ਜੋ ਬਾਇਡਨ ਨੇ ਗ੍ਰੀਨ ਕਾਰਡ ਜਾਰੀ ਕਰਨ ‘ਤੇ ਹਟਾਈ ਰੋਕ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੋਰੋਨਾ ਮਹਾਂਮਾਰੀ ਦੇ ਦੌਰਾਨ ਗਰੀਨ ਕਾਰਡ ਜਾਰੀ ਕਰਨ ‘ਤੇ ਲਗਾਈ ਰੋਕ ਨੂੰ ਹਟਾ ਦਿੱਤਾ ਹੈ। ਵਕੀਲਾਂ ਦਾ ਕਹਿਣਾ ਸੀ ਕਿ ਇਹ ਅਮਰੀਕਾ ‘ਚ ਜਾਇਜ਼ ਇਮੀਗ੍ਰੇਸ਼ਨ ਨੂੰ ਰੋਕ ਰਿਹਾ ਸੀ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਸਾਲ ਬਸੰਤ ‘ਚ ਕੋਰੋਨਾ ਵਾਇਰਸ ਦੇ ਕਾਰਨ ਵੱਧਦੀ ਬੇਰੁਜ਼ਗਾਰੀ ਨੂੰ ਖ਼ਤਮ ਕਰਦੇ ਹੋਏ 2020 ਦੇ ਅੰਤ ਤੱਕ ਗ੍ਰੀਨ ਕਾਰਡ ਜਾਰੀ ਕਰਨ ‘ਤੇ ਰੋਕ ਲਗਾ ਦਿੱਤੀ ਸੀ, ਜਿਸ ਨੂੰ 31 ਦਸੰਬਰ ਨੂੰ ਉਨ੍ਹਾਂ ਨੇ ਮਾਰਚ ਅੰਤ ਤੱਕ ਲਈ ਵਧਾ ਦਿੱਤਾ ਸੀ।
ਵੱਡੇ ਲੀਡਰ ਦੇ ਬਿਆਨ ਤੋਂ ਕੰਬੀ ਸਰਕਾਰ!ਕਿਸਾਨਾਂ ਦੇ ਚਿਹਰਿਆਂ ‘ਤੇ ਆਈ ਰੌਣਕ!ਮੋਦੀ ਤੇ ਅਮਿਤ ਸ਼ਾਹ ਨੂੰ ਪਾਤੀ ਬਿਪਤਾ!
ਬਾਇਡਨ ਨੇ ਬੁੱਧਵਾਰ ਨੂੰ ਕਿਹਾ ਕਿ ਜਾਇਜ਼ ਇਮੀਗ੍ਰੇਸ਼ਨ ਨੂੰ ਰੋਕਨਾ ‘‘ਅਮਰੀਕਾ ਦੇ ਹਿੱਤ ‘ਚ ਨਹੀਂ ਹੈ। ਬਾਇਡਨ ਨੇ ਕਿਹਾ, ‘‘ ਸਗੋਂ ਇਸ ਤੋਂ ਅਮਰੀਕਾ ਨੂੰ ਨੁਕਸਾਨ ਹੋਇਆ ਹੈ……. ਜਿਸ ‘ਚ ਅਮਰੀਕੀ ਨਾਗਰਿਕਾਂ ਜਾਂ ਕਾਨੂੰਨੀ ਸਥਾਈ ਨਿਵਾਸੀਆਂ ਦੇ ਪਰਿਵਾਰ ਦੇ ਮੈਬਰਾਂ ਨੂੰ ਇੱਥੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਣ ਤੋਂ ਰੋਕਨਾ ਸ਼ਾਮਿਲ ਹੈ। ਇਹ ਅਮਰੀਕਾ ਦੇ ਉਦਯੋਗਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜਿਨ੍ਹਾਂ ਵਿਚੋਂ ਦੁਨੀਆ ਭਰ ਦੇ ਹੋਣਹਾਰ ਲੋਕ ਇਕ ਹਿੱਸਾ ਹਨ। ਅਮੈਰੀਕਨ ਇਮੀਗ੍ਰੇਸ਼ਨ ਵਕੀਲ ਐਸੋਸੀਏਸ਼ਨ ਦੇ ਅਨੁਸਾਰ, ਇਨ੍ਹਾਂ ਆਦੇਸ਼ਾਂ ਵਲੋਂ ਜ਼ਿਆਦਾਤਰ ਇਮੀਗ੍ਰੇਸ਼ਨ ਵੀਜ਼ਾ ‘ਤੇ ਪਾਬੰਦੀ ਲਗਾਈ ਗਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.