PunjabTop News

ਤਲਵਾਰ ਦਿਖਾ ਕੇ ਲੁਟੇਰੇ ਭਜਾਉਣ ਵਾਲੀ NRI ਮਹਿਲਾ ਮਾਮਲੇ ‘ਚ ਵੱਡਾ ਐਕਸ਼ਨ, ਪੁਲਿਸ ਨੇ 2 ਨੂੰ ਕੀਤਾ ਕਾਬੂ

ਕ੍ਰਿਪਾਨ ਦਿਖਾ ਕੇ ਲੁਟੇਰਿਆਂ ਨੂੰ ਭਜਾਉਣ ਵਾਲੀ ਕੁੜੀ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿਚ ਵੱਡਾਐਕਸ਼ਨ ਲਿਆ ਗਿਆ ਹੈ ਤੇ 2 ਜਣਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਕੋਲੋਂ ਸਖਤੀ ਨਾਲ ਪੁੱਛਗਿਛ ਕੀਤੀ ਜਾਵੇਗੀ।

ਪੰਜਾਬ ਵਿੱਚ ਇੱਕ ਐਨਆਰਆਈ ਔਰਤ ਦੀ ਬਹਾਦਰੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਲੁਧਿਆਣਾ ਦੇ ਡੇਹਲੋਂ ਦੀ ਹੈ। ਵੀਡੀਓ ਵਿੱਚ ਔਰਤ ਤਲਵਾਰ ਲੈ ਕੇ ਲੁਟੇਰਿਆਂ ਦਾ ਪਿੱਛਾ ਕਰਦੀ ਦਿਖਾਈ ਦੇ ਰਹੀ ਹੈ। ਜਾਣਕਾਰੀ ਮੁਤਾਬਕ ਉਹ ਐਨਆਰਆਈ ਹੈ ਅਤੇ ਆਸਟ੍ਰੇਲੀਆ ਤੋਂ ਆਈ ਹੈ। ਵੀਡੀਓ ਵਿੱਚ ਮੋਟਰਸਾਈਕਲ ‘ਤੇ ਦੋ ਲੁਟੇਰੇ ਕਾਰ ਦੀ ਖਿੜਕੀ ‘ਤੇ ਆਂਡੇ ਮਾਰ ਕੇ ਕਾਰ ਸਵਾਰ ਔਰਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹਨ। ਕਾਰ ਵਿੱਚ ਸਵਾਰ ਔਰਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਕਾਰ ਚਲਾ ਰਹੀ ਐਨਆਰਆਈ ਔਰਤ ਤਲਵਾਰ ਲੈ ਕੇ ਬਾਹਰ ਨਿਕਲਦੀ ਹੈ, ਤਾਂ ਉਸ ਦੇ ਨਾਲ ਬੈਠੀ ਇੱਕ ਬਜ਼ੁਰਗ ਔਰਤ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ।ਔਰਤ ਆਪਣੇ ਹੱਥ ਵਿੱਚ ਤਲਵਾਰ ਲੈ ਕੇ ਬਾਹਰ ਨਿਕਲਦੀ ਹੈ ਅਤੇ ਲੁਟੇਰਿਆਂ ਦੇ ਪਿੱਛੇ ਭੱਜਣ ਲੱਗ ਪੈਂਦੀ ਹੈ। ਉਹ ਉਨ੍ਹਾਂ ਨੂੰ ਲਲਕਾਰ ਰਹੀ ਹੈ। ਇਸ ਸਾਰੀ ਘਟਨਾ ਨੂੰ ਕਾਰ ਵਿੱਚ ਇੱਕ ਹੋਰ ਔਰਤ ਨੇ ਸ਼ੂਟ ਕੀਤਾ ਹੈ। ਵਾਇਰਲ ਵੀਡੀਓ ‘ਤੇ ਟੈਕਸਟ ਵੀ ਲਿਖਿਆ ਗਿਆ ਹੈ। ਇਸ ਵਿੱਚ ਲਿਖਿਆ ਹੈ, “ਇਹ ਘਟਨਾ ਕੁਝ ਮਿੰਟ ਪਹਿਲਾਂ ਵਾਪਰੀ ਸੀ। ਔਰਤ ਮੇਰੀ ਇੱਕ ਦੋਸਤ ਹੈ ਜੋ ਆਸਟ੍ਰੇਲੀਆ ਤੋਂ ਆਈ ਸੀ। ਉਹ ਬਹੁਤ ਬ੍ਰੇਵ ਹੈ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button