Breaking NewsD5 specialNewsPunjabTop News

ਕੈਪਟਨ ਅਮਰਿੰਦਰ ਸਿੰਘ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਦਿੱਤਾ ਅਸਤੀਫ਼ਾ

ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਅਤਸੀਫ਼ਾ ਦੇ ਦਿੱਤਾ ਹੈ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 7 ਪੰਨ੍ਹਿਆ ਦਾ ਲੰਮਾ-ਚੌੜਾ ਅਸਤੀਫ਼ਾ ਭੇਜਿਆ ਹੈ। ਜਿਸ ਵਿਚ ਉਨ੍ਹਾਂ ਨੇ ਇਕ ਵਾਰ ਫਿਰ ਪੰਜਾਬ ਵਿਚ 92 ਫ਼ੀਸਦ ਵਾਅਦੇ ਪੂਰੇ ਕਰਨ ਦਾ ਜ਼ਿਕਰ ਕੀਤਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦਾ ਐਲਾਨ ਕੀਤਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੇ ਭੇਜੇ 7 ਸਫ਼ਿਆਂ ਦੇ ਅਸਤੀਫ਼ੇ ‘ਚ ਉਨ੍ਹਾਂ ਕਾਂਗਰਸ ਲਈ ਕੀਤੇ ਗਏ ਕੰਮਾਂ ਤੇ ਪੰਜਾਬ ਲਈ ਨਿਭਾਈ ਅਹਿਮ ਭੂਮਿਕਾ ਨੂੰ ਬਿਆਨ ਕਰਦਿਆਂ ਕਿਹਾ ਕਿ ਮੈਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹੁਣ ਲਈ ਵਿਧਾਇਕਾਂ ਦੀ ਮੀਟਿੰਗ ਸੱਦ ਕੇ ਅੱਧੀ ਰਾਤ ਨੂੰ ਮੇਰੇ ਖ਼ਿਲਾਫ਼ ਜੋ ਸਾਜਿਸ਼ ਕੀਤੀ ਗਈ, ਜਿਸ ਵਿਚ ਤੁਸੀਂ ਤੇ ਤੁਹਾਡੇ ਬੱਚੇ ਸ਼ਾਮਿਲ ਸਨ, ਮੇਰੇ ਲਈ ਬੇਹੱਦ ਦੁਖਦਾਈ ਸੀ, ਕਿਉਂਕਿ ਮੇਰੀ ਤੁਹਾਡੇ ਪਤੀ ਤੇ ਬੱਚਿਆਂ ਦੇ ਪਿਤਾ ਨਾਲ 67 ਸਾਲ ਦੀ ਪਰਿਵਾਰਕ ਸਾਂਝ ਸੀ | ਉਨ੍ਹਾਂ ਕਿਹਾ ਕਿ ਮੇਰੇ ਭਾਜਪਾ ਨਾਲ ਸੰਬੰਧਾਂ ਦੀ ਤੁਹਾਡੇ ਵਲੋਂ ਨੁਕਤਾਚੀਨੀ ਹੋਈ।

ਕੈਪਟਨ ਦੇ ਅਸਤੀਫ਼ੇ ਤੋਂ ਬਾਅਦ ਸਿੱਧੂ ਦਾ ਸ਼ਕਤੀ ਪ੍ਰਦਰਸ਼ਨ, ਸੱਦੀ ਹੰਗਾਮੀ ਮੀਟਿੰਗ

ਹਾਲਾਂਕਿ ਮੈਂ ਭਾਜਪਾ ਨਾਲ ਕਿਸਾਨਾਂ ਦੇ ਹਿੱਤਾਂ ਲਈ ਗੱਲ ਕਰ ਰਿਹਾ ਸੀ, ਪਰ ਕਾਂਗਰਸ ਨੇ ਸ਼ਿਵ ਸੈਨਾ ਵਰਗੀ ਫ਼ਿਰਕੂ ਜਮਾਤ ਨਾਲ ਸਮਝੌਤਾ ਕਰਨ ਲੱਗਿਆਂ ਇਕ ਵਾਰ ਵੀ ਨਹੀਂ ਸੋਚਿਆ ਕਿ ਕੀ ਲੋਕ ਮੂਰਖ਼ ਹਨ, ਜੋ ਇਹ ਸਭ ਕੁਝ ਨਹੀਂ ਸਮਝਦੇ | ਕੈਪਟਨ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਚੋਣ ਕਮਿਸ਼ਨ ਤੋਂ ਪਾਰਟੀ ਦੀ ਰਜਿਸਟ੍ਰੇਸ਼ਨ ਤੇ ਚੋਣ ਨਿਸ਼ਾਨ ਦੀ ਅਲਾਟਮੈਂਟ ਹੋਣ ਤੋਂ ਤੁਰੰਤ ਬਾਅਦ ਆਪਣੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦੇਣਗੇ | ਸੂਚਨਾ ਅਨੁਸਾਰ ਸਾਬਕਾ ਮੁੱਖ ਮੰਤਰੀ ਵਲੋਂ ਗਾਂ ਤੇ ਵੱਛੇ ਦਾ ਚੋਣ ਨਿਸ਼ਾਨ ਮੰਗਿਆ ਗਿਆ ਸੀ, ਪਰ ਚੋਣ ਕਮਿਸ਼ਨ ਵਲੋਂ ਇਹ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ ਤੇ ਹੁਣ ਕੋਈ ਹੋਰ ਚੋਣ ਨਿਸ਼ਾਨ ਪਾਰਟੀ ਨੂੰ ਮਿਲੇਗਾ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵਲੋਂ ਆਪਣਾ ਮੁੱਖ ਦਫ਼ਤਰ ਚੰਡੀਗੜ੍ਹ ਦੇ ਸੈਕਟਰ 8 ‘ਚ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਕਿ ਆਉਂਦੇ 3-4 ਦਿਨਾਂ ‘ਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ‘ਚ ਸਰਕਾਰ ਤੇ ਪਾਰਟੀ ਨੂੰ ਹਰੀਸ਼ ਚੌਧਰੀ ਤੇ ਕ੍ਰਿਸ਼ਨਨ ਚਲਾ ਰਹੇ ਹਨ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਕ ਪਾਸੇ ਇਹ ਦੋਵੇਂ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਕੰਮ ਹੀ ਨਹੀਂ ਕਰਨ ਦੇ ਰਹੇ।

