
ਸ੍ਰੀਨਗਰ: ਇੱਕ ਸਾਂਝੇ ਓਪਰੇਸ਼ਨ ਦੌਰਾਨ ਅਤੇ ਸ੍ਰੀਨਗਰ ਦੀ ਪੁਲਿਸ ਨੇ ਤਰਨ ਤਾਰਨ ਵਿੱਚ ਦਰਜ ਮਾਮਲੇ ਨਾਲ ਜੁੜੇ ਦੋ ਸ਼ਖ਼ਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਫਿਲਿਪਸ ਅਤੇ ਅਰਸ਼ਦੀਪ ਮਿਸੇ ਵਜੋਂ ਹੋਈ ਹੈ, ਜੋ ਕਿ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਰਹਿਣ ਵਾਲੇ ਹਨ ਅਤੇ ਪੇਸ਼ੇ ਤੋਂ ਬੜਹੀ ਦੱਸੇ ਜਾ ਰਹੇ ਹਨ।
ਪੁਲਿਸ ਅਨੁਸਾਰ, ਇਹ ਕਾਰਵਾਈ ਸ੍ਰੀਨਗਰ ਦੇ ਅਲੋਚੀਬਾਗ ਖੇਤਰ ਵਿੱਚ ਕੀਤੀ ਗਈ, ਜਿੱਥੇ ਦੋਹਾਂ ਨੂੰ ਸ਼ੱਕ ਦੇ ਆਧਾਰ ‘ਤੇ ਹਿਰਾਸਤ ਵਿੱਚ ਲਿਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਲੋੜੀਂਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਉਪਰੰਤ ਪੰਜਾਬ ਪੁਲਿਸ ਦੀ ਟੀਮ ਹਵਾਲੇ ਕਰ ਦਿੱਤਾ ਗਿਆ।
ਪੰਜਾਬ ਪੁਲਿਸ ਦੀ ਟੀਮ, ਜਿਸ ਦੀ ਅਗਵਾਈ ਇੰਸਪੈਕਟਰ ਨਵਦੀਪ ਸਿੰਘ ਕਰ ਰਹੇ ਸਨ, ਪ੍ਰਾਈਵੇਟ ਵਾਹਨ ਰਾਹੀਂ ਪੁਲਿਸ ਸਟੇਸ਼ਨ ਸ਼ੇਰਗੜੀ ਪਹੁੰਚੀ ਅਤੇ ਦੋਹਾਂ ਮੁਲਜ਼ਮਾਂ ਦੀ ਕਸਟਡੀ ਸੰਭਾਲੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




