NewsBreaking NewsD5 specialIndiaPoliticsPunjab

ਕੇਜਰੀਵਾਲ ਦੀ ‘ਤਾਨਾਸ਼ਾਹੀ’ , ਪੰਜਾਬ ‘ਚ ‘ਆਪ’ ਦਾ ਇਕ ਹੋਰ ਥੰਮ੍ਹ ਡਿੱਗਿਆ

ਪਠਾਨਕੋਟ : ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਵੱਲੋਂ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਮੁਅੱਤਲ ਕਰਨ ਤੋਂ ਪਾਰਟੀ ਨੂੰ ਝਟਕੇ ਤੇ ਝਟਕਾ ਲੱਗਣਾ ਸ਼ੁਰੂ ਹੋ ਗਿਆ ਹੈ। ਹੁਣ ਝਟਕਾ ਦਿੱਤਾ ਹੈ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਲੜ ਚੁੱਕੇ ਮੇਜਰ ਜਨਰਲ ਸੁਰੇਸ਼ ਖਜੂਰੀਆ ਨੇ। ਜਿਨ੍ਹਾਂ ਨੇ ਪਾਰਟੀ ‘ਚੋਂ ਅਸਤੀਫਾ ਦੇ ਦਿੱਤਾ ਹੈ, ਖਜੂਰੀਆ ਨੇ ਇਹ ਅਸਤੀਫਾ ਉਸ ਸਮੇਂ ਦਿੱਤਾ ਹੈ, ਜਦੋਂ ਪਾਰਟੀ ਚੁਫੇਰਿਓਂ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਦੱਸ ਦਈਏ ਕਿ ਸੁਰੇਸ਼ ਖਜੂਰੀਆ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਫੌਜ ‘ਚ ਦੇਸ਼ ਦੀ ਸੇਵਾ ਕਰਨ ‘ਚ ਗੁਜ਼ਾਰੀ। ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਖਜੂਰੀਆ ਨੂੰ ਪਾਰਟੀ ਨੇ ਬੀਤੇ ਸਾਲ ਗੁਰਦਾਸਪੁਰ ‘ਚ ਹੋਈ ਲੋਕ ਸਭਾ ਜ਼ਿਮਨੀ ਚੋਣ ‘ਚ ਭਾਜਪਾ ਦੇ ਸਵਰਨ ਸਿੰਘ ਸਲਾਰੀਆ ਅਤੇ ਕਾਂਗਰਸ ਦੇ ਸੁਨੀਲ ਜਾਖੜ ਖਿਲਾਫ ਚੋਣ ਮੈਦਾਨ ਵਿਚ ਉਤਾਰਿਆ ਸੀ।

Read Also ਕੇਜਰੀਵਾਲ ਧੜੇ ਨੂੰ ਝਟਕਾ, ਖਹਿਰਾ ਦੇ ਹੱਕ ‘ਚ ਇਕ ਹੋਰ ਵਿਧਾਇਕ

ਇਸ ਜ਼ਿਮਨੀ ਚੋਣ ਵਿਚ ਖਜੂਰੀਆ ਤਿਜੇ ਨੰਬਰ ‘ਤੇ ਰਹੇ। ਜਦਕਿ ਕਾਂਗਰਸ ਦੇ ਸੁਨੀਲ ਜਾਖੜ ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਅਤੇ ਅਕਾਲੀ ਦਲ ਦੇ ਸਲਾਰੀਆ ਦੂਸਰੇ ਨੰਬਰ ‘ਤੇ ਰਹੇ ਸਨ। ਦੱਸ ਦਈਏ ਕਿ ਸੁਰੇਸ਼ ਖਜੂਰੀਆ ਤੋਂ ਇਲਾਵਾ ਅੰਮ੍ਰਿਤਸਰ ਬੀਤੇ ਦਿਨੀ ਪੀਏਸੀ ਮੈਂਬਰ ਸੁਰੇਸ਼ ਸ਼ਰਮਾ ਤੇ ਹਲਕਾ ਅਟਾਰੀ ਦੇ ਇੰਚਾਰਜ ਮਾਸਟਰ ਜਸਵਿੰਦਰ ਸਿੰਘ ਜਹਾਗੀਰ ਦੀ ਅਗਵਾਈ ਚ ਸੈਂਕੜੇ ਵਲੰਟੀਅਰਾਂ ਨੇ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ, ਤੇ ਆਪਣੇ ਅਹੁਦਿਆਂ ਤੋਂ ਵੀ ਅਸਤੀਫੇ ਦੇ ਦਿੱਤੇ ਸੀ ਪਰ ਹੁਣ ਇਸ ਤਰ੍ਹਾਂ ਲਗਾਤਾਰ ਪਾਰਟੀ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਅਸਤੀਫਿਆਂ ਨਾਲ ਪਾਰਟੀ ਦਾ ਆਉਣ ਵਾਲਾ ਭਵਿੱਖ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button