ਦਿੱਲੀ ‘ਚ ਸਿੱਖ ਨੌਜਵਾਨ ਨੂੰ ਕੀਤਾ ਸੀ ਗ੍ਰਿਫਤਾਰ | ਗੁੱਸੇ ‘ਚ ਭੜਕੇ ਪੰਜਾਬ ਦੇ ਲੀਡਰ! ਕਰਤਾ ਸ਼ਰੇਆਮ ਐਲਾਨ, ਪਊ ਕਲੇਸ਼
ਨਵੀਂ ਦਿੱਲੀ : ਦਿੱਲੀ ਦੇ ਸ਼ਾਹੀਨ ਬਾਗ਼ ‘ਚ ਲੰਗਰ ਦੀ ਸੇਵਾ ਕਰਨ ਵਾਲੇ 21 ਸਾਲਾਂ ਦੇ ਨੌਜਵਾਨ ਲਵਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। UAPA ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤੇ ਸਿੱਖ ਨੌਜਵਾਨਾਂ ਦੇ ਹੱਕ ‘ਚ ਸੁਖਪਾਲ ਖਹਿਰਾ ਵੱਲੋਂ ਲੋਕ ਕਚਹਿਰੀ ਲਗਾਈ ਜਾ ਰਹੀ ਹੈ। ਇਸੇ ਦੇ ਚੱਲਦਿਆਂ ਖਹਿਰਾ, ਡਾ. ਧਰਮਵੀਰ ਗਾਂਧੀ ਤੇ ਵਿਧਾਇਕ ਪਿਰਮਲ ਸਿੰਘ ਖ਼ਾਲਸਾ ਸਣੇ ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਸ਼ਾਦੀਪੁਰ ਪਹੁੰਚੇ। ਇਸ ਪਿੰਡ ਦੇ 18 ਸਾਲ ਦੇ ਨੌਜਵਾਨ ਲਵਪ੍ਰੀਤ ਸਿੰਘ ਉਰਫ ਰਾਜਕੁਮਾਰ ਦੇ ਪਰਿਵਾਰ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਦਿੱਲੀ ਤੇ ਪੰਜਾਬ ਪੁਲਿਸ ‘ਤੇ ਸਵਾਲ ਚੁੱਕਦਿਆਂ ਕੇਂਦਰ ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ।
ਐਹੋ ਜਿਹਾ ਹੋਵੇ ਪੰਜਾਬ ਦਾ ਹਰੇਕ ਐੱਸਐੱਸਪੀ,ਇਮਾਨਦਾਰ ਅਫ਼ਸਰ ਦੀਆਂ ਸਿਰਫ 2 ਸਾਲਾ ਪ੍ਰਾਪਤੀਆਂ ਸੁਣ ਹੋ ਜਾਓਗੇ ਹੈਰਾਨ
ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ UAPA ਨੂੰ ਤਾਨਾਸ਼ਾਹੀ ਕਾਨੂੰਨ ਦੱਸਦਿਆਂ ਨੌਜਵਾਨਾਂ ਨੂੰ ਫਸਾਉਣ ਦੇ ਇਲਜ਼ਾਮ ਲਗਾਏ ਤੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਪਰਿਵਾਰ ਨੇ ਵੀ ਕੈਮਰੇ ਅੱਗੇ ਲਵਪ੍ਰੀਤ ਨੂੰ ਬੇਕਸੂਰ ਦੱਸਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਜ਼ਿਕਰ ਏ ਖ਼ਾਸ ਹੈ ਕਿ 18 ਜੂਨ ਨੂੰ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਪਰਿਵਾਰ ਮੁਤਾਬਕ ਉਹ ਮੱਝਾਂ ਲਈ ਪੱਠੇ ਲੈਣ ਗਿਆ ਸੀ ਪਰ ਘਰ ਨਹੀਂ ਪਰਤਿਆ।
Dhindsa, Sekhwan ਤੇ Brahmpura ਤੋਂ ਬਾਅਦ Sukhbir ਨੂੰ ਇੱਕ ਹੋਰ ਵੱਡਾ ਝਟਕਾ,ਵੱਡੇ Akali Leadr ਨੇ ਛੱਡੀ ਪਾਰਟੀ
ਬਾਅਦ ‘ਚ ਦਿੱਲੀ ਪੁਲਿਸ ਦੀ ਹਿਰਾਸਤ ‘ਚ ਹੋਣ ਦਾ ਪਤਾ ਲੱਗਿਆ। ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ ਤੇ ਪੁਲਿਸ ਲਵਪ੍ਰੀਤ ਤੋਂ ਹਥਿਆਰ ਬਰਾਮਦ ਹੋਣ ਦਾ ਦਾਅਵਾ ਕਰ ਰਹੀ ਹੈ। ਯੂਏਪੀਏ ਧਾਰਾ ਉਹਨਾਂ ਲੋਕਾਂ ‘ਤੇ ਲੱਗਦੀ ਹੈ ਜੋ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਜਾਂ ਦੇਸ਼ ਵਿਰੁੱਧ ਸਾਜ਼ਿਸ਼ ਕਰਨ। ਇਸ ਧਾਰਾ ਦੇ ਤਹਿਤ ਅਸਾਨੀ ਨਾਲ ਜ਼ਮਾਨਤ ਨਹੀਂ ਹੁੰਦੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.