ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਅਦਾਕਾਰ ਰਵੀ ਕਿਸ਼ਨ, ਦਿੱਤੇ 40 ਲੱਖ ਰੁਪਏ
ਮੁੰਬਈ : ਕੋਵਿਡ-19 ਦੀ ਦੂਜੀ ਲਹਿਰ ਨਾਲ ਦੇਸ਼ ਭਰ ’ਚ ਦਿਨੋਂ ਦਿਨੀਂ ਮਾਮਲੇ ਵੱਧ ਰਹੇ ਹਨ। ਹਸਪਤਾਲਾਂ ’ਚ ਆਕਸੀਜਨ ਦੀ ਕਮੀ ਕਾਰਨ ਵੀ ਲੋਕਾਂ ਦੀ ਮੌਤ ਹੋ ਰਹੀ ਹੈ। ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਚੱਲਦੇ ਆਕਸੀਜਨ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਅਦਾਕਾਰ ਰਵੀ ਕਿਸ਼ਨ ਅੱਗੇ ਆਏ ਹਨ। ਉਨ੍ਹਾਂ ਨੇ ਆਪਣੀ ਸੰਸਦ ਨਿਧੀ ਤੋਂ 40 ਲੱਖ ਰੁਪਏ ਗੋਰਖਪੁਰ ’ਚ ਆਕਸੀਜਨ ਪਲਾਂਟ ਸਥਾਪਿਤ ਕਰਨ ਲਈ ਦਿੱਤੇ ਹਨ, ਇਸ ਲਈ ਉਨ੍ਹਾਂ ਨੇ ਜਿਲ੍ਹਾ ਅਧਿਕਾਰੀ ਨੂੰ ਚਿੱਠੀ ਲਿਖ ਦਿੱਤੀ ਹੈ।
ਉਗਰਾਹਾਂ ਨੇ ਕੀਤਾ ਅਜਿਹਾ ਐਲਾਨ !ਕੇਂਦਰ ਦੇ ਨਾਲ ਜਥੇਬੰਦੀਆਂ ਵੀ ਹੋਈਆਂ ਹੈਰਾਨ !ਲੈ ਗਿਆ ਸਟੈਂਡ, ਦਿੱਤੀ ਚਿਤਾਵਨੀ !
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਲਈ ਵੱਡੀ ਮਾਤਰਾ ’ਚ ਆਕਸੀਜਨ ਦੀ ਲੋੜ ਹੈ, ਜਿਸ ਦੀ ਉਪਲੱਬਧਤਾ ਫਿਲਹਾਲ ਨਹੀਂ ਹੈ। ਸਰਕਾਰ ਅਤੇ ਸ਼ਾਸਨ ਪੱਧਰ ’ਤੇ ਉਪਲੱਬਧ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੋਰਖਪੁਰ ’ਚ ਆਕਸੀਜਨ ਦੀ ਮੰਗ ਪੂਰੀ ਕਰਨ ਲਈ ਇਕ ਆਕਸੀਜਨ ਪਲਾਂਟ ਦੀ ਲੋੜ ਹੈ। ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਸੰਸਦ ਨਿਧੀ ਤੋਂ 40 ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.