ਟਰੈਕਟਰ ਚਲਾ ਸੰਸਦ ਪੁੱਜੇ Rahul Gandhi, ‘ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ ਸਰਕਾਰ’
ਨਵੀਂ ਦਿੱਲੀ : ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅਤੇ ਕਿਸਾਨਾਂ ਦੇ ਸਮਰਥਨ ‘ਚ ਅੱਜ ਕਾਂਗਰਸੀ ਨੇਤਾ ਰਾਹੁਲ ਗਾਂਧੀ ਖੁਦ ਟਰੈਕਟਰ ਚਲਾ ਕੇ ਸੰਸਦ ਪੁੱਜੇ ਹਨ। ਰਾਹੁਲ ਗਾਂਧੀ ਦੇ ਨਾਲ ਟਰੈਕਟਰ ‘ਤੇ ਰਣਦੀਪ ਸੁਰਜੇਵਾਲਾ, ਦੀਪੇਂਦਰ ਹੁੱਡਾ ਸਮੇਤ ਹੋਰ ਕਈ ਕਾਂਗਰਸੀ ਨੇਤਾ ਸਵਾਰ ਦਿਖੇ। ਟਰੈਕਟਰ ਦੇ ਸਾਹਮਣੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪੋਸਟਰ ਚਿਪਕੇ ਸੀ ਅਤੇ ਕਿਸਾਨਾਂ ਦੇ ਸਮਰਥਨ ‘ਚ ਗੱਲਾਂ ਕਹੀਆਂ ਗਈਆਂ। ਕਾਂਗਰਸੀ ਸੰਸਦ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣਾ ਪਵੇਗਾ ਇਹ ਕਾਲੇ ਕਾਨੂੰਨ ਹਨ।
ਲਓ ਕਿਸਾਨਾਂ ਨੇ ਲੈ ਲਿਆ ਬਦਲਾ, ਖੱਟਰ ਦਾ ਮੂੰਹ ਕਰਤਾ ਕਾਲਾ….! D5 Channel Punjabi
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਾਨੂੰਨ 2 – 3 ਵੱਡੇ ਉਦਯੋਗਪਤੀਆਂ ਲਈਆਂ ਹਨ। ਇਹ ਕਿਸਾਨਾਂ ਦੇ ਫਾਇਦੇ ਲਈ ਨਹੀਂ ਹਨ। ਮੈਂ ਕਿਸਾਨਾਂ ਦੇ ਸੁਨੇਹੇ ਨੂੰ ਪਾਰਲੀਮੈਂਟ ਤੱਕ ਲੈ ਕੇ ਆਇਆ ਹਾਂ। ਇਸ ‘ਚ ਕਾਂਗਰਸ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.