NewsBreaking NewsInternationalPunjab

ਜਦੋਂ ਇੱਕ ਅੱਖਰ ਦੀ ਗਲਤੀ ਕਾਰਨ ਪੰਜਾਬ ਦੀ ਬਜਾਏ ਚੀਨ ਪਹੁੰਚਿਆ ਪਾਰਸਲ

ਚੰਡੀਗੜ੍ਹ: ਜਾਣਾ ਸੀ ਪੰਜਾਬ, ਪਹੁੰਚ ਗਏ ਚੀਨ… ਇੱਕ ਫਿਲਮੀ ਗਾਣੇ ਨਾਲ ਮਿਲਦੀ – ਜੁਲਦੀ ਇਹ ਲਾਈਨ ਚੰਡੀਗੜ੍ਹ ਦੀ ਇੱਕ ਮਹਿਲਾ ਦੇ ਨਾਲ ਅਸਲ ‘ਚ ਘਟਿਤ ਹੋ ਗਈ। ਸਿਰਫ ਇੱਕ ਅੱਖਰ ਨੂੰ ਸਮਝਣ ਵਿੱਚ ਹੋਈ ਗਲਤੀ ਨਾਲ ਜਿਹੜਾ ਪਾਰਸਲ ਪੰਜਾਬ ਦੇ ਇੱਕ ਪਿੰਡ ਵਿੱਚ ਪੁੱਜਣਾ ਸੀ, ਉਹ ਚੀਨ ਪਹੁੰਚ ਗਿਆ। ਚੰਡੀਗੜ੍ਹ ਦੀ ਇੱਕ ਮਹਿਲਾ ਨੇ ਫਰੀਦਕੋਟ ਵਿੱਚ ਆਪਣੀ ਮਾਂ ਲਈ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਨੂੰ ਪਾਰਸਲ ਕੀਤਾ ਪਰ ਪਿੰਡ ਦਾ ਨਾਮ ਸਮਝਣ ਨੂੰ ਲੈ ਕੇ ਹੋਈ ਗਲਤੀ ਕਾਰਨ ਪਾਰਸਲ ਚੀਨ ਦੀ ਰਾਜਧਾਨੀ ਪੇਈਚਿੰਗ ਵਿੱਚ ਪਹੁੰਚ ਗਿਆ। ਮਨੀਮਾਜਰਾ ਨਿਵਾਸੀ ਬਲਵਿੰਦਰ ਕੌਰ ਦੀ ਸ਼ਿਕਾਇਤ ‘ਤੇ ਜ਼ਿਲ੍ਹਾ ਉਪਭੋਗਤਾ ਵਿਵਾਦ ਫੋਰਮ ਨੇ ਸੈਕਟਰ 17 ਦੇ ਪੋਸਟ ਆਫਿਸ ਤੋਂ ਜਵਾਬ ਤਲਬ ਕੀਤਾ। ਪੋਸਟ ਆਫਿਸ ਨੇ ਦੱਸਿਆ ਕਿ ਪਤੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਚੈਨਾ ( Chaina ) ਪਿੰਡ ਦਾ ਨਾਮ ਦਰਜ ਸੀ , ਜਿਸਨੂੰ ਗਲਤੀ ਨਾਲ ਚੀਨ ( China ) ਸੱਮਝ ਲਿਆ ਗਿਆ।

33e6ee4b477dd873d223418eaebb9e5572e64f88 rs img preview

ਬਲਵਿੰਦਰ ਕੌਰ ਨੇ ਦੱਸਿਆ, ਉਨ੍ਹਾਂ ਨੇ ਪੋਸਟ ਆਫਿਸ ਦੀ ਰਾਜ-ਮਹਿਲ ਬ੍ਰਾਂਚ ਤੋਂ ਪਾਰਸਲ ਨੂੰ 18 ਜਨਵਰੀ ਨੂੰ ਰਜਿਸਟਰਡ ਪੋਸਟ ਤੋਂ ਭੇਜਿਆ। ਪਾਰਸਲ ਚੰਡੀਗੜ੍ਹ ਤੋਂ ਦਿੱਲੀ ਗਿਆ ਅਤੇ ਉੱਥੇ ਤੋਂ ਚੀਨ ਪਹੁੰਚ ਗਿਆ। 19 ਜਨਵਰੀ ਤੋਂ 27 ਜਨਵਰੀ ਤੱਕ ਪੇਈਚਿੰਗ ਵਿੱਚ ਰਹਿਣ ਤੋਂ ਬਾਅਦ 31 ਜਨਵਰੀ ਨੂੰ ਆਖਰਕਾਰ ਪਾਰਸਲ ਮੇਰੇ ਤੱਕ ਪਹੁੰਚ ਗਿਆ ਜਿਸ ਦੇ ਲਈ ਬਲਵਿੰਦਰ ਕੌਰ ਨੇ ਪੋਸਟ ਆਫਿਸ ਦੇ ਅਧਿਕਾਰੀ ਨੂੰ ਜ਼ਿੰਮੇਵਾਰ ਦੱਸਿਆ।

