PunjabTop News

ਗੋਬਿੰਦ ਸਿੰਘ ਦੇ ਵਿਆਹ ਸਮੇਂ ਜੋ ਬੱਚਿਆਂ ਤੇ ਪਰਿਵਾਰ ਤੋਂ ਬੱਜਰ ਗੁਸਤਾਖੀ ਹੋਈ ਹੈ, ਉਸਦੀ ਸਮੁੱਚੇ ਖ਼ਾਲਸਾ ਪੰਥ ਤੋਂ ਮੁਆਫ਼ੀ ਮੰਗਦੇ ਹਾਂ : ਮਾਨ

ਮੇਰੇ ਦੋਹਤੇ ਸ. ਗੋਬਿੰਦ ਸਿੰਘ ਦਾ ਬੀਤੇ ਦਿਨੀਂ ਵਿਆਹ ਪ੍ਰੋਗਰਾਮ ਹੋਇਆ ਹੈ । ਬੇਸ਼ੱਕ ਮੈਂ ਉਸ ਦਿਨ ਚੰਡੀਗੜ੍ਹ ਵਿਚ ਹੀ ਸੀ ਪਰ ਜਦੋ ਬੱਚਿਆਂ ਤੇ ਪਰਿਵਾਰ ਨੇ ਛੱਤਰ ਦੇ ਨਾਲ ਚੌਰ ਸਾਹਿਬ ਝੁਲਾਉਣ ਦੇ ਅਮਲ ਕੀਤੇ, ਉਸ ਕਾਰਜ ਸਮੇ ਮੈਂ ਉਥੇ ਨਹੀਂ ਸੀ । ਮੈਨੂੰ ਤਾਂ ਸਿੱਖ ਰਹਿਤ ਮਰਿਯਾਦਾ ਦੀ ਪੂਰੀ ਜਾਣਕਾਰੀ ਵੀ ਹੈ ਅਤੇ ਛਤਰ ਤੇ ਚੌਰ ਸਾਹਿਬ ਦੀ ਵੱਡੀ ਮਹਾਨਤਾ ਬਾਰੇ ਵੀ ਸਮਝ ਹੈ। ਜੇਕਰ ਮੈਂ ਮੌਕੇ ’ਤੇ ਹੁੰਦਾ ਤਾਂ ਮੈਂ ਉਸ ਸਮੇਂ ਬੱਚਿਆਂ ਨੂੰ ਅਜਿਹਾ ਕਰਨ ਤੋਂ ਹਰ ਕੀਮਤ ’ਤੇ ਵਰਜ ਦੇਣਾ ਸੀ । ਕਿਉਂਕਿ ਮੈਂ ਸ. ਗੋਬਿੰਦ ਸਿੰਘ ਦੇ ਨਾਨਾ ਹੋਣ ਦੇ ਨਾਲ-ਨਾਲ ਖ਼ਾਲਸਾ ਪੰਥ ਦੀ ਆਜ਼ਾਦੀ ਲਈ ਸੰਘਰਸ਼ ਕਰਦੀ ਆ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਮੁੱਖ ਸੇਵਾਦਾਰ ਵੀ ਹਾਂ । ਇਸ ਲਈ ਮੈਂ ਇਸ ਹੋਈ ਗੁਸਤਾਖੀ ਲਈ ਆਪਣੇ ਅਤੇ ਆਪਣੇ ਪਰਿਵਾਰ ਵੱਲੋਂ ਮੀਰੀ-ਪੀਰੀ ਦੇ ਮਹਾਨ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਮੁੱਚੇ ਖ਼ਾਲਸਾ ਪੰਥ ਤੋਂ ਆਤਮਿਕ ਤੌਰ ਤੇ ਮੁਆਫ਼ੀ ਮੰਗਦਾ ਹਾਂ ।”ਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦੋਹਤੇ ਸ. ਗੋਬਿੰਦ ਸਿੰਘ ਦੀ ਸ਼ਾਂਦੀ ਸਮੇਂ ਹੋਈਆਂ ਰਸਮਾਂ ਵਿਚ ਹੋਈ ਬੱਜਰ ਗੁਸਤਾਖੀ ਲਈ ਸਮੁੱਚੇ ਖਾਲਸਾ ਪੰਥ ਤੋਂ ਹਾਰਦਿਕ ਮੁਆਫ਼ੀ ਮੰਗਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸੋਸ਼ਲ ਮੀਡੀਆ ਦੇ ਸਾਧਨਾਂ ਉਤੇ ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਧੂੰਆਂਧਾਰ ਨਫਰਤ ਭਰਿਆ ਪ੍ਰਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਉਹ ਲੋਕ ਹੀ ਹਨ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਕੌਮੀ ਸੋਚ ਖਾਲਿਸਤਾਨ ਦੇ ਨਿਸ਼ਾਨੇ ਨੂੰ ਪੂਰਨ ਰੂਪ ਵਿਚ ਪਿੱਠ ਦੇ ਗਏ ਹਨ ਅਤੇ ਸਮੇਂ-ਸਮੇਂ ’ਤੇ ਦਾਸ ਨੂੰ ਵੀ ਖਾਲਿਸਤਾਨ ਦੇ ਨਿਸ਼ਾਨੇ ਤੋਂ ਥਿੜਕਾਉਣ ਦੀਆਂ ਕਾਰਵਾਈ ਕਰਦੇ ਆ ਰਹੇ ਹਨ । ਉਹ ਤਾਕਤਾਂ ਤੇ ਲੋਕ ਮੇਰੇ ਨਾਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਮ ਵਿਰੁੱਧ ਈਰਖਾਵਾਦੀ ਸੋਚ ਅਧੀਨ ਹੀ ਅਜਿਹਾ ਪ੍ਰਚਾਰ ਕਰ ਰਹੇ ਹਨ । ਪਰ ਉਹ ਕਦੀ ਵੀ ਦਾਸ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਆਪਣੇ ਕੌਮੀ ਨਿਸ਼ਾਨੇ ਤੋ ਥਿੜਕਾਉਣ ਵਿਚ ਕਾਮਯਾਬ ਨਹੀ ਹੋ ਸਕਣਗੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button