Breaking NewsD5 specialIndiaNewsTop News

ਕਿਸਾਨ 24 ਮਈ ਨੂੰ ਕਰਨਗੇ ਜ਼ਿਲ੍ਹਾ ਹੈੱਡ ਕੁਆਰਟਰਾਂ ‘ਤੇ ਪ੍ਰਦਰਸ਼ਨ

ਸਿਰਸਾ : ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਸਾਲ ਭਰ ਦੇ ਅੰਦੋਲਨ ਤੋਂ ਬਾਅਦ ਕੇਂਦਰ ਸਰਕਾਰ ਨਾਲ ਹੋਏ ਸਮਝੌਤੇ ਦੀ ਪੈਂਡਿੰਗ ਮੰਗਾਂ ਪੂਰੀਆਂ ਕਰਨ ਅਤੇ ਪ੍ਰਦੇਸ਼ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ 24 ਮਈ ਨੂੰ ਕਿਸਾਨ ਪ੍ਰਦੇਸ਼ ਦੇ ਸਾਰੇ ਜ਼ਿਲ੍ਹਾ ਰੈੱਡ ਕੁਆਰਟਰਾਂ ‘ਤੇ ਸਵੇਰੇ 9 ਤੋਂ 12 ਵਜੇ ਤੱਕ ਵਿਰੋਧ ਪ੍ਰਦਰਸ਼ਨ ਕਰਨਗੇ। ਇਹ ਫ਼ੈਸਲਾ ਬੁੱਧਵਾਰ ਸੰਯੁਕਤ ਕਿਸਾਨ ਮੋਰਚਾ ਹਰਿਆਣਾ ਦੀ ਗੁਰਦੁਆਰਾ ਮੰਜੀ ਸਾਹਿਬ ਜੀਂਦ ‘ਚ ਬੈਠਕ ‘ਚ ਲਿਆ ਗਿਆ।

ਸਿੱਧੂ ਬਣਿਆ ਕੈਦੀ ਨੰਬਰ 241383, ਕਾਤਿ+ਲ ਕੈਦੀਆਂ ਨਾਲ ਲੱਗਿਆ ਸਿੱਧੂ ਦਾ ਬਿਸਤਰਾ D5 Channel Punjabi

ਭਾਰਤੀ ਕਿਸਾਨ ਏਕਤਾ ਦੇ ਪ੍ਰਦੇਸ਼ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੈਠਕ ‘ਚ ਮੁੱਖ ਰੂਪ ਨਾਲ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀਆਂ ‘ਤੇ ਦਾਖ਼ਲ ਮੁਕੱਦਮੇ ਵਾਪਸ ਲੈਣ, ਕਣਕ ਦੀ ਉਪਜ ਘੱਟ ਹੋਣ ਦੇ ਨੁਕਸਾਨ ਨੂੰ ਪੂਰਾ ਕਰਨ, ਬਿਨਾਂ ਸ਼ਰਤ ਟਿਊਬਵੈੱਲ ਕਨੈਕਸ਼ਨ ਦੇਣ, ਖੇਤਾਂ ‘ਚ ਲੱਗੇ ਬਿਜਲੀ ਲਾਈਨ ਦੇ ਟਾਵਰਾਂ ਦਾ ਮੁਆਵਜ਼ਾ ਦੇਣ, ਮੌਸਮ ਕਾਰਨ ਬਰਬਾਦ ਫ਼ਸਲ ਅਤੇ ਬੇਹੱਦ ਗਰਮੀ ਕਾਰਨ ਕਈ ਥਾਂਵਾਂ ‘ਤੇ ਅੱਗ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਸਮੇਤ ਕਈ ਮੰਗਾਂ ‘ਤੇ ਚਰਚਾ ਹੋਈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button