IndiaTop News

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਮੈਜਿਸਟਰੇਟ ਦੇ ਹੁਕਮਾਂ ਤੋਂ ਬਾਅਦ ਮੁਕੱਦਮਾ ਦਰਜ

ਬੇਂਗਲੂਰੂ ਤੋਂ ਚੁਣੇ ਗਏ ਨੁਮਾਇੰਦਿਆਂ ਲਈ ਨਾਮੀਨੇਟਡ ਮੈਜਿਸਟਰੇਟ ਦੇ ਹੁਕਮਾਂ ਤੋਂ ਬਾਅਦ ਇਲਕੈਟੋਰਲ ਬਾਂਡ ਦੇ ਮੁੱਦੇ ਉੱਤੇ ਕੇਂਦਰੀ ਵਿੱਤ ਮੰਤਰੀ ਨਿਮਲਾ ਸੀਤਾਰਮਨ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਖਿਲਾਫ਼ ਜ਼ਬਰਨ ਵਸੂਲੀ ਅਤੇ ਅਪਰਾਧਿਕ ਸਾਜਿਸ਼ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਆਦਰਸ਼ ‘ਜਨਾਧਿਕਾਰ ਸੰਘਰਸ਼ ਪ੍ਰੀਸ਼ਦ’ ਦੇ ਸਹਿ ਮੁਖੀ ਹਨ। ਉਨ੍ਹਾਂ ਨੇ ਮਾਰਚ ਵਿੱਚ ਸਥਾਨਕ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਸੀ ਜਿਸ ਉੱਤੇ ਕੋਈ ਕਾਰਵਾਈ ਨਹੀਂ ਹੋਈ।ਅਦਾਲਤ ਦੇ ਹੁਕਮ ਆਉਣ ਤੋਂ ਅਗਲੇ ਹੀ ਦਿਨ ਜਾਣੀ ਦੁਪਹਿਰ ਕਰੀਬ ਤਿੰਨ ਵਜੇ ਐੱਫਆਈਆਰ ਦਰਜ ਕੀਤੀ ਗਈ।ਜੇਐੱਸਪੀ ਇੱਕ ਅਜਿਹੀ ਸੰਸਥਾ ਹੈ ਜੋ ਸਿੱਖਿਆ ਦਾ ਹੱਕ ਕਨੂੰਨ ਸਮੇਤ ਹੋਰ ਮੁੱਦਿਆਂ ਨਾਲ ਜੁੜੀਆਂ ਸਮੱਸਿਆਵਾਂ ਚੁੱਕਦੀ ਰਹੀ ਹੈ।ਇਸ ਮਾਮਲੇ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅਤੇ ਕਰਨਾਟਕ ਭਾਜਪਾ ਪ੍ਰਧਾਨ ਵਿਜੇਂਦਰ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।ਇਸ ਵਿੱਚ ਸੂਬੇ ਵਿੱਚ ਭਾਜਪਾ ਦੇ ਸਾਬਕਾ ਮੁਖੀ ਨਲੀਨ ਕੁਮਾਰ ਕਤੀਲ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।ਜੇਐੱਸਪੀ ਦੇ ਵਕੀਲ ਐੱਸ ਬਾਲਨ ਨੇ ਬੀਬੀਸੀ ਹਿੰਦੀ ਨੂੰ ਦੱਸਿਆ, “ਨਿਰਮਲਾ ਸੀਤਾਰਮਨ ਅਤੇ ਈਡੀ ਨਿਰਦੇਸ਼ਾਲਾ ਸੂਤਰਧਾਰ ਜਦਕਿ ਨੱਢਾ ਅਤੇ ਵਿਜੇਂਦਰ ਇਸ ਵਿੱਚ ਸਹਿਯੋਗ ਕਰਨ ਵਾਲੇ ਸਨ।”

ਅਦਾਲਤ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ, “ਮੁਲਜ਼ਮ ਸੰਖਿਆ ਇੱਕ (ਨਿਰਮਲਾ ਸੀਤਾਰਮਨ) ਨੇ ਮੁਲਜ਼ਮ ਸੰਖਿਆ ਦੋ (ਈਡੀ) ਦੀ ਗੁਪਤ ਸਹਾਇਤਾ ਅਤੇ ਹਮਾਇਤ ਦੇ ਜ਼ਰੀਏ ਕੌਮੀ ਪੱਧਰ ਉੱਤੇ ਮੁਲਜ਼ਮ ਸੰਖਿਆ (ਨੱਢਾ) ਅਤੇ ਕਰਨਾਟਕ ਸੂਬੇ ਵਿੱਚ ਮੁਲਜ਼ਮ ਸੰਖਿਆ ਚਾਰ (ਕਤੀਲ) ਦੇ ਲਾਭ ਲਈ ਹਜ਼ਾਰਾਂ ਕਰੋੜ ਰੁਪਏ ਦੀ ਉਗਰਾਹੀ ਕਰਨ ਵਿੱਚ ਮਦਦ ਕੀਤੀ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button