Breaking NewsD5 specialNewsPunjab

ਤਰਨਤਾਰਨ ‘ਚ ਫਿਰ ਕੋਰੋਨਾ ਦੀ Entry, 24 ਘੰਟੇ ਬਾਅਦ ਹੀ ਗਰੀਨ ਜੋਨ ਤੋਂ ਹੋਇਆ ਬਾਹਰ

ਤਰਨਤਾਰਨ : ਜ਼ਿਲ੍ਹਾ ਤਰਨਤਾਰਨ ‘ਚ ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ। ਐਤਵਾਰ ਨੂੰ 100 ਫ਼ੀਸਦੀ ਕੋਰੋਨਾ ਮੁਕਤ ਹੋ ਕੇ ਗਰੀਨ ਜੋਨ ‘ਚ ਪਹੁੰਚਿਆ ਜ਼ਿਲ੍ਹਾ ਤਰਨਤਾਰਨ 24 ਘੰਟੇ ਬਾਅਦ ਹੀ ਇਸ ਜੋਨ ਤੋਂ ਬਾਹਰ ਹੋ ਗਿਆ ਹੈ। ਜਾਣਕਾਰੀ ਮੁਤਾਬਕ ਦੁਬਈ ਤੋਂ ਤਰਨਤਾਰਨ ਪੁੱਜੇ ਇੱਕ ਨੌਜਵਾਨ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਜ਼ਿਲ੍ਹਾ ਗਰੀਨ ਸੂਚੀ ਵਿੱਚੋਂ ਬਾਹਰ ਹੋ ਗਿਆ ਹੈ। ਫ਼ਿਲਹਾਲ ਕੋਰੋਨਾ ਪੌਜੀਟਿਵ ਨੌਜਵਾਨ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ ਵਿੱਚ ਮੌਜੂਦ ਆਈਸ਼ੋਲੇਸ਼ਨ ਵਾਰਡ ਵਿੱਚ ਦਾਖ਼ਿਲ ਕਰਵਾਇਆ ਗਿਆ ਹੈ।

Lockdown 4.0 Guidelines | ਕੀ ਖੁੱਲ੍ਹਾ ਤੇ ਕੀ ਬੰਦ ਰਹੇਗਾ, ਬੱਸਾਂ, ਰੇਲਾਂ, ਦੁਕਾਨਾਂ, ਸਕੂਲਾਂ ਲਈ ਨਵੇਂ ਹੁਕਮ

ਦੱਸ ਦਈਏ ਕਿ ਤਰਨਤਾਰਨ ਦੇ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਿਟੀ ਹਸਪਤਾਲ ‘ਚ ਇਲਾਜ਼ ਅਧੀਨ 19 ਕੋਰੋਨਾ ਪੀੜਿਤ ਮਰੀਜ਼ਾਂ ਨੂੰ ਐਤਵਾਰ ਨੂੰ ਕੋਰੋਨਾ ਮੁਕਤਦ ਕਰਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ ਸੀ, ਜੋ ਕਿ ਆਪਣੇ ਘਰਾਂ ਅੰਦਰ 7 ਦਿਨਾਂ ਲਈ ਏਕਾਂਤਵਾਸ ਰਹਿਣਗੇ। ਤਰਨਤਾਰਨ ਵਿੱਚ ਹੁਣ ਤੱਕ ਕੁਲ 162 ਕੋਰੋਨਾ ਪੀੜਿਤ ਮਰੀਜ਼ ਸਨ, ਜੋ ਕਿ ਪਿਛਲੇ ਦਿਨ ਸਾਰੇ ਹੀ ਕੋਰੋਨਾ ਮੁਕਤ ਹੋ ਕੇ ਆਪਣੇ ਘਰਾਂ ਵਿੱਚ ਏਕਾਂਤਵਾਸ ਹੋ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button