ਤਰਨਤਾਰਨ ‘ਚ ਹੋਇਆ ਵੱਡਾ ਕਰਿਸ਼ਮਾ,ਮ੍ਰਿਤਕ ਵਿਅਕਤੀ ਹੋਇਆ ਜ਼ਿੰਦਾ
ਤਰਨਤਾਰਨ : ਵੀਰਵਾਰ ਦੀ ਰਾਤ ਜਿਲ੍ਹਾ ਤਰਨਤਾਰਨ ਦੇ ਪਿੰਡ ਕਿਰਤੋਵਾਲ ਨਜ਼ਦੀਕ ਇਕ ਵਿਅਕਤੀ ਦੀ ਸੜੀ ਹੋਈ ਲਾਸ਼ ਮਿਲੀ।ਜਿਸ ਤੋਂ ਬਾਅਦ ਪੁਲਿਸ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ (ਅਨੂਪ ਸਿੰਘ) ਵਿਅਕਤੀ ਦੀ ਥਾਂ ਕਿਸੇ ਹੋਰ ਵਿਅਕਤੀ ਦੀ ਲਾਸ਼ ਨੂੰ ਵਿਖਾਉਂਦੇ ਹੋਏ ਅਨੂਪ ਸਿੰਘ ਵੱਲੋਂ ਕਰੋੜਾਂ ਰੁਪਏ ਦਾ ਬੀਮਾ ਹਾਸਲ ਕਰਨ ਦੀ ਡੂੰਘੀ ਸਾਜ਼ਿਸ਼ ਰਚੀ ਗਈ ਸੀ। ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਪੁਿਲਸ ਵੱਲੋਂ ਅਨੂਪ ਸਿੰਘ ਦੀ ਮਾਂ ਅਤੇ ਉਸ ਦੇ ਛੋਟੇ ਭਰਾ ਨੂੰ ਹਿਰਾਸਤ ’ਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ।
ਤਰਨਤਾਰਨ ‘ਚ ਹੋਇਆ ਕਰਿਸ਼ਮਾ,ਮਰਿਆ ਹੋਇਆ ਵਿਅਕਤੀ ਮੁੜ ਹੋਇਆ ਜਿਉਂਦਾ
ਜਾਣਕਾਰੀ ਅਨੁਸਾਰ ਅਨੂਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਝਬਾਲ ਰੋਡ ਅੰਮ੍ਰਿਤਸਰ ਜੋ ਕੋਲਡ ਡਰਿੰਕ ਦਾ ਹੋਲਸੇਲਰ ਸੀ।ਜਿਲ੍ਹਾ ਤਰਨਤਾਰਨ ਦੇ ਪਿੰਡ ਕਿਰਤੋਵਾਲ ਨਜ਼ਦੀਕ ਇਕ ਵਿਅਕਤੀ ਦੀ ਸੜ੍ਹੀ ਹੋਈ ਲਾਸ਼ ਮਿਲੀ ਸੀ। ਇਸ ਲਾਸ਼ ਦੇ ਕੋਲ ਅਨੂਪ ਸਿੰਘ ਦੀ ਕਾਰ ਖਡ਼੍ਹੀ ਹੋਈ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ। ਸ਼ੁਰੂਆਤੀ ਜਾਂਚ ’ਚ ਇਹ ਸਾਹਮਣੇ ਆਇਆ ਕਿ ਅਨੂਪ ਸਿੰਘ ਨੇ ਆਪਣਾ ਕਰੋੜਾਂ ਰੁਪਏ ਦਾ ਇਕ ਬੀਮਾ ਹਾਲ ’ਚ ਹੀ ਕਰਵਾਇਆ ਸੀ।
ਅੱਧੀ ਰਾਤ ਨੂੰ ਮਹਿਲਾ ਵਿਧਾਇਕ ਦੇ ਮਗਰ ਪਏ ਬੰਦੇ, ਮਸਾ ਭੱਜ-ਭੱਜ ਕੇ ਬਚਾਈ ਜਾਨ ?