Read Also ਮੋਗਾ ਪਾਰਸਲ ਬੰਬ ਧਮਾਕੇ ‘ਚ ਰਿਸ਼ਤੇਦਾਰ ਹੀ ਨਿਕਲਿਆ ਦੋਸ਼ੀ, ਉੜੀਸਾ ਤੋਂ ਗ੍ਰਿਫ਼ਤਾਰ

ਉਥੇ ਹੀ ਪੋਸਟ ਆਫਿਸ ਦੇ ਅਧਿਕਾਰੀਆਂ ਨੇ ਆਪਣੀ ਕਿਸੇ ਵੀ ਤਰ੍ਹਾਂ ਦੀ ਗਲਤੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀਆਂ ਅਨੁਸਾਰ ਬਲਵਿੰਦਰ ਕੌਰ ਨੇ ਪਾਰਸਲ ‘ਤੇ ਦੁਬਾਰਾ Delivery Chaina ਲਿਖਕੇ ਉਲਝਣ ਪੈਦਾ ਕਰ ਦਿੱਤੀ। ਸਾਡੇ ਤੋਂ ਕੋਈ ਗਲਤੀ ਨਹੀਂ ਹੋਈ ਹੈ ਅਧਿਕਾਰੀਆਂ ਨੇ ਆਪਣੇ ਬਚਾਅ ‘ਚ ਕਿਹਾ ਕਿ ਪੋਸਟ ਆਫਿਸ ਐਕਟ ਦੇ ਤਹਿਤ ਕੇਂਦਰ ਸਰਕਾਰ ਜਾਂ ਇਸ ਦਾ ਕੋਈ ਵੀ ਪੋਸਟਲ ਅਧਿਕਾਰੀ ਪੋਸਟ ਦੁਆਰਾ ਹੋਣ ਵਾਲੀ ਡਿਲਿਵਰੀ ਦੀ ਦੇਰੀ, ਗੁਆਚ ਜਾਣ ਲਈ ਜ਼ਿੰਮੇਦਾਰ ਨਹੀਂ ਹੁੰਦਾ ਹੈ।

index 6

 

ਉਪਭੋਗਤਾ ਫੋਰਮ ਨੇ ਦਿੱਤਾ ਜੁਰਮਾਨਾ ਭਰਨ ਦਾ ਨਿਰਦੇਸ਼
ਉਪਭੋਗਤਾ ਫੋਰਮ ਨੇ ਕਿਹਾ, ਪੋਸਟ ਆਫਿਸ ਇਸ ਮਾਮਲੇ ‘ਚ ਆਪਣੀ ਗਲਤੀ ਨੂੰ ਮੰਨਣ ਦੀ ਬਿਜਾਏ ਸ਼ਿਕਾਇਤਕਰਤਾ ਨੂੰ ਹੀ ਕਸੂਰਵਾਰ ਠਹਿਰਾ ਰਿਹਾ ਹੈ । ਪੋਸਟ ਆਫਿਸ ਕਰਮਚਾਰੀਆਂ ਦੀ ਇਹ ਆਦਤ ਬਣ ਗਈ ਹੈ ਕਿ ਉਹ ਪਾਰਸਲ ‘ਤੇ ਲਿਖੇ ਅਡਰੈਸ ਦੀ ਲਾਸਟ ਲਾਈਨ ਹੀ ਪੜ੍ਹਦੇ ਹਨ। ਰਾਜ ਜਾਂ ਦੇਸ਼ ਵਿੱਚ ਪਾਰਸਲ ਪੁੱਜਣ ਤੋਂ ਬਾਅਦ ਹੀ ਬਾਕੀ ਅਡਰੈਸ ਪੜ੍ਹਿਆ ਜਾਂਦਾ ਹੈ। ਇਹ ਪੋਸਟ ਆਫਿਸ ਵੱਲੋਂ ਹੋਈ ਗਲਤੀ ਹੈ, ਜਿਸਦੇ ਲਈ ਉਨ੍ਹਾਂ ਨੂੰ ਪੰਜ ਹਜ਼ਾਰ ਰੁਪਏ ਹਰਜਾਨੇ ਦੇ ਤੌਰ ‘ਤੇ ਪੀੜਤ ਮਹਿਲਾ ਨੂੰ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button