InternationalTop News

ਜ਼ੁਲਮੀ ਕਿਰਾਏਦਾਰ-ਭੰਨ ਗਏ ਘਰਬਾਰ, ਸੰਧੂ ਨਾਂਅ ਦੇ ਮਕਾਨ ਮਾਲਕ ਦਾ ਕਿਰਾਏਦਾਰਾਂ ਨੇ ਭੰਨਿਆ ਘਰ-ਟ੍ਰਿਬਿਊਨਲ ਰਾਹੀਂ ਕਰਵਾਇਆ ਸੀ ਖਾਲੀ

ਜ਼ਿੱਦ ਦੇ ਵਿਚ ਕਰ ਗਏ ਜ਼ੁਲਮੀ ਕਾਰਾ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਕਿਰਾਏਦਾਰਾਂ ਵੱਲੋਂ ਕਿਰਾਇਆ ਨਾ ਦੇਣ ਕਾਰਨ ਅਤੇ ਹੋਰ ਬਿਲ ਨਾ ਤਾਰਨ ਕਰਕੇ ਸੰਧੂ ਨਾਂਅ ਦੇ ਇਕ ਵਿਅਕਤੀ ਵੱਲੋਂ ਆਪਣਾ ਮਕਾਨ ਟੀਨੈਂਸੀ ਟ੍ਰਿਬਿਊਨਲ ਦੇ ਦਖਲਾ ਬਾਅਦ ਖਾਲੀ ਕਰਵਾਇਆ ਜਾ ਰਿਹਾ ਸੀ। ਪਰ ਜ਼ੁਲਮੀ ਕਿਰਾਏਦਾਰਾਂ ਨੇ ਸ਼ਾਇਦ ਜ਼ਿੱਦ ਦੀ ਵਜ਼੍ਹਾ ਕਰਕੇ ਇਸ ਘਰ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰਕੇ ਅਜਿਹਾ ਕਰ ਦਿੱਤਾ ਕਿ ਉਸਨੂੰ ਮੁੜ ਸੰਵਾਰਨਾ ਵੀ ਨਾਮੁਮਕਿਨ ਹੋ ਗਿਆ ਹੈ। ਕੰਧਾਂ ਵਿਚ ਲੱਤਾਂ ਮਾਰ ਕੇ ਵੱਡੇ-ਵੱਡੇ ਮੋਰੇ ਕਰ ਦਿੱਤੇ ਗਅ, ਖਿੜਕੀਆਂ ਤੋੜ ਦਿੱਤੀਆਂ, ਵਾਰਡਰੋਬ ਤੋੜ ਦਿਤੇ ਟੂਟੀਆਂ ਚਲਾ ਕੇ ਪਾਣੀ ਘਰ ਵਿਚ ਛੱਡ ਦਿੱਤਾ ਗਿਆ।

Australia ਬਾਰੇ ਅਫਵਾਹਾਂ ਦਾ ਸੁਣੋ ਸੱਚ, ਭਾਰਤ ਆਏ PM ਨੇ ਦਿੱਤਾ ਵੱਡਾ ਬਿਆਨ | D5 Channel Punjabi

ਘਰ ਦੇ ਵਿਚ ਮੱਛੀਆਂ ਤੱਕ ਛੱਡ ਦਿਤੀਆਂ ਤਾਂ ਕਿ ਘਰ ਗੰਧ ਨਾਲ ਭਰ ਜਾਵੇ।  17 ਅਪ੍ਰੈਲ ਨੂੰ ਘਰ ਖਾਲੀ ਕਰਨ ਬਾਅਦ ਇਹ 22 ਵਿਅਕਤੀਆਂ ਦਾ ਗਰੁੱਪ ਰਾਤ ਨੂੰ ਆਇਆ ਅਤੇ ਇਹ ਕਾਰਾ ਕਰ ਗਿਆ। ਪੁਲਿਸ ਨੂੰ ਬੁਲਾਇਆ ਗਿਆ ਸੀ, ਪਰ ਪੁਲਿਸ ਨਹੀਂ ਆਈ। ਪੁਲਿਸ ਨੂੰ ਇਸ ਸਬੰਧੀ 21 ਅਪ੍ਰੈਲ ਨੂੰ ਰਿਪੋਰਟ ਕੀਤੀ ਗਈ ਹੈ। ਇਹ ਜ਼ੁਲਮੀ ਕਿਰਾਏਦਾਰ ਦੋ ਦਿਨ ਬਾਅਦ ਫਿਰ ਆ ਕੇ ਜੋ ਬਾਕੀ ਕੁਝ ਬਚਿਆ ਸੀ, ਉਹ ਵੀ ਭੰਨ ਗਏ। ਇਹ ਤਿੰਨ ਬੈਡ ਰੂਮ ਘਰ ਸੀ। ਮਾਲਕ ਕਿਰਾਏ ਦੇ ਵਿਚੋਂ ਹੀ ਘਰ ਦੀ ਕਿਸ਼ਤ ਕੱਢ ਰਿਹਾ ਸੀ ਅਤੇ ਊਬਰ ਆਦਿ ਚਲਾ ਕੇ ਬਾਕੀ ਖਰਚੇ ਕੱਢ ਰਿਹਾ ਸੀ। ਕਿਰਾਏਦਾਰ ਪ੍ਰਾਪਰਟੀ ਮੈਨੇਜਰ ਨੂੰ ਘਰ ਦੀ ਰੈਗੂਲਰ ਇੰਸਪੈਕਸ਼ਨ ਵੀ ਨਹੀਂ ਸਨ ਕਰਨ ਦਿੰਦੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button