NewsBreaking NewsPunjab

ਕੁੜੀ ਨੂੰ ਕੁੜੀ ਨਾਲ ਹੋਇਆ ਪਿਆਰ,ਵਿਆਹ ਕਰਵਾਉਣ ਲਈ ਟੱਪੀਆ ਸਾਰੀਆਂ ਹੱਦਾਂ

ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਕੁੜੀ ਨੂੰ ਕੁੜੀ ਨਾਲ ਪਿਆਰ ਹੋ ਗਿਆ। ਪਿਆਰ ਇਸ ਹੱਦ ਤੱਕ ਹੋਇਆ ਕਿ ਗੱਲ ਵਿਆਹ ਤੱਕ ਪਹੁੰਚ ਗਈ ਪਰ ਜਿਵੇਂ ਹੀ ਸੰਦੀਪ ਦੀ ਮਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਜਿਸ ਤੋਂ ਬਾਅਦ ਵਿਚ ਪੁਲਿਸ ਨੇ ਇਸ ਵਿਆਹ ਨੂੰ ਰੁਕਵਾ ਦਿੱਤਾ। ਇਹੀ ਨਹੀਂ ਪੁਲਿਸ ਸੰਦੀਪ ਨੂੰ ਲੈ ਕੇ ਥਾਣੇ ਆ ਗਈ। ਸੰਦੀਪ ਦਾ ਕਹਿਣਾ ਹੈ ਕਿ ਉਹ ਅਮਨ ਨਾਲ ਨੌਕਰੀ ਕਰਦੀ ਸੀ ਅਤੇ ਇਸ ਦੌਰਾਨ ਉਸ ਨੂੰ ਅਮਨ ਨਾਲ ਪਿਆਰ ਹੋ ਗਿਆ ਅਤੇ ਹੁਣ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਸੰਦੀਪ ਨੇ ਕਿਹਾ ਕਿ ਉਨ੍ਹਾਂ ਵਿਚਾਲੇ ਪਿਛਲੇ 4 ਸਾਲਾਂ ਤੋਂ ਪਿਆਰ ਚੱਲ ਰਿਹਾ ਹੈ।

Read Also ਕੁੜੀ ਨੂੰ ਲਿਫਟ ‘ਚ ਇਕੱਲੀ ਦੇਖ ਮੁੰਡੇ ਦੀ ਵਿਗੜ ਗਈ ਨੀਅਤ, ਕਰਤਾ ਸ਼ਰਮਨਾਕ ਕਾਰਾ, ਕੁੜੀ ਪਾਉਂਦੀ ਰਹੀ ਵਾਸਤੇ

ਉਹ ਦੋਵੇਂ ਇਕ-ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਪਰਿਵਾਰ ਨੂੰ ਇਹ ਮਨਜੂਰ ਨਹੀਂ ਹੈ, ਜਿਸ ਕਾਰਨ ਉਨ੍ਹਾਂ ਦੋਵਾਂ ਨੂੰ ਆਪਣੇ-ਆਪਣੇ ਘਰ ਵਿਚ ਨਜ਼ਰਬੰਦ ਕੀਤਾ ਹੋਇਆ ਹੈ। ਸੰਦੀਪ ਨੇ ਕਿਹਾ ਕਿ ਪਹਿਲਾਂ ਜਦੋਂ ਉਸ ਨੇ ਅਮਨ ਨੂੰ ਪਰਪੋਜ਼ ਕੀਤਾ ਸੀ ਤਾਂ ਉਸ ਨੇ ਪਰਿਵਾਰ ਦੇ ਡਰ ਤੋਂ ਨਾਂਹ ਕਰ ਦਿੱਤੀ ਸੀ ਪਰ ਉਹ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਘਰੋਂ ਵੀ 4 ਵਾਰ ਦੌੜ ਚੁੱਕੇ ਹਨ। ਘਰੋਂ ਦੌੜਨ ਦੇ ਚੱਕਰ ਵਿਚ ਸੰਦੀਪ ਦੀ ਬਾਂਹ ਵੀ ਟੁੱਟ ਚੁੱਕੀ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਅਮਨ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਉਸ ਦਾ ਕਹਿਣਾ ਹੈ ਕਿ ਸੰਦੀਪ ਉਸ ਦੀ ਚੰਗੀ ਦੋਸਤ ਹੈ ਪਰ ਉਹ ਉਸ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ। ਉਥੇ ਹੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੁੜੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

sd

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button