ਚੋਰਾਂ ਵਲੋਂ ਬੈਂਕ ‘ਚ ਚੋਰੀ ਦੀ ਅਸਫਲ ਕੋਸ਼ਿਸ਼
ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿਖੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਵਿੱਚ ਅੱਧੀ ਰਾਤ ਨੂੰ ਦੋ ਅਣਪਛਾਤੇ ਚੋਰਾਂ ਵੱਲੋਂ ਇਕ ਚੋਰੀ ਦੀ ਅਸਫਲ ਕੋਸ਼ਿਸ਼ ਕੀਤੀ ਗਈ ਪਰ ਖੁਸ਼ਕਿਸਮਤੀ ਨਾਲ ਪੂਰੀ ਤਰ੍ਹਾਂ ਬਚਾ ਰਿਹਾ|
ਬੈਂਕ ਮੈਨੇਜਰ ਸੰਜੀਤ ਕੁਮਾਰ ਨੇ ਦੱਸਿਆ ਕਿ ਕਰੀਬ ਅੱਧੀ ਰਾਤ ਨੂੰ 12.30 ਵਜੇ ਆਪਣੇ ਮੂੰਹ ਢੱਕ ਕੇ ਦੋ ਅਣਪਛਾਤੇ ਚੋਰ ਬੈਂਕ ਦੇ ਅੰਦਰਵਾਰ ਬਣੀ ਗਰਿੱਲ ਨੂੰ ਤੋੜ ਕੇ ਵੜੇ | ਜਿਸ ਤੋਂ ਬਾਅਦ ਆਪਣੇ ਨਾਲ ਲਿਆਏ ਹਥੌੜੀ ਸੈਣੀ ਆਦਿ ਨਾਲ ਬੈਂਕ ਸਟਰਾਂਗ ਰੂਮ ਦੀ ਤੋੜ ਭੰਨ ਕਰਨ ਲੱਗੇ | ਜਿਵੇਂ ਹੀ ਉਹ ਸਟਰਾਂਗ ਰੂਮ ਨੂੰ ਆਪਣਾ ਨਿਸ਼ਾਨਾ ਬਣਾਉਣ ਲੱਗੇ ਤਾਂ ਅੰਦਰ ਲੱਗੇ ਹੋਏ ਸਕਿਓਰਿਟੀ ਅਲਾਰਮ ਅਤੇ ਹੂਟਰ ਵੱਜਣ ਲੱਗ ਗਏ| ਜਿਸ ਤੋਂ ਡਰਦੇ ਹੋਏ ਉਕਤ ਦੋਨੋਂ ਅਣਪਛਾਤੇ ਚੋਰ ਭੱਜ ਨਿਕਲੇ|
ਉਨ੍ਹਾਂ ਦੱਸਿਆ ਕਿ ਘਟਨਾ ਵਾਪਰਨ ਦੌਰਾਨ ਹੀ ਬੈਂਕ ਸਟਾਫ਼ / ਕਰਮਚਾਰੀ ਅਤੇ ਪੁਲਿਸ ਮੌਕੇ ‘ਤੇ ਪੁੱਜ ਗਏ ਸਨ ਅਤੇ ਬੈਂਕ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਉਪਰੰਤ ਹੁਣ ਲਿਖਤੀ ਰੂਪ ਵਿੱਚ ਕਾਰਵਾਈ ਪੁਲਿਸ ਨੂੰ ਦਿੱਤੀ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਬੈਂਕ ਵਿੱਚ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਹੋਣ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ ਹੈ ਅਤੇ ਇਨ੍ਹਾਂ ਦੋਨਾਂ ਅਣਪਛਾਤੇ ਚੋਰਾਂ ਦੀਆਂ ਸੀਸੀਟੀਵੀ ਕੈਮਰੇ ਵਿੱਚ ਤਸਵੀਰਾਂ ਕੈਦ ਹੋ ਗਈਆਂ ਹਨ ਜਿਨ੍ਹਾਂ ਦੇ ਅਧਾਰ ‘ਤੇ ਸੁਰਾਗ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
Published by : Lovepreet kaur
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.