EntertainmentTop News

ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਨੀਰੂ ਬਾਜਵਾ-ਨਿਰਦੇਸ਼ਕ ਤੇ ਨਿਰਮਾਤਾ ਦੇ ਖਿਲਾਫ ਕਾਰਵਾਈ FIR ਦਰਜ

ਫਿਲਮ ‘ਬੂਹੇ ਬਾਰੀਆਂ’ ‘ਚ ਡਾਇਲੋਗ ਨੂੰ ਲੈਕੇ ਐੱਸ ਸੀ ਐੱਸ ਟੀ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।FIR ਹੋਣ ਤੋਂ ਬਾਅਦ ਨਿਰਦੇਸ਼ਕ ਉਦੇ ਪ੍ਰਤਾਪ ਨੇ ਕੀਤਾ ਹਾਈ ਕੋਰਟ ਦਾ ਰੁਖ ਕੀਤਾ ਸੀ।ਜ਼ਿਕਰਯੋਗ ਹੈ ਕਿ ਫਿਲਮ ਬਾਰੇ ਰਵਿਦਾਸ ਭਾਈਚਾਰੇ ਨੇ ਕਿਹਾ ਸੀ ਕਿ ਇਹ ਉਨ੍ਹਾਂ ‘ਤੇ ਸਿੱਧਾ ਹਮਲਾ ਹੈ ਅਤੇ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਫਿਲਮ ਦੇ ਅਭਿਨੇਤਾ-ਨਿਰਦੇਸ਼ਕ ਅਤੇ ਨਿਰਮਾਤਾ ਦੇ ਖਿਲਾਫ ਐਫਆਈਆਰ ਦਰਜ ਕਾਰਵਾਈ ਗਈ ਸੀ।

ਇਸਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਫਿਲਮ ਨਾ ਹਟਵਾਈ ਗਈ ਤਾਂ ‘ਪੰਜਾਬ ਬੰਦ’ ਦਾ ਸੱਦਾ ਵੀ ਦਿੱਤਾ ਜਾਵੇਗਾ। ਜਦੋਂ ਫ਼ਿਲਮ ਰਿਲੀਜ਼ ਹੋਈ ਸੀ ਤਾਂ ਉਦੋਂ ਵੀ ਫਿਲਮ ਨੂੰ ਰੁਕਵਾਉਣ ਲਈ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਿਨੇਮਾਘਰਾਂ ਵਿੱਚ ਪੁੱਜੇ ਸਨ। ਇਨ੍ਹਾਂ ਵਿਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਦੇ ਪੰਜਾਬ ਪ੍ਰਧਾਨ ਸੰਤ ਕੁਲਵੰਤ ਰਾਮ, ਮਿਸਲ ਸ਼ਹੀਦਾਂ (ਤਰਨਾ ਦਲ) ਦੇ ਮੁਖੀ ਬਾਬਾ ਲਖਬੀਰ ਸਿੰਘ, ਅੰਬੇਡਕਰ ਸੈਨਾ ਦੇ ਪ੍ਰਧਾਨ ਬਲਵਿੰਦਰ ਬੁੱਗਾ ਸਣੇ ਹੋਰ ਲੋਕ ਵੀ ਮੌਜੂਦ ਸਨ।

 ਬੇਗਮਪੁਰਾ ਟਾਈਗਰ ਫੋਰਸ ਲੁਧਿਆਣਾ ਵੱਲੋਂ ਵੀ ਡੀਐੱਸਪੀ ਦਾਖਾ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ ਜਿਸ ਵਿੱਚ ਅਦਾਕਾਰਾ ਨੀਰੂ ਬਾਜਵਾ ਤੇ ਲੇਖਕ ਜਗਦੀਪ ਵੜਿੰਗ ਵੱਲੋਂ ਐੱਸਸੀ ਸਮਾਜ ਨੂੰ ਨੀਵਾਂ ਦਿਖਾ ਕੇ ਸਤਿਗੁਰੂ ਰਵਿਦਾਸ ਜੀ ਦੇ ਸਰੂਪ ਲਗਾ ਕੇ ਤੌਹੀਨ ਕਰਨ ਦੇ ਦੋਸ਼ ਲਗਾਏ ਸਨ। ਉਨ੍ਹਾਂ ਫਿਲਮ ਦੀ ਅਦਾਕਾਰਾ, ਦਿਲਮ ਦੇ ਨਿਰਦੇਸ਼ਕ ਤੇ ਲੇਖਕ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button