ਅੰਮ੍ਰਿਤਸਰ: ਅੰਮ੍ਰਿਤਸਰ ਵਿਕਾਸ ਮੰਚ ਨੇ ਸਰਕਾਰੀ ਖ਼ਜ਼ਾਨੇ ਨੂੰ ਮਾਲੋਮਾਲ ਕਰਨ ਲਈ ਤਾਮਿਲਨਾਡੂ ਵਾਂਗ ਪੰਜਾਬ ਸਰਕਾਰ ਨੂੰ ਸ਼ਰਾਬ ਦਾ ਕਾਰੋਬਾਰ ਆਪਣੇ ਹੱਥ ਵਿਚ ਲੈਣ ਦੀ ਮੰਗ ਕੀਤੀ ਹੈ। ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਪ੍ਰਧਾਨ ਹਰਦੀਪ ਸਿੰਘ ਚਾਹਲ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਭੇਜੀ ਈ ਮੇਲ ਵਿਚ ਲਿਖਿਆ ਹੈ ਕਿ ਤਾਮਿਲਨਾਡ ਸਰਕਾਰ ਨੇ 1983 ਵਿਚ ਸ਼ਰਾਬ ਦਾ ਕਾਰੋਬਾਰ ਆਪਣੇ ਹੱਥ ਵਿਚ ਲਿਆ ਹੈ ਤੇ 2018-19 ਸਾਲ ਵਿਚ 31157 ਕ੍ਰੋੜ 83 ਲੱਖ ਰੁਪਏ ਕਮਾਈ ਕੀਤੀ ਸੀ , ਜਿਸ ਵਿੱਚੋਂ ਸਰਕਾਰ ਨੂੰ 26000 ਕ੍ਰੋੜ ਦੀ ਕਮਾਈ ਹੋਈ।
SGPC News : SGPC ਨੇ ਕੀਤੇ ਲਿਆ ਵੱਡਾ ਐਕਸ਼ਨ, ਸ਼ਰਧਾਲੂ ਨਾਲ ਮਾੜੀ ਹਰਕਤ ਕਰਨ ਵਾਲੇ, ਸੇਵਾਦਾਰ ਕੀਤੇ ਸਸਪੈਂਡ
ਪੰਜਾਬ ਵਿਚ ਠੇਕਿਆਂ ਦੀ ਗਿਣਤੀ ਤਾਮਿਲਨਾਡੂ ਨਾਲੋਂ ਕਿਤੇ ਵੱਧ ਹੈ, ਇਸ ਲਈ ਪੰਜਾਬ ਨੂੰ ਇਸ ਨਾਲੋਂ ਵੀ ਵੱਧ ਕਮਾਈ ਹੋਵੇਗੀ।ਤਾਮਿਲਨਾਡ ਸ਼ਰਾਬ ਕਾਰਪੋਰੇਸ਼ਨ ਨੂੰ ਇੱਕ ਬੋਰਡ ਚਲਾਉਂਦਾ ਹੈ । ਮੰਚ ਆਗੂਆਂ ਅਨਸਾਰ ਮੰਚ ਵੱਲੋਂ 28 ਜੁਲਈ 2021 ਨੂੰ ਸ਼ਰਾਬ ਮਾਫ਼ੀਆ ਰਾਜ ਖ਼ਤਮ ਕਰਨ ਲਈ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਈ ਮੇਲ ਭੇਜੀ ਜਿਸ ਦਾ ਉਨ੍ਹਾਂ ਨੇ ਕੋਈ ਜੁਆਬ ਨਹੀਂ ।
ਮਜ਼ਬੀ ਸਿੱਖ ਗ੍ਰੰਥੀ ਨਾਲ ਕੀਤੀ ਬਦਫੈਲੀ, ਮੂੰਹ ਕੀਤਾ ਕਾਲਾ, ਡੋਲ੍ਹਿਆ ਮੂੰਹ ’ਤੇ ਪਿਸ਼ਾਬ | D5 Channel Punjabi
ਆਮ ਆਦਮੀ ਪਾਰਟੀ ਨੇ ਚੋਣਾਂ ਵਿਚ ਮਾਫ਼ੀਆ ਰਾਜ ਨੂੰ ਖ਼ਤਮ ਕਰਨ ਦੇ ਨਾਂ ‘ਤੇ ਵੋਟਾਂ ਮੰਗੀਆਂ ਸਨ ਪਰ ਅਜੇ ਤੀਕ ਉਸੇ ਤਰ੍ਹਾਂ ਮਾਫ਼ੀਆ ਰਾਜ ਚਲ ਰਿਹਾ ਹੈ । ਇਸ ਲਈ ਇਸ ਰਾਜ ਨੂੰ ਖ਼ਤਮ ਕਰਨ ਵਿਚ ਆਮ ਆਦਮੀ ਪਾਰਟੀ ਦਾ ਭਲਾ ਹੈ ਤੇ ਸਰਕਾਰ ਦਾ ਵੀ ਭਲਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.