ਟਰੰਪ ਦੇ ਨਿਸ਼ਾਨੇ ‘ਤੇ WHO, ”ਦਸੰਬਰ ‘ਚ ਅਮਰੀਕਾ ਦੇ ਤਿੰਨ ਸਵਾਲਾਂ ਨੂੰ ਕੀਤਾ ਸੀ ਨਜ਼ਰਅੰਦਾਜ”
ਵਾਸ਼ਿੰਗਟਨ : ਕੋਰੋਨਾ ਵਾਇਰਸ ਦਾ ਕਹਿਰ ਰੁਕਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਅਮਰੀਕਾ ਵਿੱਚ ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ ਦੀ ਫੰਡਿੰਗ ‘ਤੇ ਰੋਕ ਲਗਾ ਦਿੱਤੀ ਸੀ। ਇਸ ‘ਚ ਟਰੰਪ ਨੇ ਇੱਕ ਵਾਰ ਫਿਰ ਸੰਗਠਨ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ 3 ਸਵਾਲ ਪੁੱਛੇ ਹਨ।
ਦਸੰਬਰ ‘ਚ ਤਿੰਨ ਸਵਾਲਾਂ ਦਾ ਨਹੀਂ ਦਿੱਤਾ ਜਵਾਬ
ਉਨ੍ਹਾਂ ਨੇ ਕਿਹਾ ਕਿ ਦਸੰਬਰ ਮਹੀਨੇ ‘ਚ ਹੀ ਤਾਇਵਾਨ ਵਲੋਂ ਜਾਣਕਾਰੀ ਮਿਲੀ ਸੀ ਕਿ ਕੋਰੋਨਾ ਦਾ ਸੰਕਰਮਣ ਫੈਲ ਸਕਦਾ ਹੈ ਪਰ ਵਿਸ਼ਵ ਨੇ ਨਾ ਕੇਵਲ ਇਸਨੂੰ ਨਜ਼ਰਅੰਦਾਜ ਕੀਤਾ ਸਗੋਂ ਦੁਨੀਆ ਨੂੰ ਗਲਤ ਅਤੇ ਚਾਲਬਾਜ਼ ਜਾਣਕਾਰੀ ਦਿੱਤੀ। ਫਾਕਸ ਨਿਊਜ਼ ਦੇ ਪੱਤਰਕਾਰ ਲਾਨਹੀ ਚੇਨ ਦੇ ਸਵਾਲਾਂ ਨੂੰ ਦੁਹਰਾਉਂਦੇ ਹੋਏ ਟਰੰਪ ਨੇ ਟਵੀਟ ਕੀਤਾ ਹੈ ਕਿ ਡਬਲਯੂ. ਐਚ ਓ. ਨੇ ਦਸੰਬਰ ਵਿਚ ਤਾਇਵਾਨ ਦੇ ਸਿਹਤ ਅਧਿਕਾਰੀਆਂ ਦੇ ਈਮੇਲ ਨੂੰ ਨਜ਼ਰਅੰਦਾਜ ਕਿਉਂ ਕੀਤਾ।
ਭਾਈ ਨਿਰਮਲ ਸਿੰਘ ਵਾਂਗ ਹੁਣ ਕਾਨੂੰਗੋ ਦੀ ਮੌਤ ‘ਤੇ ਸਵਾਲ | ਧੀ ਨੇ ਕਰਤੇ ਵੱਡੇ ਖ਼ੁਲਾਸੇ, DMC ਹਸਪਤਾਲ ਦੀ ਖੋਲ੍ਹੀ ਪੋਲ
ਜਿਸ ‘ਚ ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਇਨਸਾਨਾਂ ਨਾਲ ਇੰਫੈਕਸ਼ਨ ਫੈਲਣ ਦੀ ਸੰਭਾਵਨਾ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਸੀ ? ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਕਿ ਜਨਵਰੀ ਅਤੇ ਫਰਵਰੀ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਅਜਿਹੇ ਦਾਅਵੇ ਕਿਉਂ ਕੀਤੇ ਜੋ ਜਾਂ ਤਾਂ ਗਲਤ ਸਨ ਜਾਂ ਚਾਲਬਾਜ਼ ਸਨ ਵਾਇਰਸ ਦੁਨੀਆਭਰ ‘ਚ ਫੈਲ ਰਿਹਾ ਸੀ ? ਟਰੰਪ ਨੇ ਇਹ ਵੀ ਪੁੱਛਿਆ ਕਿ ਇਸ ਸਭ ਦੀ ਜਾਣਕਾਰੀ ਦੇ ਬਾਵਜੂਦ ਸੰਗਠਨ ਨੇ ਨਿਰਣਾਇਕ ਫੈਸਲਾ ਲੈਣ ਲਈ ਇੰਨਾ ਲੰਬਾ ਇੰਤਜ਼ਾਰ ਕਿਉਂ ਕੀਤਾ ?
ਅਮਰੀਕਾ ‘ਚ ਨਹੀਂ ਰੁਕ ਰਿਹਾ ਮੌਤਾਂ ਦਾ ਕਹਿਰ
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਅਮਰੀਕਾ ਦੀ ਹਾਲਤ ਖ਼ਰਾਬ ਹੈ। ਪਿਛਲੇ 24 ਘੰਟਿਆਂ ‘ਚ ਪਹਿਲੀ ਵਾਰ ਦੇਸ਼ ਵਿੱਚ 4,500 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਹੁਣ ਤੱਕ 36,997 ਲੋਕ ਇਸ ਸੰਕਰਮਣ ਨਾਲ ਆਪਣੀ ਜਾਨ ਗਵਾ ਚੁੱਕੇ ਹਨ। ਇਸਦੇ ਅਨੁਸਾਰ ਹੁਣ ਤੱਕ ਦੁਨੀਆ ‘ਚ ਹੋਈ ਕੁਲ ਮੌਤਾਂ ਦਾ 24 ਫੀਸਦੀ ਮੌਤਾਂ ਇਕੱਲੇ ਅਮਰੀਕਾ ਵਿੱਚ ਹੋਈਆ ਹਨ। ਇਸ ਹਾਲਤ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਮਹਾਮਾਰੀ ਦਾ ਸਭ ਤੋਂ ਵੱਡਾ ਦੌਰ ਗੁਜ਼ਰ ਚੁੱਕਿਆ ਹੈ ਪਰ ਜਾਂਸ ਹਾਪਕਿੰਸ ਯੂਨੀਵਰਸਿਟੀ ਦੇ ਅੰਕੜੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.