NewsBreaking NewsIndiaPolitics

ਜਸਟਿਸ ਰੰਜਨ ਗੋਗੋਈ ਬਣੇ ਦੇਸ਼ ਦੇ ਨਵੇਂ ਮੁੱਖ ਜੱਜ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਸੀਨੀਅਰ ਜੱਜ ਰੰਜਨ ਗੋਗੋਈ ਨੇ ਅੱਜ ਦੇਸ਼ ਦੇ 46ਵੇਂ ਚੀਫ ਜਸਟਿਸ ਦੇ ਰੂਪ ‘ਚ ਸਹੁੰ ਚੁੱਕੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਸ ਨੂੰ ਸੀ.ਜੇ.ਆਈ, ਦੇ ਤੌਰ ‘ਤੇ ਸਹੁੰ ਚੁਕਾਈ। ਗੋਗੋਈ ਦਾ ਕਾਰਜਕਾਲ 13 ਮਹੀਨੇ 12 ਦਿਨ ਰਹੇਗਾ। ਉਹ 17 ਨਵੰਬਰ 2019 ‘ਚ ਰਿਟਾਇਰ ਹੋਣਗੇ। ਗੋਗੋਈ ਤੋਂ ਪਹਿਲਾਂ ਜਸਟਿਸ ਦੀਪਕ ਮਿਸ਼ਰਾ ਸੁਪਰੀਮ ਕੋਰਟ ਦੇ ਸੀ.ਜੇ.ਆਈ ਸੀ। 1954 ‘ਚ ਜਨਮੇ ਗੋਗੋਈ ਸਾਲ 1978 ‘ਚ ਬਾਰ ਕਾਊਂਸਿਲ ‘ਚ ਸ਼ਾਮਲ ਹੋਏ ਸੀ।

Read Also ਰੂਸ ਦੇ ਰਾਸ਼ਟਰਪਤੀ 4-5 ਅਕਤੂਬਰ ਨੂੰ ਕਰਨਗੇ ਭਾਰਤ ਦਾ ਦੌਰਾ

ਇਸ ਤੋਂ ਬਾਅਦ 28 ਫਰਵਰੀ 2001 ਨੂੰ ਉਨ੍ਹਾਂ ਨੇ ਗੁਵਾਹਾਟੀ ਹਾਈਕੋਰਟ ਦਾ ਸਥਾਈ ਜੱਜ ਨਿਯੁਕਤ ਕੀਤਾ ਗਿਆ।  ਫਰਵਰੀ 2011 ‘ਚ ਉਹ ਪੰਜਾਬ ਅਤੇ ਹਰਿਆਣਾ ਦੇ ਹਾਈਕੋਰਟ ਦੇ ਮੁੱਖ ਜੱਜ ਬਣ ਗਏ। ਉਨ੍ਹਾਂ ਨੂੰ ਪ੍ਰਮੋਸ਼ਨ ਦੇ ਕੇ ਅਪ੍ਰੈਲ 2012 ‘ਚ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ। ਜਸਟਿਸ ਰੰਜਨ ਗੋਗੋਈ ਹੁਣ ਬੈਂਚ ‘ਚ ਸ਼ਾਮਲ ਹੋ ਰਹੇ ਹਨ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕਡੇ ਕਾਟਜੂ ਨੂੰ ਸੌਮਿਆ ਮਰਡਰ ਕੇਸ ‘ਤੇ ਬਲਾਗ ਲਿਖਣ ਦੇ ਸੰਬੰਧ ‘ਚ ਨਿਜੀ ਤੌਰ ‘ਤੇ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button