NationalTop News

ਕਿਸਾਨ ਨੇ ਮੰਗੀ ਸਵੈ ਇੱਛਾ ਮੌਤ, ਮਿਲੇ 99 ਮੁਲਾਜ਼ਮ, ਹੁਣ ਮੰਗਿਆ ਜਾ ਰਿਹਾ ਖਰਚ

ਰਾਜਸਥਾਨ ਚ ਇਕ ਕਿਸਾਨ ਲਈ ਇੱਛਾ ਮੌਤ ਦੀ ਧਮਕੀ ਮਹਿੰਗੀ ਸਾਬਤ ਹੋਈ। ਕਿਸਾਨ ਵੱਲੋਂ ਦਿੱਤੀ ਧਮਕੀ ਤੋਂ ਬਾਅਦ ਪੁਲਿਸ ਨੇ ਉਸ ਨੂੰ ਬਚਾਉਣ ਲਈ ਉਥੇ ਭਾਰੀ ਸੁਰੱਖਿਆ ਲਗਾ ਦਿੱਤੀ। ਹੁਣ ਮਾਮਲਾ ਸੁਲਝ ਗਿਆ ਸੀ ਪਰ ਪੁਲਿਸ ਨੇ ਉਸ ਨੂੰ 9 ਲੱਖ 91 ਹਜ਼ਾਰ 577 ਰੁਪਏ ਦਾ ਰਿਕਵਰੀ ਨੋਟਿਸ ਦੇ ਦਿੱਤਾ ਹੈ। ਇਹ ਨੋਟਿਸ ਕਿਸਾਨ ਦੀ ਸੁਰੱਖਿਆ ਲਈ ਉਥੇ ਤਾਇਨਾਤ ਪੁਲਿਸ ਬਲ ਦੇ ਖਰਚੇ ਬਦਲੇ ਦਿੱਤਾ ਗਿਆ ਹੈ।ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਸੁਰੱਖਿਆ ਲਈ ਦਿੱਤੀ ਪੁਲਿਸ ਫੋਰਸ ਦਾ ਖ਼ਜ਼ਾਨੇ ਉਤੇ ਵਾਧੂ ਬੋਝ ਪਿਆ।

ਜਾਣਕਾਰੀ ਮੁਤਾਬਕ ਇਹ ਨੋਟਿਸ ਨਵਲਗੜ੍ਹ ਦੇ ਗੋਠੜਾ ਦੇ ਕਿਸਾਨ ਵਿਦਿਆਧਰ ਯਾਦਵ ਨੂੰ ਦਿੱਤਾ ਗਿਆ ਹੈ। ਨੋਟਿਸ ਮਿਲਣ ਤੋਂ ਬਾਅਦ ਕਿਸਾਨ ਵੀ ਸਦਮੇ ਵਿੱਚ ਹੈ। ਝੁੰਝਨੂ ਦੇ ਐਸਪੀ ਸ਼ਰਦ ਚੌਧਰੀ ਨੇ ਡੀਜੀਪੀ ਦੇ ਹੁਕਮ ਦਾ ਹਵਾਲਾ ਦਿੰਦੇ ਹੋਏ ਕਿਸਾਨ ਵਿਦਿਆਧਰ ਯਾਦਵ ਨੂੰ ਇਹ ਨੋਟਿਸ ਜਾਰੀ ਕੀਤਾ ਹੈ। ਵਿਦਿਆਧਰ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਨੇ ਹਾਲ ਹੀ ਵਿੱਚ ਇੱਛਾ ਮੌਤ ਬਾਰੇ ਗੱਲ ਕੀਤੀ ਸੀ।

ਕਿਸਾਨ ਵਿੱਦਿਆਧਰ ਨੇ ਦੋਸ਼ ਲਾਇਆ ਕਿ ਸ੍ਰੀ ਸੀਮਿੰਟ ਕੰਪਨੀ ਨੇ ਪ੍ਰਸ਼ਾਸਨ ਦੀ ਮਦਦ ਨਾਲ ਉਸ ਦੀ ਜ਼ਮੀਨ ਆਪਣੇ ਪਲਾਂਟ ਲਈ ਐਕੁਆਇਰ ਕਰ ਲਈ ਪਰ ਉਸ ਨੂੰ ਮੁਆਵਜ਼ਾ ਨਹੀਂ ਦਿੱਤਾ। ਕਿਸਾਨ ਨੇ ਆਪਣੀ ਮੰਗ ਨੂੰ ਲੈ ਕੇ ਐਸਡੀਐਮ ਅਤੇ ਕਲੈਕਟਰ ਨੂੰ ਮੰਗ ਪੱਤਰ ਦਿੱਤਾ। ਇਸ ਤੋਂ ਬਾਅਦ 10 ਦਸੰਬਰ ਨੂੰ ਆਪਣੇ ਪਿੰਡ ਵਿਚ ਚਿਖਾ ਉਤੇ ਪਰਿਵਾਰ ਸਮੇਤ ਬੈਠ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button