ਕੋਵਿਡ 19 ਦੌਰਾਨ ਪੱਤਰਕਾਰਤਾ ਦਾ ਵੱਡਾ ਨੁਕਸਾਨ ਹੋਇਆ : ਸਿੱਧੂ
ਮੀਡੀਆ ਇੰਡਸਟਰੀ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ : ਜੰਮੂ
ਚੰਡੀਗੜ੍ਹ : ਕੌਮੀ ਪ੍ਰੈਸ ਦਿਵਸ ਦੇ ਮੌਕੇ ‘ਤੇ ਅੱਜ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ “ਲੋਕੰਤਰ , ਪ੍ਰੈਸ ਦੀ ਆਜ਼ਾਦੀ ਅਤੇ ਕਰੋਨਾ ਸੰਕਟ” ਵਿਸ਼ੇ ‘ਤੇ ਸਥਾਨਕ ਸ੍ਰੀ ਕੇਂਦਰੀ ਸਿੰਘ ਸਭਾ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਜੰਮੂ, ਬਲਬੀਰ ਸਿੰਘ ਜੰਡੂ, ਪ੍ਰੀਤਮ ਸਿੰਘ ਰੁਪਾਲ ਅਤੇ ਜੈ ਸਿੰਘ ਛਿੱਬਰ ਵਲੋਂ ਕੀਤੀ ਗਈ। ਜਦੋਂ ਕਿ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
🔴Live | ਕਾਂਗਰਸ ‘ਚ ਫੇਰ ਪਿਆ ਆਪਸੀ ਕਲੇਸ਼ ! ਸਿੱਧੂ ਖੁਸ਼ ! ਪੰਜਾਬ ਸਬੰਧੀ ਭਾਜਪਾ ਲੀਡਰ ਦਾ ਵੱਡਾ ਬਿਆਨ!
ਯੂਨੀਅਨ ਦੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਸੈਮੀਨਾਰ ਵਿਚ ਹਿੱਸਾ ਲੈਣ ਵਾਲੇ ਸਾਰੇ ਮਹਿਮਾਨਾਂ ਅਤੇ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਯੂਨੀਅਨ ਵਲੋਂ ਕੀਤੇ ਕਾਰਜ਼ਾ ਤੋਂ ਜਾਣੂ ਕਰਵਾਇਆ। ਸੈਮੀਨਾਰ ਨੁੰ ਸੰਬੋਧਨ ਕਰਦਿਆਂ ਜਸਪਾਲ ਸਿੰਘ ਸਿੱਧੂ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਪੱਤਰਕਾਰਤਾ ਦੇ ਪੇਸ਼ੇ ਵਿਚ ਵੱਡੀ ਗਿਰਾਵਟ ਆਈ ਹੈ।
ਪੱਤਰਕਾਰਤਾ ਇਕ ਮਿਸ਼ਨ ਸੀ ਅਤੇ ਅਖ਼ਬਾਰ ਵਿਚ ਛਪੀ ਖ਼ਬਰ ‘ਤੇ ਲੋਕ ਵਿਸ਼ਵਾਸ਼ ਕਰਦੇ ਸਨ, ਪਰ ਪਿਛਲੇ ਕੁੱਝ ਦਹਾਕਿਆਂ ਤੋਂ ਪਹਿਲਾ ਪੇਡ ਨਿਊਜ ਦਾ ਦੌਰ ਫਿਰ ਫੇਕ ਨਿਊਜ ਦਾ ਦੌਰ ਸ਼ੁਰੂ ਹੋਇਆ।
ਧਰਨੇ ‘ਤੇ ਬੈਠੇ ਕਿਸਾਨਾਂ ਲਈ ਬੁਰੀ ਖ਼ਬਰ,ਬੀਜੇਪੀ ਲੀਡਰ ਨੂੰ ਕਿਸਾਨਾਂ ਨੇ ਪਾਤੀ ਬਿਪਤਾ?
