ਕੱਲ੍ਹ ਆਈ ਸੀ ਅਕਾਲੀਆਂ ਦੀ ਵਾਰੀ, ਅੱਜ ਲੱਗ ਗਿਆ ਬੀਜੇਪੀ ਦੇ ਲੀਡਰਾਂ ਦਾ ਨੰਬਰ !
ਲੁਧਿਆਣਾ : ਲੁਧਿਆਣਾ ‘ਚ ਕਾਂਗਰਸ ਅਤੇ ਬੀਜੇਪੀ ਖਿਲਾਫ ਸਿਆਸੀ ਵਿਵਾਦ ਵੱਧਦਾ ਜਾ ਰਿਹਾ ਹੈ। ਵੀਰਵਾਰ ਨੂੰ ਹੋਏ ਹੰਗਾਮੇ ਤੋਂ ਬਾਅਦ ਕਾਂਗਰਸ ਦਫ਼ਤਰ ਦੀ ਗਲੀ ਦਾ ਗੇਟ ਪੁਲਿਸ ਵੱਲੋਂ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਭਾਜਪਾ ਵਰਕਰਾਂ ਨੇ ਸ਼ੁੱਕਰਵਾਰ ਸਵੇਰ ਤੋਂ ਹੀ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਦਰਅਸਲ ਬੀਤੇ ਦਿਨ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਯੋਗੇਸ਼ ਹਾਂਡਾ ਨੇ ਵੱਲੋਂ ਕਿਸਾਨਾਂ ਦੇ ਹੱਕ ‘ਚ ਭਾਜਪਾ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਸੀ।
Lakha Sidhana ‘ਤੇ ਸਿੰਘਾਂ ਨੇ ਘੇਰ ਲਿਆ ਅੰਬਾਨੀਆਂ ਦਾ ਮਾਲ! ਗੁਰੂ ਦੇ ਸਿੰਘਾਂ ਨੇ ਦਿੱਤੀ ਵੱਡੀ ਚਿਤਾਵਨੀ!
ਜਿਸ ਤੋਂ ਬਾਅਦ ਬੀਜੇਪੀ ਦੇ ਆਗੂਆਂ ਵੱਲੋਂ ਕਾਂਗਰਸ ਦੇ ਦਫਤਰ ਅੰਦਰ ਜਾਣ ਦੀ ਕੋਸ਼ਿਸ ਕੀਤੀ ਗਈ। ਜਿਸ ਦੌਰਾਨ ਮੌਕੇ ‘ਤੇ ਤਾਇਨਾਤ ਪੁਲਿਸ ਵੱਲੋਂ ਬੀਜੇਪੀ ਲੀਡਰਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਦੀ ਪੁਲਿਸ ਨਾਲ ਬਹਿਸ ਹੋ ਗਈ। ਬਹਿਸ ਦੌਰਾਨ ਬੀਜੇਪੀ ਲੀਡਰਾਂ ਅਤੇ ਪੁਲਿਸ ਵਿਚਕਾਰ ਹੱਥੋਪਾਈ ਵੀ ਹੋਈ। ਜਿਸ ਦੀਆਂ ਤਸਵੀਰਾਂ ਤੁਹਾਡੇ ਸਕਰੀਨ ‘ਤੇ ਸਾਫ ਦਿਖਾਈ ਦੇ ਰਹੀਆਂ ਹਨ।
ਕੱਲ੍ਹ ਆਈ ਸੀ ਅਕਾਲੀਆਂ ਦੀ ਵਾਰੀ, ਅੱਜ ਲੱਗ ਗਿਆ ਬੀਜੇਪੀ ਦੇ ਲੀਡਰਾਂ ਦਾ ਨੰਬਰ!
ਬੀਜੇਪੀ ਲੀਡਰਾਂ ਦਾ ਕਹਿਣਾ ਹੈ ਕੱਲ੍ਹ ਕਾਂਗਰਸ ਨੇ ਬੀਜੇਪੀ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਸੀ ਪਰ ਉਸ ਸਮੇਂ ਪੁਲਿਸ ਵੱਲੋਂ ਕਾਂਗਰਸੀਆਂ ਨੂੰ ਰੋਕਿਆ ਤੱਕ ਨਹੀਂ ਗਿਆ ਪਰ ਅੱਜ ਜਦੋਂ ਅਸੀਂ ਕਾਂਗਰਸ ਦਾ ਦਫ਼ਤਰ ਘੇਰਿਆ ਤਾਂ ਸਾਡੇ ‘ਤੇ ਪੁਲਿਸ ਨੇ ਸਖਤ ਪਹਿਰਾ ਲਾ ਦਿੱਤਾ ਅਤੇ ਸਾਡੇ ਨਾਲ ਧੱਕਾ ਮੁੱਕੀ ਕੀਤੀ।
ਆਹ ਕਿਸਾਨ ਦੇ ਸਿਰ ‘ਤੇ ਹੋਇਆ ਖ਼ੂਨ ਸਵਾਰ!ਕਹਿੰਦਾ ਮੋਦੀ ਤੋਂ ਹੁਣ ਪੂਰੇ ਅੱਕੇ ਪਏ ਐ!ਰਾਤ ਨੂੰ ਨੀਂਦ ਵੀ ਨਹੀਂ ਆਉਂਦੀ!
ਦੱਸ ਦਈਏ ਕਿ ਸੂਬੇ ਦੀ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਇਸ ਗੱਲ ਦਾ ਅਜੇ ਕੋਈ ਅੰਦਾਜਾ ਨਹੀਂ ਲਗਾਇਆ ਜਾ ਸਕਦਾ। ਕਿਉਂਕਿ ਕਿਤੇ ਅਕਾਲੀ ਕਾਂਗਰਸ ਦਾ ਵਿਰੋਧ ਦਾ ਕਰ ਰਹੇ ਕਿਤੇ ਝਾੜੂ ਵਾਲੇ ਅਕਾਲੀਆਂ ਦਾ ਪਰ ਅੱਜ ਬੀਜੇਪੀ ਵੱਲੋਂ ਕਾਂਗਰਸ ਦਾ ਵਿਰੋਧ ਕਰਨਾ। ਇਸ ਨੂੰ ਦੇਖ ਇਹ ਲੱਗ ਰਿਹਾ ਹੈ ਕਿ ਜਿਵੇਂ ਇਹ ਸਾਰੀਆਂ ਪਾਰਟੀਆਂ ਆਉਣ ਵਾਲੀਆਂ 2022 ਦੀਆਂ ਚੋਣਾਂ ਦੀ ਤਿਆਰੀ ‘ਚ ਲੱਗੀਆਂ ਹੋਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.