PunjabTop News

ਗਿਆਨੀ ਰਘਬੀਰ ਸਿੰਘ ਤੋਂ ਦੋਸ਼ ਸਾਬਤ ਕਰਨ ਲਈ ਸਬੂਤਾਂ ਸਮੇਤ ਜਵਾਬ ਦੀ ਮੰਗ, 24 ਘੰਟੇ ਬੀਤੇ, ਕੋਈ ਜਵਾਬ ਨਹੀਂ

ਸ੍ਰੀ ਦਰਬਾਰ ਸਾਹਿਬ ਹੈੱਡ ਗ੍ਰੰਥੀ ਗਿਆਨੀ ਰਘਬੀਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲਾਏ ਗਏ ਦੇਸ਼ ਸਾਬਤ ਕਰਨ ਲਈ ਦਿੱਤੇ ਗਏ 72 ਘੰਟੇ ਦੇ ਅਲਟੀਮੇਟਮ ਤੋਂ ਬਾਅਦ ਅੱਜ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਬਣੀ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹੈੱਡ ਗ੍ਰੰਥੀ ਨੂੰ ਦੇਸ਼ ਸਾਬਰ ਕਰਨ ਵਾਸਤੇ ਦਿੱਤਾ ਸਮਾਂ ਐਤਵਾਰ 22 ਫਰਵਰੀ ਨੂੰ ਖਤਮ ਹੋਵੇਗਾ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਜੇ ਗਿਆਨੀ ਰਘਬੀਰ ਸਿੰਘ 72 ਘੰਟਿਆਂ ‘ਚ ਸਬੂਤਾਂ ਸਣੇ ਜਵਾਬ ਨਹੀਂ ਦਿੰਦੇ ਤਾਂ ਉਨ੍ਹਾਂ ਖ਼ਿਲਾਫ ਕਾਰਵਾਈ ਨੂੰ ਪ੍ਰਵਾਨਗੀ ਦੇ ਦਿੱਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲਹਾਲ ਅੱਜ 24 ਘੰਟੇ ਬੀਤਣ ਮਗਰੋਂ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਖ਼ਿਲਾਫ਼ ਨਾ ਤਾਂ ਕੋਈ ਪ੍ਰਤੀਕਰਮ ਆਇਆ ਹੈ ਅਤੇ ਨਾ ਹੀ ਦਿੱਤੇ ਗਏ ਅਲਟੀਮੇਟਮ ਬਾਰੇ ਸ਼੍ਰੋਮਣੀ ਕਮੇਟੀ ਕੋਲ ਕੋਈ ਜਵਾਬ ਪੁੱਜਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button