ਜਿਸ ਕਰਕੇ ਲੋਕਾਂ ਦਾ ਮੀਡੀਆਂ ਤੋਂ ਵਿਸ਼ਵਾਸ਼ ਉਠ ਗਿਆ। ਸਮੇਂ ਦੀਆਂ ਸਰਕਾਰਾਂ ਨੇ ਮੀਡੀਆਂ ‘ਤੇ ਕਬਜ਼ਾ ਕਰ ਲਿਆ ਹੈ ਅਤੇ ਅੱਜ ਲੋਕ ਮੀਡੀਆਂ ਦੇ ਇਕ ਫਿਰਕੇ ਨੂੰ ਮੋਦੀ ਮੀਡੀਆਂ ਵਜੋਂ ਪੁਕਾਰਦੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਦੌਰਾਨ ਪੱਤਰਕਾਰਾਂ ਨੇ ਜਾਨ ਤਲੀ ‘ਤੇ ਧਰਕੇ ਕੰਮ ਕੀਤਾ ਪਰ ਪੱਤਰਕਾਰ ਨੂੰ ਕੋਈ ਸੁਰੱਖਿਆ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਵਿਚ ਮੀਡੀਆਂ ਦੀ ਆਜ਼ਾਦੀ ਦੀ ਗੱਲ ਕਹੀ ਜਾ ਰਹੀ ਹੈ, ਪਰ ਕੌਮਾਂਤਰੀ ਪੱਧਰ ‘ਤੇ ਚਰਚਾ ਕਰਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਭਾਰਤ ਦੇ ਮੁਕਾਬਲੇ ਪਾਕਿਸਤਾਨ ਦਾ ਮੀਡੀਆ ਕਾਫ਼ੀ ਬੇਹਤਰ ਹੈ।
ਯੂਨੀਵਰਸਿਟੀ ‘ਚ ਮੁੜ ਪਰਤੀਆਂ ਰੌਣਕਾਂ?ਮੁੱਖ ਮੰਤਰੀ ਦੀ ਹੋ ਰਹੀ ਬੱਲੇ-ਬੱਲੇ?
ਯੂਨੀਅਨ ਦੇ ਸੂਬਾਈ ਪ੍ਰਧਾਨ ਅਤੇ ਪ੍ਰੈਸ ਕੌਂਸਲ ਦੇ ਮੈਂਬਰ ਬਲਵਿੰਦਰ ਜੰਮੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ 19 ਮੌਕੇ ਪੱਤਰਕਾਰਾਂ ਨੂੰ ਕਰੋਨਾ ਯੋਧੇ ਐਲਾਨਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ ਜਿਸ ਕਰਕੇ ਜਿੰਦਗੀ ਤੋਂ ਰੁਖ਼ਸਤ ਕਰਨ ਵਾਲੇ ਪੱਤਰਕਾਰਾਂ ਦੇ ਪਰਿਵਾਰਾਂ ਨੂੰ ਕਰੋਨਾ ਯੋਧੇ ਨੂੰ ਮਿਲਣ ਵਾਲੀ ਸਕੀਮ ਤਹਿਤ ਲਾਭ ਨਹੀਂ ਮਿਲ ਸਕਿਆ।
ਪੰਜਾਬ ਸਰਕਾਰ ਨੇ ਖੁਸ਼ ਕਰਤੇ ਨੌਜਵਾਨ,8 ਮਹੀਨੇ ਬਾਅਦ ਸੁਣਾਇਆ ਵੱਡਾ ਫੈਸਲਾ?
ਉਨ੍ਹਾਂ ਕਿਹਾ ਕਰੋਨਾ ਨਾਲ ਦੇਸ਼ ਦੇ ਇਕ ਚੌਥਾਈ ਮੀਡੀਆ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਹੋਰ ਇੰਡਸਟਰੀ ਦੀ ਤਰ੍ਹਾਂ ਮੀਡੀਆ ਇੰਡਸਟਰੀ ਨੂੰ ਵਿਸ਼ੇਸ਼ ਪੈਕੇਜ ਦੇਣ, ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ‘ਤੇ ਬਲਬੀਰ ਸਿੰਘ ਜੰਡੂ, ਜਗਤਾਰ ਸਿੰਘ ਭੁੱਲਰ, ਬਲਵਿੰਦਰ ਸਿਪਰੇ ਤੇ ਜੈ ਸਿੰਘ ਛਿੱਬਰ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਜਨਰਲ ਸਕੱਤਰ ਬਿੰਦੂ ਸਿੰਘ ਨੇ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.