NewsBreaking NewsD5 specialPoliticsPunjab

ਡੈਮੋਕ੍ਰੇਟਿਕ ਪਾਰਟੀ ਨੇ ਲੌਂਗੋਵਾਲ ਨੂੰ ਕਹਿਤੀ ਵੱਡੀ ਗੱਲ, ਫਿਰ ਸਿੰਘਾਂ ਨੇ ਪਾਤਾ ਭੜਥੂ, ਮਾਹੌਲ ਹੋਇਆ ਗਰਮ

ਅੰਮ੍ਰਿਤਸਰ : ਲਾਪਤਾ ਹੋਏ ਪਾਵਨ ਸਰੂਪਾਂ ਦਾ ਮਾਮਲਾ ਲਗਾਤਾਰ ਗਾਰਮਾਉਂਦਾ ਜਾ ਰਿਹਾ ਹੈ। ਹਰ ਕੋਈ ਹੀ ਸਵਾਲ ਪੁੱਛ ਰਿਹਾ ਹੈ ਕਿਥੇ ਗਏ ਪਾਵਨ ਸਰੂਪ। ਇਸ ਮਾਮਲੇ ‘ਚ ਸਤਿਕਾਰ ਕਮੇਟੀ ਦੇ ਮੈਂਬਰਾ ਨੇ ਪਿਛਲੇ ਦੋ ਦਿਨਾਂ ਤੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ। ਹਾਲਾਂਕਿ ਕਿ ਪਹਿਲੇ ਦਿਨ ਇਹ ਧਰਨਾ ਬਹੁਤ ਹੀ ਸ਼ਾਂਤਮਈ ਢੰਗ ਦੇ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਹੋਏ ਚੱਲ ਰਿਹਾ ਸੀ ਪਰ ਦੂਜੇ ਦਿਨ ਇਸ ਧਰਨੇ ਦੌਰਾਨ ਐੱਸਜੀਪੀਸੀ ਮੈਂਬਰਾਂ ਅਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਹੋ ਗਈ।

🔴 Live ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ‘ਤੇ ਰੋਕ ਕਿਉਂ ?ਭਗਵੰਤ ਮਾਨ ਹੁਣ ਕਿਸਾਨੀ ਦੇ ਕਾਤਲਾਂ ਨੂੰ ਸਿਖਾਉਣਗੇ ਸਬਕ !

ਜਿਸ ਤੋਂ ਬਾਅਦ ਇਹ ਬਹਿਸ ਝੜਪ ‘ਚ ਬਦਲ ਗਈ ਤੇ ਇਸ ਦੌਰਾਨ ਇਹ ਮਾਮਲਾ ਹੋਰ ਵੀ ਗਰਮਾ ਗਿਆ। ਇਸ ਝੜਪ ਦੌਰਾਨ ਕਈਂ ਮੈਂਬਰਾਂ ਦੀਆਂ ਪੱਗਾਂ ਵੀ ਲੱਥ ਗਈਆਂ। ਅਜਿਹੀ ਅਣਸੁਖਾਵੀਂ ਘਟਨਾ ਵਾਪਰਨ ਦੇ ਡਰ ਤੋਂ ਅੰਮ੍ਰਿਤਸਰ ਵਿਖੇ ਭਾਰੀ ਪੁਲਿਸ ਬਲ ਦੀ ਤਾਇਨਾਤੀ ਕੀਤੀ ਹੋਈ ਸੀ। ਨਾਲ ਹੀ ਐੱਸਜੀਪੀਸੀ ਵੱਲੋਂ ਟਾਸਕ ਫੋਰਸ ਲਗਾਈ ਗਈ ਸੀ ਪਰ ਬਾਵਜੂਦ ਇਸਦੇ ਇਹ ਝੜਪ ਹੋ ਗਈ।ਉੱਧਰ ਹਰ ਕੋਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਸਵਾਲ ਪੁੱਛ ਰਿਹਾ ਹੈ ਕਿ ਕਿੱਥੇ ਗਏ ਪਾਵਨ ਸਰੂਪ। ਇਹੀ ਸਵਾਲ ਦਾ ਜਵਾਬ ਲੈਣ ਲਈ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਦੇ ਸੀਨੀਅਰ ਆਗੂ, ਸੇਵਾ ਸਿੰਘ ਸੇਖਵਾ,ਬੀਰ ਦਵਿੰਦਰ ਸਮੇਤ ਹੋਰ ਆਗੂ ਵੀ ਲੌਂਗੋਵਾਲ ਨੂੰ ਮਿਲੇ।

ਸਿਰ ਤੋਂ ਉਠਿਆ ਦੋ ਪੱਤਾਂ ਦਾ ਹੱਥ,ਹੁਣ 2 ਸਮੇਂ ਦੀ ਰੋਟੀ ਤੋਂ ਤਰਸ ਰਹੇ ਨੇ ਬਜ਼ੁਰਗ ਮਾਂ-ਬਾਪ!

ਲੌਂਗੋਵਾਲ ਨੂੰ ਮਿਲਣ ਤੋਂ ਪਹਿਲਾ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਸੀਂ ਰਾਜਨੀਤੀ ਤੋਂ ਪਿੱਛੇ ਹੱਟਕੇ ਇੱਕ ਨਿਮਾਣੇ ਸਿੱਖ ਵਜੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਮਿਲਣ ਜਾ ਰਹੇ ਹਾਂ ਕਿਉਂਕਿ ਸਾਡੇ ਲਈ ਰਾਜਨੀਤੀ ਬਾਅਦ ‘ਚ ਹੈ ਤੇ ਸਿੱਖ ਮਰਿਯਾਦਾ ਪਹਿਲਾਂ। ਸੋ ਇਹ ਮਾਮਲਾ ਕਾਫੀ ਗਰਮਾ ਚੁੱਕਿਆ ਹੈ ਤੇ ਹਰ ਕੋਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਸ ਮਾਮਲੇ ਤੇ ਘੇਰ ਰਿਹਾ ਹੈ। ਦੇਖਣਾ ਇਹ ਹੋਵੇਗਾ ਕਿ ਸਤਿਕਾਰ ਕਮੇਟੀਆਂ ਵੱਲੋਂ ਲਗਾਏ ਗਏ ਧਰਨੇ ਅਖੀਰ ਕਦੋਂ ਤੱਕ ਚਲਦੇ ਹਨ। ਨਾਲ ਹੀ ਇਹ ਵੀ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਸ ਮਾਮਲੇ ‘ਚ ਸਿੱਖਾਂ ਦੇ ਜਖਮਾਂ ਤੇ ਮੱਲ੍ਹਮ ਲੱਗੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button