NewsBreaking NewsD5 specialInternational

ਚੰਗੀ ਖ਼ਬਰ : ਇਸ ਹਫ਼ਤੇ ਆਮ ਜਨਤਾ ਲਈ ਉਪਲੱਬਧ ਹੋਵੇਗੀ ਕੋਰੋਨਾ ਵੈਕਸੀਨ !

ਮਾਸਕੋ : ਕੋਰੋਨਾ ਵਾਇਰਸ ਦੇ ਖਤਰੇ ‘ਚ ਰੂਸ ਤੋਂ ਚੰਗੀ ਖਬਰ ਸਾਹਮਣੇ ਆਈ ਹੈ। ਰੂਸ ਇਸ ਹਫਤੇ ਤੋਂ ਕੋਰੋਨਾ ਵਾਇਰਸ ਵੈਕਸੀਨ ਸਪੂਤਨਿਕ – ਵੀ (Sputnik – V) ਨੂੰ ਆਮ ਜਨਤਾ ਲਈ ਉਪਲੱਬਧ ਕਰਾਵਾਉਣ ਜਾ ਰਿਹਾ ਹੈ। ਰੂਸ ਦੇ ਰੱਖਿਆ ਮੰਤਰੀ ਨੂੰ ਕੋਰੋਨਾ ਵੈਕਸੀਨ ਸਪੁਤਨਿਕ-V ਦਿੱਤੀ ਗਈ ਹੈ। ਦਵਾਈ ਲੈਣ ਮਗਰੋਂ ਰੱਖਿਆ ਮੰਤਰੀ ਨੇ ਕਿਹਾ ਉਹ ਚੰਗਾ ਮਹਿਸੂਸ ਕਰ ਰਹੇ ਹਨ। ਕੋਈ ਸਾਈਡ ਇਫੈਕਟ ਨਹੀਂ ਹੋਇਆ।

🔴 Live 🔴 | ਜਥੇਦਾਰ ਭਾਈ ਹਰਪ੍ਰੀਤ ਸਿੰਘ ਹੁਣ ਦੇਣਗੇ ਅਸਤੀਫ਼ਾ?ਰਜਿੰਦਰਾਂ ਹਸਪਤਾਲ ਚੋਂ ਕਿਉਂ ਭੱਜਿਆ ਕਾਂਗਰਸੀ MLA

ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਤੇ ਉਨ੍ਹਾਂ ਦੀ ਬੇਟੀ ਨੂੰ ਵੀ ਵੈਕਸੀਨ ਦਿੱਤੀ ਜਾ ਚੁੱਕੀ ਹੈ ਤੇ ਉਨ੍ਹਾਂ ‘ਚ ਐਂਟੀਬੌਡੀ ਵਿਕਸਤ ਹੋਏ। ਇਸ ਤੋਂ ਇਲਾਵਾ ਰੂਸੀ ਵਪਾਰ ਮੰਤਰੀ ਡੇਨਿਸ ਮੰਟੁਰੋਵ ਨੂੰ ਵੀ ਵੈਕਸੀਨ ਦਿੱਤੀ ਗਈ ਸੀ। ਰੂਸੀ ਨਿਊਜ਼ ਏਜੰਸੀ TASS ਨੇ ਦੱਸਿਆ ਸਪੁਤਨਿਕ-V ਵੈਕਸੀਨ 10-13 ਸਤੰਬਰ ਦੇ ਵਿਚ ਸਿਹਤ ਮੰਤਰਾਲੇ ਦੀ ਹਰੀ ਝੰਡੀ ਮਿਲਣ ਮਗਰੋਂ ਵਿਆਪਕ ਇਸਤੇਮਾਲ ਲਈ ਉਪਲਬਧ ਕਰਵਾ ਦਿੱਤੀ ਜਾਵੇਗੀ।

ਸੈਣੀ ਨਹੀਂ ਝੱਲ ਸਕਦਾ ਪੁਲਿਸ ਦਾ ਤਸ਼ੱਦਦ,ਕਰੂ ਆਹ ਕੰਮ, ਮੁਲਤਾਨੀ ਵਾਂਗ ਆਹ ਬੰਦੇ ‘ਤੇ ਵੀ ਹੋਇਆ ਸੀ ਜੁਰਮ! Exclusive

ਇਸ ਤੋਂ ਬਾਅਦ ਲੋਕਾਂ ਨੂੰ ਵੈਕਸੀਨ ਦੇਣੀ ਸ਼ੁਰੂ ਕੀਤੀ ਜਾਵੇਗੀ। 11 ਅਗਸਤ ਨੂੰ ਰੂਸਦੇ ਰਾਸ਼ਟਰਪਤੀ ਨੇ ਦੁਨੀਆਂ ਦੀ ਪਹਿਲੀ ਕੋਰੋਨਾ ਵੈਕਸੀਨ ਸਪੁਤਨਿਕ-V ਨੂੰ ਮਨਜੂਰੀ ਦਿੱਤੀ ਸੀ। ਪਹਿਲੇ ਬੈਚ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ। ਮਾਸਕੋ ਸਥਿਤ ਗਮਾਲੇਆ ਇੰਸਟੀਟਿਊਟ ਨੇ ਇਸ ਵੈਕਸੀਨ ਨੂੰ ਵਿਕਸਤ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button