ਦਰੱਖਤ ਨਾਲ ਬੰਨ੍ਹ ਕੇ ਨੌਜਵਾਨ ਦੀ ਕੁੱਟਮਾਰ, ਛੱਡਦੋ-ਛੱਡਦੋ ਕਰਦਾ ਰਿਹਾ ਪਰ ਕਿਸੇ ਨਾ ਸੁਣੀ (ਵੀਡੀਓ)
ਫਾਜ਼ਲਿਕਾ : ਖ਼ਬਰ ਫਾਜ਼ਲਿਕਾ ਤੋਂ ਹੈ ਜਿੱਥੇ ਸ਼ੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ‘ਚ ਲੋਕ ਇਕ ਵਿਅਕਤੀ ਨੂੰ ਬੇਰਹਿਮੀ ਨਾਲ ਕੁਟ ਰਹੇ ਹਨ। ਇਸ ਦਾ ਕਸੂਰ ਕੇਵਲ ਐਨਾ ਸੀ ਕਿ ਇਹ ਝੋਨਾ ਚੋਰੀ ਕਰਦਾ ਫੜਿਆ ਗਿਆ। ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ‘ਚ ਲੋਕ ਝੋਨਾ ਚੋਰੀ ਕਰਨ ਦੇ ਇਲਜ਼ਾਮ ‘ਚ ਇਕ ਵਿਅਕਤੀ ਨੂੰ ਦਰੱਖਤ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟ ਰਹੇ ਹਨ ਅਤੇ ਉਸ ਵਿਅਕਤੀ ਲਈ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਲੋਕਾਂ ਦੀ ਇਕੱਠੀ ਹੋਈ ਭੀੜ ਨੇ ਪ੍ਰਸ਼ਾਸਨ ਨੂੰ ਬਿਨਾਂ ਇਤਲਾਹ ਦਿੱਤੇ ਉਸ ਵਿਅਕਤੀ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ ਜਦੋਕਿ ਲੋਕਾਂ ਨੂੰ ਚਾਹੀਦਾ ਸੀ ਕਿ ਉਸ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ।
Read Also ਪਰਚੀ ‘ਚ ਛੋਟ ਦੇ ਬਾਵਜੂਦ ਵੀ ਟੌਲ ਬਾਊਂਸਰਾਂ ਨੇ ਕੀਤੀ ਨੌਜਵਾਨ ਦੀ ਕੁੱਟਮਾਰ
ਜਿਸ ਤਰ੍ਹਾਂ ਤੁਸੀਂ ਵੀਡੀਓ ‘ਚ ਵੇਖ ਸਕਦੇ ਹੋ ਕਿ ਲੋਕਾਂ ਦੀ ਭੀੜ ਵਲੋਂ ਪ੍ਰਸ਼ਾਸਨ ਨੂੰ ਬਿਨਾਂ ਖ਼ਬਰ ਦਿੱਤੇ ਕਿਸ ਤਰ੍ਹਾਂ ਵਿਅਕਤੀ ਦਾ ਦਰੱਖਤ ਨਾਲ ਬੰਨ੍ਹ ਕੇ ਕੁਟਾਪਾ ਕੀਤਾ ਜਾ ਰਿਹਾ ਹੈ। ਹਾਲਾਂਕਿ ਵੀਡੀਓ ਵਿਚਲੇ ਵਿਅਕਤੀ ਦਾ ਕਸੂਰ ਤਾਂ ਬਾਅਦ ‘ਚ ਪਤਾ ਲੱਗੇਗਾ, ਪਰ ਲੋਕਾਂ ਦੀ ਭੀੜ ਵਲੋਂ ਇਸ ਤਰ੍ਹਾਂ ਉਸ ਵਿਅਕਤੀ ਦਾ ਕੁਟਾਪਾ ਕਰਨਾ ਕਾਨੂੰਨ ਦੀ ਉਲੰਘਣਾ ਹੈ। ਹੁਣ ਇੱਥੇ ਸਵਾਲ ਇਹ ਵੀ ਪੈਦਾ ਹੁੰਦਾ ਹੈ, ਕਿ ਜੇਕਰ ਲੋਕਾਂ ਨੇ ਦੋਸ਼ੀ ਨੂੰ ਸਜਾ ਦੇਣੀ ਹੈ ਤਾਂ ਕਾਨੂੰਨ ਅਤੇ ਪ੍ਰਸ਼ਾਸਨ ਦੀ ਕੀ ਜ਼ਿੰਮੇਵਾਰੀ ਬਣਦੀ ਹੈ?
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.