ਜਿਸ ਤੋਂ ਬਾਅਦ ਪੁਿਲਸ ਵੱਲੋਂ ਇਸ ਇੰਸ਼ੋਰੈਂਸ ਕੰਪਨੀ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਸ਼ੁਰੂ ਕਰਨ ’ਤੇ ਇਹ ਗੱਲ ਸਾਫ ਹੋਈ ਕੀ ਅਨੂਪ ਸਿੰਘ ਅਤੇ ਉਸ ਦੇ ਪਰਿਵਾਰ ਵੱਲੋਂ ਕਰੋੜਾਂ ਰੁਪਏ ਦੇ ਬੀਮੇ ਦੀ ਰਾਸ਼ੀ ਹਾਸਲ ਕਰਨ ਲਈ ਇਕ ਸਾਜ਼ਿਸ਼ ਰਚੀ ਗਈ। ਜਿਸ ਤਹਿਤ ਅਨੂਪ ਸਿੰਘ ਨੇ ਅੰਮ੍ਰਿਤਸਰ ਦੇ ਇਕ ਭਿਖਾਰੀ ਨੂੰ ਅਗਵਾ ਕਰਦੇ ਹੋਏ ਪਹਿਲਾਂ ਉਸ ਨੂੰ ਸ਼ਰਾਬ ਪਿਲਾਈ ਤੇ ਫਿਰ ਉਸ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਪਿੰਡ ਕਿਰਤੋਵਾਲ ਨਜ਼ਦੀਕ ਅੱਗ ਲਾ ਦਿੱਤੀ ਤਾਂ ਜੋ ਇੰਸ਼ੋਰੈਂਸ ਕੰਪਨੀ ਨੂੰ ਇਹ ਲੱਗੇ ਕੀ ਮ੍ਰਿਤਕ ਅਨੂਪ ਸਿੰਘ ਹੀ ਹੈ ਅਤੇ ਉਸ ਦੇ ਪਰਿਵਾਰ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਮਿਲ ਸਕੇ।
ਦੇਖੋ ਬਲਾਤਕਾਰੀਆਂ ਦੇ ਇਨਕਾਉਂਟਰ ‘ਤੇ, ਪਟਿਆਲਾ ਦੀਆਂ ਕੁੜੀਆਂ ਦੀ ਕੀ ਹੈ ਰਾਏ
ਐੱਸ.ਐੱਸ.ਪੀ. ਧਰੁਵ ਦਹੀਆਂ ਦੇ ਹੁਕਮਾਂ ਹੇਠ ਬਣਾਈ ਗਈ ਵਿਸ਼ੇਸ਼ ਟੀਮ ਜਿਸ ਦੀ ਅਗਵਾਈ ਐੱਸ.ਪੀ. ਜਗਜੀਤ ਸਿੰਘ ਵਾਲੀਆ ਕਰ ਰਹੇ ਸਨ ਅਤੇ ਟੀਮ ’ਚ ਸ਼ਾਮਲ ਡੀ.ਐੱਸ.ਪੀ. ਪੱਟੀ ਕੰਵਲਪ੍ਰੀਤ ਸਿੰਘ, ਥਾਣਾ ਹਰੀਕੇ ਪੱਤਣ ਦੇ ਮੁਖੀ ਜਰਨੈਲ ਸਿੰਘ ਵੱਲੋਂ ਤਫਤੀਸ਼ ਕਰਨ ਤੇ ਇੰਸ਼ੋਰੈਂਸ ਦਾ ਮਾਮਲਾ ਸਾਹਮਣੇ ਆਉਣ ’ਤੇ ਸਾਰਾ ਭੇਦ ਖੁੱਲ੍ਹ ਗਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਅਨੂਪ ਸਿੰਘ ਕਿਸੇ ਤਰ੍ਹਾਂ ਹਰਿਆਣਾ ਲਈ ਰਵਾਨਾ ਹੋ ਗਿਆ ਅਤੇ ਉਸ ਦਾ ਭਰਾ ਕਰਨਦੀਪ ਸਿੰਘ ਆਪਣੇ ਘਰ ਅੰਮ੍ਰਿਤਸਰ ਵਾਪਸ ਪਰਤ ਗਿਆ। ਅਗਲੇ ਦਿਨ ਘਟਨਾ ਦਾ ਪਤਾ ਲੱਗਣ ’ਤੇ ਕਰਨਦੀਪ ਸਿੰਘ ਅਤੇ ਉਸ ਦਾ ਪਿਤਾ ਥਾਣਾ ਹਰੀਕੇ ਪੱਤਣ ਵਿਖੇ ਮਗਰਮੱਛ ਦੇ ਅੱਥਰੂ ਵਹਾਉਂਦੇ ਹੋਏ ਪੁੱਜੇ ਅਤੇ ਝੂਠਾ ਰੋਣਾ-ਧੋਣਾ ਸ਼ੁਰੂ ਕਰ ਦਿੱਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.