ਡਾ: ਇੰਦਰਜੀਤ ਕੌਰ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਨਾਲ ਅੰਤਮ ਅਰਦਾਸ ਸਮਾਗਮ ਨੇਪਰੇ ਚੜ੍ਹਿਆ

ਚੰਡੀਗੜ੍ਹ: ਉਤਰੀ ਭਾਰਤ ਦੇ ਨਾਮਵਰ ਵਿਦਵਾਨ, ਚਿੰਤਕ, ਬੁੱਧੀਜੀਵੀ, ਲੇਖਕ, ਪੱਤਰਕਾਰ, ਸਮਾਜਸੇਵੀ ਤੇ ਸਮਾਜ ਦੀਆਂ ਉਘੀਆਂ ਸਖਸ਼ੀਅਤਾਂ ਦੀ ਹਾਜ਼ਰੀ ਵਿਚ ਡਾ: ਇੰਦਰਜੀਤ ਕੌਰ ਜੀ ਦਾ ਅੰਤਮ ਅਰਦਾਸ ਸਮਾਗਮ ਚੰਡੀਗੜ੍ਹ ਦੇ ਸੈਕਟਰ 11 ਦੇ ਗੁਰਦੁਆਰੇ ਵਿਚ ਸੰਪਨ ਹੋਇਆ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਮਲਕੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਅੰਤਮ ਅਰਦਾਸ ਵਿਚ ਪੁੱਜੇ ਸਨ।
ਲੋਕਲ ਗੁਰਦੁਆਰਾ ਸਾਹਿਬ ਦੇ ਕੀਰਤਨੀ ਜੱਥੇ ਨੇ ਗੁਰੂ ਜਸ ਗਾਇਨ ਕਰਕੇ ਸ਼ੁਰੂ ਦੀਆਂ ਕੀਰਤਨ ਰੂਪੀ ਅਸੀਸਾਂ ਦਿਤੀਆਂ।ਸਿੰਘ ਸਾਹਿਬ ਮਲਕੀਤ ਸਿੰਘ ਨੇ ਅੰਤਮ ਅਰਦਾਸ ਰਾਹੀਂ ਅਪਣੇ ਫਰਜ਼ ਦੀ ਅਦਾਇਗੀ ਕੀਤੀ। ਡਾ: ਖੁਸ਼ਹਾਲ ਸਿੰਘ ਕੇਂਦਰੀ ਸਿੰਘ ਸਭਾ ਨੇ ਮੰਚ ਸੰਚਾਲਨ ਕਰਦੇ ਹੋਏ ਸਭ ਤੋਂ ਪਹਿਲਾਂ ਅਪਣੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖਾਂ ਦੀ ਸਿਰਮੋਰ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਾ: ਇੰਦਰਜੀਤ ਕੌਰ ਜੀ ਦੇ ਅੰਤਮ ਅਰਦਾਸ ਸਮਾਗਮ ਵਿਚ ਸਿੰਘ ਸਾਹਿਬ ਭਾਈ ਮਲਕੀਤ ਸਿੰਘ ਜੀ ਨੂੰ ਸ਼ਮੂਲੀਅਤ ਕਰਨ ਲਈ ਭੇਜਣ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਸਿੰਘ ਸਾਹਿਬ ਭਾਈ ਮਲਕੀਤ ਸਿੰਘ ਜੀ ਨੇ ਗੁਰਬਾਣੀ ਪ੍ਰਮਾਣਾਂ ਦੇ ਅਧਾਰ ਨਾਲ ਸ਼ਰਧਾਂਜਲੀ ਦੀ ਸ਼ੁਰੂਆਤ ਕੀਤੀ ਤੇ ਬੀਬੀ ਇੰਦਰਜੀਤ ਕੌਰ ਜੀ ਨੇ ਆਪਣੇ ਜੀਵਨ ਕਾਲ ਵਿਚ ਪ੍ਰਾਪਤੀਆਂ ਕਰਕੇ ਜੋ ਮੁਕਾਮ ਹਾਸਲ ਕੀਤਾ ਹੈ ਉਹਨਾਂ ਦੇ ਵਰਨਣ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਵਲੋਂ ਵੀ ਬੜੇ ਨਿੱਘੇ ਤੇ ਭਾਵਪੂਰਕ ਸ਼ਬਦਾਂ ਨਾਲ ਸ਼ਰਧਾਂਜਲੀ ਪੇਸ਼ ਕੀਤੀ ਕਿ ਯੂਨੀਵਰਸਿਟੀ ਦੀ ਪਹਿਲੀ ਮਹਲਾ ਉੱਪ ਕੁਲਪਤੀ, ਦਿੱਲੀ ਸਟਾਫ ਸਲੈਕਸ਼ਨ ਕਮੇਟੀ ਦੀ ਚੇਅਰਪਰਸਨ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਗਵਰਨਿੰਗ ਕੌਂਸਲ ਵਿਚ ਪ੍ਰਤੀਨਿਧਤਾ ਕਰਨ ਦਾ ਸੁਭਾਗ ਵੀ ਬੀਬੀ ਇੰਦਰਜੀਰ ਕੌਰ ਜੀ ਨੂੰ ਹੀ ਪ੍ਰਾਪਤ ਹੋਇਆ ਹੈ।
