PunjabTop News

ਲਖਬੀਰ ਲੰਡਾ ਨੇ ਲਈ ਤਰਨਤਾਰਨ ਕਤਲ ਦੀ ਜ਼ਿੰਮੇਵਾਰੀ

ਚੰਡੀਗੜ੍ਹ : ਗੈਂਗਸਟਰ ਲਖਬੀਰ ਲੰਡਾ ਨੇ ਤਰਨਤਾਰਨ ‘ਚ ਕੱਪੜਾ ਵਪਾਰੀ ਗੁਰਜੰਟ ਸਿੰਘ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਹੈ। ਰਿਪੋਰਟ ਮੁਤਾਬਕ ਲਖਬੀਰ ਲੰਡਾ ਨੇ ਫੇਸਬੁੱਕ ’ਤੇ ਪੋਸਟ ਪਾਈ ਹੈ ਕਿ ਗੁਰਜੰਟ ਸਿੰਘ ਪੁਲਿਸ ਲਈ ਸਾਡੀ ਮੁਖਬਰੀ ਕਰਦਾ ਸੀ ਜਿਸਨੂੰ ਅਸੀਂ ਮਾਰਿਆ ਹੈ। ਉਸਨੇ ਕਿਹਾ ਹੈ ਕਿ ਜਿਹੜਾ ਵੀ ਸਾਡੇ ਨਾਲ ਗੱਦਾਰੀ ਕਰੇਗਾ, ਉਸ ਲਈ ਸਿਰਫ ਮੌਤ ਹੀ ਹੈ। ਦੱਸਣਯੋਗ ਹੈ ਕਿ ਕੱਲ੍ਹ ਦੋ ਨੌਜਵਾਨਾਂ ਨੇ ਕੱਪੜਾ ਵਪਾਰੀ ਦਾ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਦੋ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਹੈ ਜਿਹਨਾਂ ਵਿਚੋਂ ਇਕ 17 ਸਾਲ ਅਤੇ ਦੂਜਾ 22 ਸਾਲ ਦਾ ਦੱਸਿਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button