Breaking NewsD5 specialIndiaNewsPunjabTop News

Election Commission ਨੇ ਪੋਲਿੰਗ ਡੇਅ ਨੂੰ ਪੇਡ ਛੁੱਟੀ ਘੋਸ਼ਿਤ ਕਰਨ ਦੇ ਦਿੱਤੇ ਆਰਡਰ

ਨਵੀਂ ਦਿੱਲੀ/ ਪਟਿਆਲਾ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸੂਬੇ ਦੇ ਮੁੱਖ ਸਕੱਤਰ ਨੂੰ 20 ਫਰਵਰੀ ਨੂੰ ਪੇਡ ਛੁੱਟੀ ਘੋਸ਼ਿਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਉਨ੍ਹਾਂ ਨੇ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼ , ਹਰਿਆਣਾ , ਜੰਮੂ – ਕਸ਼ਮੀਰ ਅਤੇ ਚੰਡੀਗੜ੍ਹ ਦੇ ਮੁੱਖ ਚੋਣ ਅਫਸਰਾਂ ਨੂੰ ਵੀ ਪੱਤਰ ਭੇਜ ਕੇ ਕਿਹਾ ਹੈ ਕਿ ਉਹ ਆਪਣੇ ਰਾਜਾਂ ਵਿੱਚ ਕੰਮ ਕਰ ਰਹੇ ਪੰਜਾਬ ਦੇ ਵੋਟਰਾਂ ਲਈ ਤਨਖਾਹ ਵਾਲੀਆਂ ਛੁੱਟੀਆਂ ਦਾ ਐਲਾਨ ਕਰਨ ਲਈ ਆਪਣੀਆਂ ਰਾਜ ਸਰਕਾਰਾਂ ਨੂੰ ਹਦਾਇਤਾਂ ਜਾਰੀ ਕਰਨ।

ਕਾਂਗਰਸ ‘ਚ ਟਿਕਟ ਕੱਟਣ ਕਰਕੇ ਪਿਆ ਰੌਲਾ, MLA ਨੇ ਕਰਤੀ ਬਗਾਵਤ! ਹਾਈਕਮਾਨ ਵੀ ਡਰੀ! D5 Channel Punjabi

ਪੰਜਾਬ ਦੇ ਲੋਕ ਬਾਹਰ ਰਹਿੰਦੇ ਵੋਟਰ ਵੀ ਉਸ ਦਿਨ ਇੱਥੇ ਆ ਸਕਦੇ ਹਨ ਅਤੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਹਨ।ਜ਼ਿਕਰਯੋਗ ਹੈ ਕਿ ਲੋਕ ਪ੍ਰਤੀਨਿਧਤਾ ਐਕਟ, 1951 ਦਾ ਸੈਕਟਰ 135ਬੀ ਮੁਲਾਜ਼ਮਾਂ ਨੂੰ ਪੋਲਿੰਗ ਦਿਨਾਂ ‘ਤੇ ਤਨਖਾਹ ਵਾਲੀਆਂ ਛੁੱਟੀਆਂ ਦਾ ਹੱਕ ਦਿੰਦਾ ਹੈ। ਇਹ ਨਿਯਮ ਫੈਕਟਰੀਆਂ, ਦੁਕਾਨਾਂ ਸਮੇਤ ਸਾਰੇ ਅਦਾਰੀਆਂ ਦੇ ਨਾਲ – ਨਾਲ ਦਿਹਾੜੀਦਾਰ ਅਤੇ ਆਮ ਕਾਮੀਆਂ ਲਈ ਵੀ ਲਾਗੂ ਹੋ ਸਕਦਾ ਹੈ। ਇਸ ਤਹਿਤ ਜੇਕਰ ਕੋਈ ਸੰਸਥਾ ਇਸ ਨਿਯਮ ਦੀ ਉਲੰਘਣਾ ਕਰਦੀ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button