Press ReleasePunjabTop News
ਜ਼ਿਲ੍ਹਾ ਬਰਨਾਲਾ ‘ਚ 88.31 ਫ਼ੀਸਦੀ ਘਰਾਂ ਦੇ ਬਿਜਲੀ ਬਿੱਲ ਆਏ ਜ਼ੀਰੋ: ਮੀਤ ਹੇਅਰ
ਬਰਨਾਲਾ ਵਾਸੀਆਂ ਨੂੰ ਫਰਵਰੀ-ਮਾਰਚ 'ਚ ਮਿਲਿਆ 13.38 ਕਰੋੜ ਦਾ ਲਾਭ
ਬਰਨਾਲਾ, 29 ਅਪ੍ਰੈਲ
ਜ਼ਿਲ੍ਹਾ ਬਰਨਾਲਾ ਵਿੱਚ ਕੁੱਲ 88.31 ਫ਼ੀਸਦੀ ਘਰਾਂ ਦੇ ਫਰਵਰੀ-ਮਾਰਚ ਦੇ ਬਿਜਲੀ ਬਿੱਲ ਜ਼ੀਰੋ ਆਏ ਹਨ। ਪੰਜਾਬ ਸਰਕਾਰ ਦੀ ਬਿਜਲੀ ਮੁਆਫ਼ੀ ਸਕੀਮ ਤਹਿਤ ਬਰਨਾਲਾ ਵਾਸੀਆਂ ਨੂੰ 13.38 ਕਰੋੜ ਰੁਪਏ ਦਾ ਲਾਭ ਮਿਲਿਆ ਹੈ।
ਇਹ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਲਏ ਗਏ ਲੋਕ ਹਿਤ ਫ਼ੈਸਲਿਆਂ ਤਹਿਤ ਰਾਜ ਦੇ ਵਸਨੀਕਾਂ ਨੂੰ ਦਿੱਤੀ ਜਾਂਦੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਾ ਜ਼ਿਲ੍ਹੇ ਦੇ ਵੱਡੀ ਗਿਣਤੀ ਵਿੱਚ ਘਰੇਲੂ ਖਪਤਕਾਰਾਂ ਨੂੰ ਚੌਥੀ ਵਾਰ ਲਾਭ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਸਲੀ ਮਾਇਨਿਆਂ ਵਿੱਚ ਪਹਿਲੀ ਵਾਰ ਲੋਕ-ਪੱਖੀ ਸਰਕਾਰ ਬਣੀ ਹੈ ਜਿਸ ਦਾ ਰੰਗਲਾ ਪੰਜਾਬ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਪ੍ਰਾਪਤ ਜ਼ਿਲ੍ਹੇ ਦੀ ਰਿਪੋਰਟ ਅਨੁਸਾਰ ਜ਼ਿਲ੍ਹੇ ਦੇ ਕਰੀਬ 1,24,331 ਘਰੇਲੂ ਬਿਜਲੀ ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਅਤੇ ਇਸ ਨਾਲ ਖਪਤਕਾਰਾਂ ਨੂੰ ਜ਼ਿਲ੍ਹਾ ਬਰਨਾਲਾ ‘ਚ ਕੁੱਲ 13.38 ਕਰੋੜ ਦਾ ਲਾਭ ਮਿਲਿਆ ਹੈ।
ਉਨ੍ਹਾਂ ਵਧੇਰੀ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਦੋ ਵੰਡ ਮੰਡਲ ਹਨ ਜਿਨ੍ਹਾਂ ਵਿੱਚ ਸਬ ਅਰਬਨ ਡਿਵੀਜ਼ਨ ਬਰਨਾਲਾ ਅਤੇ ਵੰਡ ਮੰਡਲ ਸ਼ਹਿਰੀ ਬਰਨਾਲਾ ਸ਼ਾਮਲ ਹਨ। ਸਬ ਅਰਬਨ ਡਿਵੀਜ਼ਨ ਬਰਨਾਲਾ ਅਧੀਨ ਦਿਹਾਤੀ ਬਰਨਾਲਾ, ਤਪਾ 1, ਤਪਾ 2, ਸ਼ਹਿਣਾ ਅਤੇ ਭਦੌੜ ਖੇਤਰ ਪੈਂਦੇ ਹਨ। ਐਕਸ. ਈ. ਐਨ. ਪ੍ਰੀਤ ਮੋਹਿੰਦਰ ਨੇ ਦੱਸਿਆ ਕਿ ਇਸ ਮੰਡਲ ਵਿੱਚ ਕੁੱਲ 65942 ਘਰੇਲੂ ਖਪਤਕਾਰ ਹਨ ਜਿਨ੍ਹਾਂ ਵਿਚੋਂ 56675 ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਅਤੇ ਉਨ੍ਹਾਂ ਨੂੰ 6.79 ਕਰੋੜ ਰੁਪਏ ਦਾ ਲਾਭ ਮਿਲਿਆ।
ਇਸੇ ਤਰ੍ਹਾਂ ਐਕਸ. ਈ. ਐਨ. ਵੰਡ ਮੰਡਲ ਸ਼ਹਿਰੀ ਬਰਨਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਮੰਡਲ ‘ਚ ਉਪ ਮੰਡਲ ਧਨੌਲਾ 1 ਅਤੇ 2, ਉਪ ਮੰਡਲ ਸ਼ਹਿਰੀ ਬਰਨਾਲਾ, ਉਪ ਮੰਡਲ ਸੰਘੇੜਾ, ਉਪ ਮੰਡਲ ਮਹਿਲ ਕਲਾਂ ਅਤੇ ਉਪ ਮੰਡਲ ਠੁੱਲੀਵਾਲ ਦੇ ਖੇਤਰ ਪੈਂਦੇ ਹਨ । ਇਸ ਵੰਡ ਮੰਡਲ ‘ਚ ਕੁੱਲ 65942 ਬਿਜਲੀ ਖਪਤਕਾਰ ਹਨ ਜਿਸ ਵਿਚੋਂ 67656 ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਅਤੇ ਉਨ੍ਹਾਂ ਨੂੰ 6.59 ਕਰੋੜ ਦਾ ਲਾਭ ਮਿਲਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.