ਖਹਿਰਾ ਤੇ ਬਲਦੇਵ ਸਿੰਘ ’ਤੇ ਦਰਜ ਹੋਣਾ ਚਾਹੀਦਾ ਪਰਚਾ : ਚੀਮਾ
ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਵਾਲੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਉਸਦੇ ਸਾਥੀ ਬਲਦੇਵ ਸਿੰਘ ਵਿਰੁੱਧ ਸਿੱਖ ਪੰਥ ਦੇ ਕਕਾਰਾਂ ਦਾ ਮਜ਼ਾਕ ਉਡਾਉਣ ਵਾਲੇ ਗਰਮ ਹੋ ਰਹੇ ਮਾਮਲੇ ਵਿਚ ਦੋਵਾਂ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਗਲੋਬਲ ਪੰਜਾਬ ਟੀਵੀ ਦੇ ਪੱਤਰਕਾਰ ਸਿਮਰਨਜੀਤ ਸਿੰਘ ਨਾਲ ਫੋਨ ਤੇ ਗੱਲਬਾਤ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਤੋਂ ਵੱਡੀ ਬੇਸ਼ਰਮੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਜਿਹੜੀ ਬਖਸ਼ਿਸ਼ ਸਿੱਖ ਪੰਥ ਨੂੰ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਹੈ ਪੰਜ ਕਕਾਰਾਂ ਦੇ ਰੂਪ ਵਿੱਚ, ਉਨ੍ਹਾਂ ਦੀ ਤੁਲਨਾ ਇਹ ਲੋਕ ਇਨ੍ਹਾਂ ਚੀਜ਼ਾਂ ਨਾਲ ਕਰ ਰਹੇ ਹਨ।
Read Also ਆਪ’ ਆਗੂ ਸ਼ਰੇਆਮ ਪੰਜ ਕਕਾਰਾਂ ਦਾ ਉਡਾਉਂਦਾ ਰਿਹਾ ਮਜ਼ਾਕ ਤੇ ਹੱਸਦੇ …
ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਸਾਰਿਆਂ ਨੂੰ ਹੀ ਨਿੰਦਾ ਕਰਨ ਦਾ ਪੂਰਾ ਹੱਕ ਹੈ ਤੇ ਕੋਈ ਮਰਜ਼ੀ ਕਿਸੇ ਮਰਜ਼ੀ ਦੀ ਸਿਹਤਮੰਦ ਨਿੰਦਾ ਕਰ ਸਕਦਾ ਹੈ ਤੇ ਇਸ ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਤੇ ਨਾ ਹੀ ਉਹ ਅਜਿਹਾ ਕਰਨ ਤੋਂ ਕਿਸੇ ਨੂੰ ਰੋਕਦੇ ਹਨ, ਪਰ ਇਹ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਕੋਝੀ ਹਰਕਤ ਹੈ ਜੋ ਕਿ ਬਰਦਾਸ਼ਤ ਕਰਨ ਯੋਗ ਨਹੀਂ। ਡਾ. ਚੀਮਾ ਨੇ ਕਿਹਾ ਕਿ ਜਿਸ ਕਿਸੇ ਵਿਅਕਤੀ ਨੇ ਵੀ ਇਨ੍ਹਾਂ ਕਕਾਰਾਂ ਦੀ ਤੁਲਨਾ ਗਲਤ ਢੰਗ ਨਾਲ ਕੀਤੀ ਹੈ ਉਸ ’ਤੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਕਾਲੀ ਦਲ ਦੇ ਬੁਲਾਰੇ ਅਨੁਸਾਰ ਜੇਕਰ ਇਹ ਸਭ ਸੁਖਪਾਲ ਖਹਿਰਾ ਦੀ ਹਾਜਰੀ ਵਿਚ ਵਾਪਰਿਆ ਹੈ ਤਾਂ ਖਹਿਰਾ ਸਾਹਿਬ ਜਵਾਬ ਦੇਣ ਕਿ ਉਹ ਉੱਥੇ ਕਿਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ?
ਉਨ੍ਹਾਂ ਨੇ ਉਸ ਵਿਅਕਤੀ ਦੇ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ? ਡਾ. ਚੀਮਾ ਨੇ ਕਿਹਾ ਕਿ ਜੇਕਰ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਆਗੂ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਮੰਨਿਆ ਜਾਵੇਗਾ ਕਿ ਸਿੱਖ ਕੌਮ ਨੂੰ ਢਾਹ ਲਾਉਣ ਵਾਲੀ ਇਸ ਕਾਰਵਾਈ ਵਿਚ ਖਹਿਰਾ ਸਾਹਿਬ ਵੀ ਬਰਾਬਰ ਦੇ ਸ਼ਰੀਕ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਬੇਹੱਦ ਗੰਭੀਰ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲਾ ਮਾਮਲਾ ਹੈ, ਇਸ ਲਈ ਇਨ੍ਹਾਂ ਲੋਕਾਂ ’ਤੇ ਮੁਜ਼ਰਿਮਾਨਾ ਕੇਸ ਦਰਜ ਕਰਕੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕੁੱਲ ਮਿਲਾ ਕੇ ਮਾਮਲਾ ਭਖ ਚੁੱਕਿਆ ਹੈ ਤੇ ਸਿਆਸੀ ਰੋਟੀਆਂ ਵੀ ਵੇਲ ਲਈਆਂ ਗਈਆਂ ਹਨ, ਹੁਣ ਆਉਣ ਵਾਲੇ ਸਮੇਂ ਵਿਚ ਕੌਣ ਕਿਸ ਤੇ ਕਿਵੇਂ ਇਹ ਰੋਟੀਆਂ ਸੇਕੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਮਾਹਰ ਲੋਕ ਇੱਥੇ ਇਹ ਜਰੂਰ ਕਹਿੰਦੇ ਹਨ ਕਿ ਹੋਰ ਲਓ ਪੰਗਾ ਸਿੱਖ ਪੰਥ ਦੇ ਕਕਾਰਾਂ ਵਾਲੇ ਮਸਲੇ ਨਾਲ, ਵਿਰੋਧੀ ਤਾਂ ਪਹਿਲਾਂ ਹੀ ਮੁੱਦੇ ਭਾਲਦੇ ਫਿਰਦੇ ਹਨ। ਲਿਹਾਜ਼ਾ ਹੁਣ ਤੁਸੀਂ ਅੜੀਕੇ ਚੜ੍ਹ ਗਏ ਦਈ ਚੱਲੋ ਜਵਾਬ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.