ਕਾਫ਼ਲੇ ਦੀ ਪਾਇਲਟ ਗੱਡੀ ਨਾਲ ਕੁਚਲੇ ਬੱਚੇ ਦੇ ਪਰਿਵਾਰ ਨਾਲ ਖਹਿਰਾ ਨੇ ਕੀਤਾ ਦੁੱਖ ਸਾਂਝਾ
ਫਰੀਦਕੋਟ : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਖਹਿਰਾ 3 ਅਗਸਤ ਨੂੰ ਆਪਣੇ ਕਾਫ਼ਲੇ ਦੀ ਗੱਡੀ ਨਾਲ ਕੁਚਲੇ ਅਰਜੁਨ ਸਿੰਘ (6) ਦੇ ਪਰਿਵਾਰਕ ਮੈਂਬਰਾਂ ਨਾਲ ਅੱਜ ਦੁੱਖ ਸਾਂਝਾ ਕਰਨ ਲਈ ਪਹੁੰਚੇ। ਦੱਸ ਦੇਈਏ ਕਿ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਐਲਾਨ ਕੀਤਾ ਸੀ ਕਿ ਉਹ ਬਰਗਾੜੀ ਵਿਖੇ ਰੋਸ ਮਾਰਚ ਦੌਰਾਨ ਆਪਣੇ ਬੱਚੇ ਦੀ ਲਾਸ਼ ਲੈ ਕੇ ਖਹਿਰਾ ਦਾ ਵਿਰੋਧ ਕਰਨਗੇ ਪਰ ਬਰਾਗੜੀ ਵਿਖੇ ਭਾਰੀ ਰਸ਼ ਹੋਣ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਇਸ ਮੌਕੇ ਖਹਿਰਾ ਨੇ ਪਰਿਵਾਰ ਨਾਲ ਦੱਖ ਸਾਂਝਾ ਕਰਦਿਆਂ ਕਿਹਾ ਕਿ ਬੱਚੇ ਦਾ ਗੱਡੀ ਨਾਲ ਹੋਇਆ ਹਾਦਸਾ ਇੱਕ ਮੰਦਭਾਗੀ ਘਟਨਾ ਸੀ, ਕੋਈ ਵੀ ਜਾਣਬੁਝ ਕੇ ਅਜਿਹਾ ਨਹੀਂ ਕਰਦਾ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਬੱਚੇ ਦੀ ਮੌਤ ਦਾ ਬਹੁਤ ਅਫਸੋਸ ਹੈ ਫਿਰ ਵੀ ਅਸੀਂ ਜੋ ਕਰ ਸਕੇ ਅਸੀਂ ਕੀਤਾ।
Read Also ਸੁਖਪਾਲ ਖਹਿਰਾ ਦੇ ਕਾਫ਼ਲੇ ਦੀ ਗੱਡੀ ਨਾਲ ਕੁਚਲੇ ਬੱਚੇ ਦੀ ਮੌਤ
ਜ਼ਖਮੀ ਬੱਚੇ ਨੂੰ ਖੁਦ ਹੀ ਮੌਕੇ ’ਤੇ ਹਸਪਤਾਲ ਲੈ ਕੇ ਗਏ, ਹਸਪਤਾਲ ਵਿੱਚ ਬੱਚੇ ਦਾ ਇਲਾਜ ਕਰਵਾਇਆ ਤਾਂ ਕਿ ਬੱਚੇ ਦੀ ਜਾਨ ਬਚ ਸਕੇ, ਪੁਲਿਸ ਨੂੰ ਹਾਦਸੇ ਦੀ ਘਟਨਾ ਬਾਰੇ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਡਰਾਇਵਰ ਨੂੰ ਪੁਲਿਸ ਅੱਗੇ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਹਾਦਸੇ ਵਾਲੀ ਗੱਡੀ ਵੀ ਪੁਲਿਸ ਨੂੰ ਸੌਂਪੀ ਜਾ ਚੁੱਕੀ ਹੈ। ਉਨ੍ਹਾਂ ਪਰਿਵਾਰ ਨੂੰ ਦਿਲਾਸਾ ਦਿੱਤਾ ਕਿ ਉਹ ਪਰਿਵਾਰ ਦੀ ਹਰ ਸੰਭਵ ਸਹਾਇਤਾ ਵੀ ਕਰਨਗੇ। ਇਸ ਮੌਕੇ ਖਹਿਰਾ ਨੇ ਇਸ ਹਾਦਸੇ ਨੂੰ ਸਿਆਸੀ ਰੰਗਤ ਦੇਣ ਵਾਲਿਆਂ ਦੀ ਆਲੋਚਨਾ ਵੀ ਕੀਤੀ। ਜ਼ਿਕਰਯੋਗ ਹੈ ਕਿ ਬੀਤੀ 3 ਅਕਤੂਬਰ ਨੂੰ ਸੁਖਪਾਲ ਖਹਿਰਾ ਦਾ ਕਾਫ਼ਲਾ ਗੋਲੇਵਾਲਾ ਵਾਲੇ ਪਾਸਿਓਂ ਫਰੀਦਕੋਟ ਵੱਲ ਆ ਰਿਹਾ ਸੀ ਤਾਂ ਉਨ੍ਹਾਂ ਦੇ ਕਾਫ਼ਲੇ ਦੀ ਪਾਇਲਟ ਗੱਡੀ ਨਾਲ ਇੱਕ ਬੱਚਾ ਟਕਰਾ ਗਿਆ ਸੀ ਜਿਸ ਨੂੰ ਤੁਰੰਤ ਹੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਪਰ ਇਲਾਜ ਦੌਰਾਨ ਇਸ ਮਾਸੂਮ ਦੀ ਮੌਤ ਹੋ ਗਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.