NewsBreaking NewsD5 specialPunjab

ਜਲੰਧਰ ‘ਚ ਇੱਕ ਹੋਰ ਕੋਰੋਨਾ ਪੌਜ਼ੀਟਿਵ ਕੇਸ, 137 ਤੱਕ ਪਹੁੰਚੀ ਗਿਣਤੀ

ਜਲੰਧਰ : ਪੂਰੇ ਦੇਸ਼ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਆਪਣੇ ਪੈਰ ਪੰਜਾਬ ਵਿੱਚ ਪੂਰੀ ਤਰ੍ਹਾਂ ਪਸਾਰ ਲਏ ਹਨ। ਜਲੰਧਰ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਅੱਜ ਜਲੰਧਰ ਦੇ ਮਸ਼ਹੂਰ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਇੱਕ ਸਟਾਫ ਮੈਂਬਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਮਿਸ਼ਨ ਦੇ ਸਟਾਫ ਮੈਂਬਰ ਅਮਰੀਕ ਸਿੰਘ (56) ਕੋਰੋਨਾ ਪੌਜ਼ੀਟਿਵ ਪਾਈ ਗਈ ਹੈ।

Big News | ਸਿੱਖ ਨੌਜਵਾਨ ਨੂੰ ਤਲਵਾਰਾਂ ਨਾਲ ਵੱਢਿਆ, ਮਾਸਕ ਪਾਉਣ ਲਈ ਕਹਿਣਾ ਮਹਿੰਗਾ ਪਿਆ! D5 Channel Punjabi

ਬੁੱਧਵਾਰ ਨੂੰ ਮਿਲੇ ਇਸ ਕੋਰੋਨਾ ਪੌਜੀਟਿਵ ਕੇਸ ਨੂੰ ਮਿਲਾ ਕੇ ਹੁਣ ਤੱਕ ਜਲੰਧਰ ‘ਚ 137 ਕੇਸ ਪੌਜ਼ੀਟਿਵ ਪਾਏ ਗਏ ਹਨ। ਜਿਨ੍ਹਾਂ ਵਿਚੋਂ 12 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਜਦੋਂ ਕਿ ਕੋਰੋਨਾ ਦੇ ਕਾਰਨ ਹੀ ਅੱਜ ਇੱਕ ਹੋਰ ਜਲੰਧਰ ਦੇ ਨੌਜਵਾਨ ਨੇ ਪੀ.ਜੀ.ਆਈ. ਵਿੱਚ ਦਮ ਤੋੜ ਦਿੱਤਾ ਹੈ। ਇਸਦੇ ਨਾਲ ਹੀ ਜਲੰਧਰ ‘ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 5 ਤੱਕ ਪਹੁੰਚ ਗਈ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button