ਕੋਰੋਨਾ ਦੀ ਦੂਜੀ ਲਹਿਰ ਤੇ ਕਾਬੂ ਪਾਉਣ ਦਾ ਤੇ ਆਜ਼ਾਦ ਨਗਰ ਗੁਰਦੁਆਰਾ ਸਾਹਿਬ ਵਿਖੇ ਮੈਡੀਕਲ ਟੀਮ ਦਾ ਸਨਮਾਨ
ਪਟਿਆਲਾ : ਪਟਿਆਲਾ ਕੋਰੋਨਾ ਦੀ ਦੂਜੀ ਲਹਿਰ ਤੇ ਬਾਖ਼ੂਬੀ ਕਾਬੂ ਪਾਉਣ ਦੇ ਲਈ ਆਜ਼ਾਦ ਨਗਰ ਦੇ ਇਲਾਕੇ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ। ਬੀਤੇ ਦਿਨੀਂ ਗੁਰਦੁਆਰਾ ਸਾਹਿਬ ਆਜ਼ਾਦ ਨਗਰ ਵਿਖੇ ਇਕ ਸਮਾਗਮ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਦੀ ਹਾਜ਼ਰੀ ਵਿੱਚ ਇਲਾਕੇ ਦੀ ਮੈਡੀਕਲ ਟੀਮ ਦਾ ਸਨਮਾਨ ਕਰਦੇ ਮੈਡੀਕਲ ਅਫਸਰ ਡਾ ਗੁਰਚੰਦਨਦੀਪ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਮੋਹਿਤ ਮਹਿੰਦਰਾ ਨੇ ਕਿਹਾ ਕਿ ਮਿਸ਼ਨ ਫ਼ਤਹਿ ਦੇ ਤਹਿਤ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਪਟਿਆਲਾ ਦਿਹਾਤੀ ਇਲਾਕੇ ਵਿੱਚ ਕੋਰੋਨਾ ਨੂੰ ਕਾਬੂ ਕਰਨ ਦੇ ਲਈ ਸਿਹਤ ਅਧਿਕਾਰੀਆਂ ਵਲੋਂ ਦਿਨ ਰਾਤ ਇੱਕ ਕੀਤਾ ਗਿਆ।
BIG BREAKING ਲੱਖਾ ਸਿਧਾਣਾ ‘ਤੇ ਵੱਡਾ ਐਕਸ਼ਨ! FIR ਹੋਈ ਦਰਜ !ਵਧੀਆਂ ਮੁਸ਼ਕਲਾਂ
ਉਨ੍ਹਾਂ ਕਿਹਾ ਕਿ ਸਿਵਲ ਸਰਜਨ ਡਾ ਸਤਿੰਦਰ ਸਿੰਘ ਦੀ ਅਗਵਾਈ ਵਿੱਚ ਐੱਸ ਐੱਮ ਓ ਡਾ ਵਿਕਾਸ ਗੋਇਲ ਅਤੇ ਯਾਦਵਿੰਦਰਾ ਕਾਲੋਨੀ ਡਿਸਪੈਂਸਰੀ ਦੇ ਮੈਡੀਕਲ ਅਫਸਰ, ਇੰਚਾਰਜ, ਡਾ ਗੁਰਚੰਦਨ ਦੀਪ ਸਿੰਘ ਵਲੋਂ ਇਲਾਕੇ ਦੇ ਲੋਕਾਂ ਦੀ ਅਣਥੱਕ ਸੇਵਾ ਦੇ ਨਾਲ ਕੋਰੋਨਾ ਦੀ ਦੂਜੀ ਲਹਿਰ ਤੇ ਜਿੱਤ ਪ੍ਰਾਪਤ ਕਰ ਸਕੇ ਹਾਂ। ਇਸ ਮੌਕੇ ਤੇ ਮੋਹਿਤ ਮਹਿੰਦਰਾ ਨੇ ਕਿਹਾ ਕਿ ਸਰਕਾਰ ਵਲੋਂ ਮੁਫ਼ਤ ਵੇਕਸੀਨਸ਼ਨ ਲਾਈ ਜਾ ਰਹੀ ਹੈ ਅਤੇ ਹਲਕਾ ਦਿਹਾਤੀ ਵਿੱਚ ਖ਼ਾਸ ਤੌਰ ਤੇ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਨੂੰ ਮਾਤ ਦੇਣ ਦੇ ਲਈ ਸਰਕਾਰ ਦਾ ਸਹਿਯੋਗ ਕਰਦਿਆਂ ਵੈਕਸੀਨ ਲੁਆਣ ।
ਲਓ ਵੜ੍ਹਗੇ ਦਫ਼ਤਰ ‘ਚ ਕਿਸਾਨ!ਪਤੰਦਰਾਂ ਨੇ ਟਰਾਲੀਆਂ ਕਰਤੀਆਂ ਸਿੱਧੀਆਂ || D5 Channel Punjabi
ਇਲਾਕੇ ਦੇ ਕੌਂਸਲਰ ਮਨੋਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਐਪੀਡੇਮੋਲੋਜਿਸਟ ਡਾ ਸੁਮੀਤ ਸਿੰਘ ਅਤੇ ਡਾ ਗੁਰਚੰਦਨਦੀਪ ਸਿੰਘ ਵਲੋਂ ਇਲਾਕੇ ਨੂੰ ਜ਼ਰੂਰਤ ਪੈਣ ਤੇ ਕੰਟੇਨਮੈਂਟ ਕਰਕੇ ਅਤੇ ਲੋੜੀਂਦੇ ਸੈਪਲਿੰਗ ਕਰਕੇ ਕੋਰੋਨਾ ਦੀ ਲਾਗ ਨੂੰ ਹੋਰ ਵੱਧਣ ਤੋਂ ਰੋਕਿਆ । ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਧਾਲੀਵਾਲ ਨੇ ਮੋਹਿਤ ਮਹਿੰਦਰਾ ਤੇ ਡਾ ਗੁਰਚੰਦਨਦੀਪ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.