Breaking NewsD5 specialNewsPunjabTop News

ਜਬਰ-ਜ਼ਿਨਾਹ ਮਾਮਲੇ ‘ਚ ਸਾਬਕਾ ਵਿਧਾਇਕ ਬੈਂਸ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ

ਚੰਡੀਗੜ੍ਹ : ਲੁਧਿਆਣਾ ਤੋਂ ਸਾਬਕਾ ਵਿਧਾਇਕ ਰਹੇ ਸਿਮਰਜੀਤ ਸਿੰਘ ਬੈਂਸ ‘ਤੇ ਦਰਜ ਰੇਪ ਦੇ ਇੱਕ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਿਨਾਂ ਕੋਈ ਅੰਤਰਿਮ ਰਿਲੀਫ ਦਿੱਤੇ ਪਟੀਸ਼ਨ ’ਤੇ ਸੁਣਵਾਈ 19 ਮਈ ਤੱਕ ਮੁਲਤਵੀ ਕਰ ਦਿੱਤੀ ਹੈ। ਇਕ ਔਰਤ ਨੇ ਸਿਮਰਜੀਤ ਸਿੰਘ ਬੈਂਸ ਅਤੇ ਹੋਰ ’ਤੇ ਸਮੂਹਿਕ ਜਬਰ-ਜ਼ਿਨਾਹ ਅਤੇ ਪ੍ਰਤਾੜਿਤ ਕੀਤੇ ਜਾਣ ਦੇ ਦੋਸ਼ ਲਗਾਏ ਸਨ। ਪੁਲਿਸ ਨੇ 5 ਲੋਕਾਂ ’ਤੇ ਮਾਮਲਾ ਦਰਜ ਕੀਤਾ ਸੀ।

Mohali Blast News : Mohali ਧਮਾਕਾ ਮਾਮਲੇ ‘ਚ CM ਮਾਨ ਦਾ ਵੱਡਾ ਬਿਆਨ, ਦੇਖੋ ਕਿਸ ਨਾਲ ਜੁੜੇ ਤਾਰ, ਵੱਡੀ ਸਾਜਿਸ਼

ਔਰਤ ਦਾ ਦੋਸ਼ ਸੀ ਕਿ ਉਹ ਇਕ ਮਕਾਨ ਦੇ ਝਗੜੇ ਨੂੰ ਲੈ ਕੇ ਮਦਦ ਮੰਗਣ ਸਿਮਰਜੀਤ ਬੈਂਸ ਕੋਲ ਗਈ ਸੀ, ਜਿੱਥੇ ਉਨ੍ਹਾਂ ਨੇ ਸਾਜਿਸ਼ਨ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਮੂੰਹ ਖੋਲ੍ਹਣ ‘ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਬੈਂਸ ਇਸ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਇਸ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਹੇ ਹਨ। ਇਹੀ ਗੱਲ ਉਨ੍ਹਾਂ ਨੇ ਪਟੀਸ਼ਨ ਵਿਚ ਵੀ ਲਿਖੀ ਹੈ। ਮੁਲਜ਼ਮਾਂ ਨੇ ਜਾਂਚ ਜੁਆਇਨ ਨਹੀਂ ਕੀਤੀ ਸੀ ਨਾ ਹੀ ਅਦਾਲਤ ਵਿੱਚ ਪੇਸ਼ ਹੋ ਰਹੇ ਸਨ।

Khabran Da Sira : PM ਨੇ ਦਿੱਤਾ ਅਸਤੀਫ਼ਾ! Punjab ‘ਚ ਹਾਈ ਅਲਰਟ ਜਾਰੀ | D5 Channel Punjabi

ਅਦਾਲਤ ਨੇ ਸਿਮਰਜੀਤ ਅਤੇ ਹੋਰ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ। ਲੁਧਿਆਣਾ ਕੋਰਟ ਦੀ ਇਸ ਕਾਰਵਾਈ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਿਮਰਜੀਤ ਸਮੇਤ 3 ਮੁਲਜ਼ਮਾਂ ਨੇ ਹਾਈਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ। ਸੋਮਵਾਰ ਨੂੰ ਹਾਈਕੋਰਟ ਨੇ ਬਿਨਾਂ ਕੋਈ ਰਾਹਤ ਦਿੱਤੇ ਸੁਣਵਾਈ 19 ਮਈ ਤੱਕ ਮੁਲਤਵੀ ਕਰ ਦਿੱਤੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button