ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਈ.ਡੀ ਦੇ ਹੱਥ ਲੱਗੇ ਵੱਡੇ ਸਬੂਤ,ਦੂਲੋ ਕਹਿੰਦਾ ਕੈਪਟਨ ਦੇ ਸ਼ਹਿਰ ‘ਚ ਵੀ ਚਲਦਾ ਕੰਮ
ਖੰਨਾ : ਜ਼ਹਿਰੀਲੀ ਸ਼ਰਾਬ ਦਾ ਮਾਮਲਾ ਜਿਸ ਦੇ ਕਰਨ ਕਿੰਨੇ ਹੀ ਲੋਕਾਂ ਦੀ ਮੌਤ ਹੋਈ ਸੀ ਅਤੇ ਜਿਸ ਮੁੱਦੇ ‘ਤੇ ਸਿਅਸਤ ਵੀ ਖੂਬ ਭਖੀ ਸੀ। ਹੁਣ ਇਸ ਮਾਮਲੇ ‘ਚ ਨਵਾਂ ਆਇਆ ਹੈ ਉਹ ਹੈ ਈਡੀ ਜੀ ਹਾਂ ਹੁਣ ਜ਼ਹਿਰੀਲੀ ਸ਼ਰਾਬ ਦੀ ਜਾਂਚ ਈ.ਡੀ ਵਲੋਂ ਕੀਤੀ ਜਾਵੇਗੀ। ਜਿਸ ‘ਤੇ ਸੀਨੀਅਰ ਕਾਂਗਰਸੀ ਲੀਡਰ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਵੀ ਈਡੀ ਨੇ ਜਾਂਚ ਸ਼ੁਰੂ ਕੀਤੀ ਸੀ। ਉਸ ਸਮੇਂ ਈਡੀ ਨੇ ਪਟਿਆਲਾ ਦੇ ਐਸ.ਐਸ ਪੀ ਤੋਂ ਫਾਈਲਾਂ ਮੰਗੀਆਂ ਸਨ ਪਰ ਪੁਲਿਸ ਵਲੋਂ ਦੇਣ ਤੋਂ ਇਨਕਾਰ ਕਰ ਦਿੱਤਾ।
🔴 LIVE 🔴 ਬਾਦਲਾਂ ਦੇ ਇਸ਼ਾਰੇ ‘ਤੇ ਡੇਰਿਆਂ ‘ਚ ਭੇਜੇ ਪਾਵਨ ਸਰੂਪ? | ਮਾਨ ਨੇ ਅਰੂਸਾ ਆਲਮ ਬਾਰੇ ਕਹੀ ਵੱਡੀ ਗੱਲ
ਇਸ ਤੋਂ ਇਲਾਵਾ ਦੂਲੋ ਨੇ ਮੁੱਖ ਮੰਤਰੀ ਨੂੰ ਘੇਰਦੇ ਹੋਏ ਕਿਹਾ ਕਿ ਪਟਿਆਲਾ ਸ਼ਹਿਰ ‘ਚ ਸਭ ਤੋਂ ਵੱਧ ਸ਼ਰਾਬ ਦਾ ਕੰਮ ਚਲਦਾ। ਦੱਸ ਦਈਏ ਕਿ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਜੋ ਸਮੇਂ ਸਮੇਂ ‘ਤੇ ਆਪਣੀ ਹੀ ਸਰਕਾਰ ਦੀਆਂ ਨਾਕਾਮੀਆਂ ‘ਤੇ ਸਵਾਲ ਚੁੱਕਦੇ ਹਨ। ਇਸ ਤੋਂ ਇਲਾਵਾਂ ਦੂਲੋ ਨੇ ਕਿਹਾ ਉਹ ਸੈਂਟਰ ਸਰਕਾਰ ਨੂੰ ਅਪੀਲ ਕਰਨਗੇ ਕਿ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਕਿਉਂਕਿ ਇਸ ਦੇ ਵਿੱਚ ਕਈ ਵੱਡੇ ਲੀਡਰ ਅਤੇ ਪੁਲਿਸ ਅਫਸਰ ਵੀ ਸ਼ਾਮਲ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.