ਪੰਜਾਬੀਆਂ ਦੇ ਸਿਰ ਬਿਠਾਇਆ ਦਿੱਲੀ ਦਾ ਨੁਮਾਇੰਦਾ, ਕੌਣ ਕਰੂ ਭਾਖੜਾ ਬਿਆਸ ਮੈਨੈਜਮੈਂਟ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ?ਬਦਲਾਅ ਜਾਂ ਉਜਾੜਾ? pic.twitter.com/kYAFa2Yepa
— Shiromani Akali Dal (Amritsar) (@SAD_Amritsar) September 26, 2023
ਦਿੱਲੀ ਦਾ ਨੁਮਾਇੰਦੇ ਮਨੋਜ ਤਿ੍ਰਪਾਠੀ ਨੂੰ BBMB ਦੇ ਨਵੇਂ ਚੇਅਰਮੈਨ ਦਾ ਆਹੁਦਾ ਦਿੱਤਾ ਗਿਆ ਹੈ। ਇਸ ਨਵੇਂ ਚੇਅਰਮੈਨ ਨੂੰ ਤਿੰਨ ਸਾਲ ਲਈ ਡੈਪੁਟੇਸ਼ਨ ਤੇ ਲਿਆਦਾਂ ਗਿਆ ਹੈ। ਇਸ ਵਿਚ ਸੋਚਣਾ ਇਹ ਬਣਦਾ ਹੈ ਕਿ ਇਕ ਪਾਸੇ ਤਾਂ ਅਸੀ BBMB ਵਿਚ ਪੰਜਾਬ ਦੀ ਹਿੱਸੇਦਾਰੀ ਵਧਾਉਣ ਦੀ ਗੱਲ ਕਰਦੇ ਆ ਉਥੇ ਹੀ ਦੂਜੇ ਪਾਸੇ ਦਿੱਲੀ ਦਾ ਨੁਮਾਇੰਦਾ ਆ ਕੇ BBMB ਦੀ ਚੇਅਰਮੈਨੀ ਸੰਭਾਲ ਰਿਹਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.