ਕੀ SRI HARMANDIR SAHIB ਤੇ ਹੋਰ ਧਾਰਮਿਕ ਅਸਥਾਨ ਖੁੱਲ੍ਹਣੇ ਚਾਹੀਦੇ ਨੇ ?
ਅੰਮ੍ਰਿਤਸਰ : ਐੱਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਰਕਾਰ ‘ਤੇ ਵਾਰ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਖਰਚੇ ਚਲਾਉਣ ਲਈ ਸ਼ਰਾਬ ਦੇ ਠੇਕੇ ਖੋਲ੍ਹ ਸਕਦੀ ਹੈ ਤਾਂ ਗੁਰੂ ਘਰ ਕਿਉਂ ਨਹੀਂ? ਲੌਂਗੋਵਾਲ ਨੇ ਕੈਪਟਨ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਠੇਕੇ ਖੋਲ੍ਹ ਕੇ ਸਰਕਾਰ ਪੰਜਾਬ ‘ਚ ਨਸ਼ਿਆ ਖਿਲਾਫ ਇੰਝ ਲੜੇਗੀ? ਉਨ੍ਹਾਂ ਮੰਗ ਕੀਤੀ ਕਿ ਗੁਰੂ ਘਰਾਂ ਤੇ ਲਗਾਈ ਪਾਬੰਦੀ ਹਟਾਈ ਜਾਵੇ ਤੇ ਗੁਰੂ ਘਰ ਦੇ ਦਰਸ਼ਨਾਂ ਨਾਲ ਲੋਕਾਂ ਨੂੰ ਮਾਨਸਿਕ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਾ ਸਾਹਿਬਾਨ ਵਿੱਚ ਸੁਰੱਖਿਆ ਤੇ ਸਾਫ ਸਫਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
Breaking | ਕੈਪਟਨ ਦੇ ਗੜ੍ਹ ‘ਚ ਫੇਰ ਫੜੀ ਨਕਲੀ ਸ਼ਰਾਬ! ਇਕ ਹੋਰ ਵੱਡਾ ਲੀਡਰ DSP ਨੇ ਚੱਕਿਆ! ਹਨੇਰੇ ‘ਚ ਘਾਲੇ-ਮਾਲੇ
ਇਸ ਲਈ ਸ਼ਰਧਾਲੂਆਂ ਨੂੰ ਆਉਣ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ। ਦੱਸ ਦਈਏ ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਹਟਾਉਣ ਦੇ ਬਿਆਨ ਤੋਂ ਬਾਅਦ ਅੰਮ੍ਰਿਤਸਰ ‘ਚ ਸੰਗਤਾਂ ਨੇ ਆਮ ਵਾਂਗ ਘਰਾਂ ‘ਚੋਂ ਨਿਕਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੀਆਂ ਪਰ ਉਨ੍ਹਾਂ ਨੂੰ ਬਾਹਰੀ ਗੇਟ ਗਲਿਆਰੇ ‘ਤੇ ਪੁਲਿਸ ਮੁਲਾਜ਼ਮਾਂ ਨੇ ਰੋਕ ਦਿੱਤਾ ਕਿਉਕਿ ਹਾਲੇ ਤੱਕ ਸਰਕਾਰ ਵੱਲੋਂ ਧਾਰਮਿਕ ਸਥਾਨਾ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਪਿਤਾ ਦੇ ਭੋਗ ‘ਤੇ ਭਾਵੁਕ Manpreet Badal ਨੂੰ ਸੁਣ ਕੇ ਅੱਖਾਂ ਭਰ ਜਾਣਗੀਆਂ | ਰੱਬਾ ਮੇਰੀ ਸਾਰੀ ਦੌਲਤ ਲੈ ਲਾ | Badal
ਐਤਵਾਰ ਨੂੰ ਸੰਗਤਾਂ ਲਗਾਤਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਂਦੀਆਂ ਰਹੀਆਂ ‘ਤੇ ਪੁਲਿਸ ਮੁਲਾਜ਼ਮ ਵੀ ਆਪਣੀ ਡਿਊਟੀ ਅਨੁਸਾਰ ਸੰਗਤਾਂ ਨੂੰ ਕਰਫਿਊ ਕਹਿ ਕੇ ਘਰਾਂ ਨੂੰ ਪਰਤਣ ਦਾ ਸੁਨੇਹਾ ਹੀ ਦਿੰਦੇ ਰਹੇ। ਇਥੇ ਇਹ ਵੀ ਦੱਸਣਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 23 ਮਾਰਚ ਤੋਂ ਹੀ ਲਗਾਤਾਰ ਕਰਫਿਊ ਦਰਮਿਆਨ ਵੀ ਮਰਿਆਦਾ ਆਮ ਦੀ ਤਰ੍ਹਾਂ ਹੀ ਨਿਭਾਈ ਜਾਂਦੀ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.