ਫਿਰ ਸ: ਮਨਜੀਤ ਸਿੰਘ ਖੈਰ੍ਹਾ ਐਡਵੋਕੇਟ ਨੇ ਸ਼ਰਧਾਂਜਲੀ ਦੇਂਦੇ ਦੱਸਿਆ ਕਿ ਬੀਬੀ ਜੀ ਇਕ ਉੱਚ ਕਿਰਦਾਰ ਦੀ ਸਖਸ਼ੀਅਤ ਸਨ। ਪੈਪਸੂ ਵਿਚ ਪੰਜਾਬੀ ਲਾਗੂ ਕਰਵਾਉਣ ਵਿਚ ਉਨ੍ਹਾਂ ਦਾ ਤੇ ਗਿਆਨੀ ਜੀ ਦਾ ਬੜਾ ਵੱਡਾ ਹੱਥ ਹੈ।ਉਨ੍ਹਾਂ ਦੱਸਿਆ ਕਿ ਦੁਨੀਆਂ ਭਰ ਵਿਚੋਂ ਵੱਡੀ ਗਿਣਤੀ ਵਿਚ ਸ਼ੋਕ ਮਤੇ ਪੁਜ ਰਹੇ ਹਨ ਪਰ ਸਾਰਿਆਂ ਦਾ ਵਿਸਥਾਰ ਔਖਾ ਹੈ ਪਰ ਤਦ ਵੀ ਉਨ੍ਹਾਂ ਕੁਝ ਚੋਣਵੀਆਂ ਸੰਸਥਾਵਾਂ ਵਲੋਂ ਭੇਜੇ ਸ਼ੋਕ ਮਤਿਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿਚ ਪੰਜਾਬੀ ਯੂਨਵਿਰਸਿਟੀ ਪਟਿਆਲਾ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਇੰਡੀਅਨ ਚੈਪਟਰ ਦੇ ਕੋਆਡੀਨੇਟਰ ਸ: ਉਜਾਗਰ ਸਿੰਘ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੁਨੀਵਰਸਿਟੀ ਪਟਿਆਲਾ, ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਸਰੀ ਕੈਨੇਡਾ, ਭਾਈ ਸਾਹਿਬ ਰਣਧੀਰ ਸਿੰਘ ਟਰੱਸਟ ਯੂ.ਕੇ., ਗੁਰਦੁਆਰਾ ਮਿਲਵੁਡਜ਼ ਐਡਮਿੰਟਨ ਕੈਨੇਡਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਿਦਅਕ ਕਂਦਰ ਨਵੀਂ ਦਿੱਲੀ, ਅਦਾਰਾ ਆਤਮ ਰੰਗ ਚੰਡੀਗੜ੍ਹ ਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਨਾਮ ਵਰਨਣ ਕੀਤੇ।
ਅੰਤਮ ਅਰਦਾਸ ਵਿਚ ਵਿਸ਼ੇਸ਼ ਤੌਰ ਤੇ ਨਾਮਵਰ ਵਿਦਵਾਨ ਤੇ ਚਿੰਤਕ ਭਾਈ ਅਸ਼ੋਕ ਸਿੰਘ ਬਾਗੜੀਆਂ, ਨਾਮਵਰ ਇਤਿਹਾਸਕਾਰ ਡਾ: ਇੰਦੂਬਾਲੀ, ਸਿੱਖ ਸਟੱਡੀਜ਼ ਚੰਡੀਗੜ੍ਹ ਦੇ ਰੂਹੇ ਰਵਾਂ ਸ: ਗੁਰਪ੍ਰੀਤ ਸਿੰਘ, ਆਲਮੀ ਜਗਤ ਦੇ ਥੀਏਟਰ ਦੀ ਕਲਾਕਾਰ ਨੀਲਮ ਮਾਨ ਸਿੰਘ, ਸ: ਗੁਰਦੀਪ ਸਿੰਘ ਚੀਮਾ ੀਅਸ਼, ਪੁਸ਼ਪਿੰਦਰ ਚੀਮਾ, ਗੁਰਨਿਹਾਲ ਸਿੰਘ ਪੀਰਜ਼ਾਦਾ ਸੇਵਾ ਮੁਕਤ ੀਅਸ਼, ਪ੍ਰੋ: ਹੋਮੀਦਾ ਸੇਠੀ, ਮਹੀਨੇਵਾਰ ਆਤਮ ਰੰਗ ਦੇ ਸੰਪਾਦਕ ਸ: ਮਨਪ੍ਰੀਤ ਸਿੰਘ, ਸ: ਅਮਰਿੰਦਰ ਸਿੰਘ ਸਾਬਕਾ ਮੈਂਬਰ ਸ਼ਘਫਛ, ਅਜੀਤਪਾਲ ਸਿੰਘ ਸ਼ਾਮਲ ਹੋਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.