Breaking NewsD5 specialIndiaNewsPunjab

ਕੋਹਰੇ ਨਾਲ ਘਟੀ ਵਾਹਨਾਂ ਦੀ ਰਫਤਾਰ,  ਫਸਲਾਂ ਨੂੰ ਹੋਵੇਗਾ ਫਾਇਦਾ

ਨਵੀਂ ਦਿੱਲੀ : ਧੁੰਦ ਦੇ ਕਾਰਨ ਸੜਕਾਂ ਤੇ ਵਾਹਨਾਂ ਦੀ ਰਫਤਾਰ ਘੱਟ ਗਈ ਹੈ। ਫਸਲਾਂ ਨੂੰ ਵੀ ਮੌਸਮ ‘ਚ ਹੋ ਰਹੇ ਬਦਲਾਅ ਨਾਲ ਫਾਇਦਾ ਹੋਵੇਗਾ। ਸਵੇਰ ਤੋਂ ਹੀ ਧੁੰਦ ਦੇ ਨਾਲ-ਨਾਲ ਚੱਲ ਰਹੀਆਂ ਠੰਡੀਆਂ ਹਵਾਵਾਂ ਨੂੰ ਦੂਰ ਕਰਨ ਲਈ ਅੱਗ ਦਾ ਸਹਾਰਾ ਵੀ ਲਿਆ ਜਾਂਦਾ ਹੈ। ਧੁੰਦ ਹੋਣ ਕਾਰਨ ਵਾਹਨਾਂ ਦੀ ਸਪੀਡ ਘੱਟ ਚਲਾਉਣ ਦੇ ਨਾਲ-ਨਾਲ ਡੀਪਰ ਚਲਾਉਣਾ ਵੀ ਜ਼ਰੂਰੀ ਹੈ ਤਾਂ ਕਿ ਕੋਈ ਹਾਦਸਾ ਨਾ ਹੋ ਜਾਵੇ। ਇਹ ਸਰਦੀ ਛੋਟੇ ਬੱਚਿਆਂ ਨੂੰ ਬੀਮਾਰ ਕਰਨ ਵਾਲੀ ਹੁੰਦੀ ਹੈ। ਸਿਵਲ ਹਸਪਤਾਲ ਦੇ ਡਾਕਟਰ ਡਾ. ਸ਼ੁਸ਼ੀਲ ਗਰਗ ਨੇ ਕਿਹਾ ਕਿ ਛੋਟੇ ਬੱਚੇ ਜ਼ਿਆਦਾ ਧਿਆਨ ਦੇਣ ਤੇ ਜਦੋਂ ਵੀ ਘਰ ਤੋਂ ਬਾਹਰ ਜਾਣ ਤਾਂ ਆਪਣਾ ਸਿਰ,ਨੱਕ,ਮੂੰਹ ਚੰਗੀ ਤਰ੍ਹਾਂ ਕਵਰ ਕਰ ਕੇ ਜਾਣ।

🔴LIVE | ਕੇਂਦਰ ਨੇ ਕਿਸਾਨਾਂ ਲਈ ਭੇਜੀ ਅੱਠ ਪੇਜਾ ਦੀ ਚਿੱਠੀ ਮੰਗਾਂ ਮੰਨਣ ਨੂੰ ਹੋਈ ਤਿਆਰ, ਦੇਵੇਗੀ ਲਿਖਤੀ

ਸਰਦੀ,ਜੁਖਾਮ,ਬੁਖਾਰ ਵਾਲੇ ਮਰੀਜ਼ਾ ਦੀ ਗਿਣਤੀ ਇਸੇ ਮੌਸਮ ‘ਚ ਵੱਧਦੀ ਹੈ। ਥਾਣਾ ਇੰਚਾਰਜ ਰਵਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਜ਼ਰੂਰਤ ਹੋਵੇ ਤਾਂ ਦੂਰ-ਦਰਾੜ ਦੇ ਇਲਾਕਿਆਂ ਦੀ ਯਾਤਰਾ ਕਰੋ। ਜੇ ਡਰਾਇਵਰ ਯਾਤਰਾ ਕਰਦਾ ਹੈ ਤਾਂ ਵਾਹਨ ਦੀ ਗਤੀ ਨੂੰ ਘੱਟ ਰੱਖਣ ਤੇ ਨਾਲ ਹੀ ਡਿਪਰ ਦੀ ਵਰਤੋਂ ਕਰਨ। ਯਾਤਰਾ ਕਰਨ ਤੋਂ ਇਲਾਵਾ ਵਾਹਨਾਂ ਪਿੱਛੇ ਲੱਗੇ ਰਿਫਲੈਕਟਰ ਦੀ ਵਰਤੋ ਬਹੁਤ ਜ਼ਰੂਰੀ ਹੈ। ਬਲਾਕ ਖੇਤੀਬਾੜੀ ਅਫਸਰ ਡਾ ਨਰਿੰਦਰ ਨੇ ਕਿਹਾ ਕਿ ਧੁੰਦ ਕਰਕੇ ਕਣਕ ਤੇ ਸਰੋਂ ਦੀ ਫਸਲ ਨੂੰ ਲਾਭ ਮਿਲੇਗਾ। ਹੁਣ ਕੁਝ ਦਿਨਾਂ ਤੋਂ ਠੰਡ ਵੱਧ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button