ਕੈਪਟਨ ਦੀ ਨਵੀਂ ਪਾਰਟੀ ਤੋਂ ਬਾਅਦ ਕਿਸਾਨ ਵੀ ਬਣਾਉਣਗੇ ਨਵੀ ਪਾਰਟੀ! ਵੱਡੇ ਕਿਸਾਨ ਆਗੂ ਦੇ ਵੱਡੇ ਖ਼ੁਲਾਸੇ!

ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ‘ਚ ਮੁੱਖ ਮੰਤਰੀ ਕੀ ਕੰਮ ਕਰੇਗਾ | ਉਨ੍ਹਾਂ ਕਿਹਾ ਕਿ ਮੈਂ ਸਾਢੇ 4 ਦੇ ਆਪਣੇ ਕਾਰਜਕਾਲ ‘ਚ ਨਾ ਕਿਸੇ ਨੂੰ ਦਿੱਲੀ ਤੋਂ ਸਰਕਾਰ ਦੇ ਕੰਮਕਾਜ ‘ਚ ਦਖ਼ਲ ਦੇਣ ਦਿੱਤਾ ਤੇ ਨਾ ਹੀ ਕਿਸੇ ਹੋਰ ਦਾ ਦਖ਼ਲ ਸਰਕਾਰ ‘ਚ ਪ੍ਰਵਾਨ ਕੀਤਾ | ਸੋਨੀਆ ਗਾਂਧੀ ਨੂੰ ਲਿਖੇ ਆਪਣੇ ਪੱਤਰ ‘ਚ ਉਨ੍ਹਾਂ ਹਰੀਸ਼ ਰਾਵਤ ਸੰਬੰਧੀ ਵੀ ਟਿੱਪਣੀ ਕੀਤੀ ਕਿ ਉਹ ਦੋਹਰੇ ਕਿਰਦਾਰ ਵਾਲੇ ਇਨਸਾਨ ਹਨ ਤੇ ਸ੍ਰੀਮਤੀ ਗਾਂਧੀ ਨੂੰ ਕਿਹਾ ਕਿ ਨਵਜੋਤ ਸਿੰਘ ਸਿੱਧੂ ਸੰਬੰਧੀ ਮੈਂ ਜੋ ਤੁਹਾਨੂੰ ਟਿੱਪਣੀਆਂ ਕੀਤੀਆਂ ਸਨ, ਤੁਸੀਂ ਉਸ ਨੂੰ ਪ੍ਰਧਾਨ ਬਣਾਉਣ ਦੇ ਫ਼ੈਸਲੇ ਸੰਬੰਧੀ ਇਕ ਦਿਨ ਪਛਤਾਉਗੇ, ਪਰ ਇਹ ਪਛਤਾਵਾ ਬਹੁਤ ਲੇਟ ਹੋ ਚੁੱਕਾ ਹੋਵੇਗਾ। ਪੱਤਰ ‘ਚ ਉਨ੍ਹਾਂ ਇਹ ਵੀ ਲਿਖਿਆ ਕਿ ਰਾਜ ਦੇ ਦਰਿਆਈ ਪਾਣੀਆਂ ਸਬੰਧੀ ਸਮਝੌਤੇ ਰੱਦ ਕਰਨ ਦੇ ਮੇਰੇ ਵਲੋਂ 2005 ‘ਚ ਲਏ ਗਏ ਫ਼ੈਸਲੇ ਕਾਰਨ ਤੁਸੀਂ ਮੇਰੇ ਨਾਲ 9 ਮਹੀਨੇ ਤੱਕ ਗੱਲ ਨਹੀਂ ਕੀਤੀ ਤੇ ਡਾ. ਮਨਮੋਹਨ ਸਿੰਘ ਮੇਰੀ ਸਰਕਾਰ ਨੂੰ ਬਰਤਰਫ਼ ਕਰਨ ਤੱਕ ਵਿਚਾਰ ਕਰ ਰਹੇ ਸਨ, ਪਰ ਮੈਂ ਹਮੇਸ਼ਾ ਆਪਣੇ ਸਾਹਮਣੇ ਪੰਜਾਬ ਦੇ ਮੁਫ਼ਾਦ ਨੂੰ ਰੱਖਿਆ। ਉਨ੍ਹਾਂ ਅਸਤੀਫ਼ਾ ਪੱਤਰ ਵਿਚ ਇਹ ਵੀ ਕਿਹਾ ਕਿ ਕਾਂਗਰਸ ਵਿਧਾਇਕਾਂ ਤੇ ਮੰਤਰੀਆਂ ਦਾ ਇਕ ਵੱਡਾ ਹਿੱਸਾ ਇਸ ਕੰਮ ‘ਚ ਲੱਗਾ।

Resignation1 Resignation2 Resignation3 Resignation4 Resignation5 Resignation6

Resignation7

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button