ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਬੀਤੇ ਦਿਨ ‘ਆਪ’ ਦੇ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਕਲਿੱਪ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪ ਕੇ ਜਾਂਚ ਦੀ ਮੰਗ ਕੀਤੀ ਹੈ। ਸੌਮਵਾਰ ਨੂੰ ਖਹਿਰਾ ਖੁਦ ਜਾ ਕੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨਾਲ ਮਿਲੇ ‘ਤੇ ਉਹ 2 ਅਸ਼ਲੀਲ ਵੀਡੀਓ ਸੌਂਪੇ। ਖਹਿਰਾ ਵੱਲੋਂ ਰਾਜਪਾਲ ਨੂੰ ਇਨ੍ਹਾਂ ਵੀਡੀਓਜ਼ ਦੀ ਫੋਰੈਂਸਿਕ ਜਾਂਚ ਦੀ ਮੰਗ ਕੀਤੀ ਗਈ ਹੈ। ਵੀਡੀਓ ਨੂੰ ਰਾਜਪਾਲ ਨੂੰ ਸੌਂਪਣ ਤੋਂ ਬਾਅਦ ਹੁਣ ਹਰ ਕੋਈ ਸੋਚਣ ਨੂੰ ਮੰਜਬੂਰ ਹੋ ਗਿਆ ਹੈ ਕਿ ਇਹ ਕਿਸ ਮੰਤਰੀ ਦੀ ਵੀਡੀਓ ਹੈ।
I believe Hon’ble Governor has forwarded the sleazy video of Aap Minister to Dgp Chandigarh police to verify its authenticity sought its forensic report. I’m surprised why @BhagwantMann is defending a Minister for his gross misconduct?Does he have any personal interest? @INCIndia
— Sukhpal Singh Khaira (@SukhpalKhaira) May 2, 2023
ਸੁਖਪਾਲ ਖਹਿਰਾ ਨੇ ਇਕ ਤਾਜ਼ਾ ਟਵੀਟ ਕਰ ਕਿਹਾ ਕਿ “ਮੇਰਾ ਮੰਨਣਾ ਹੈ ਕਿ ਮਾਨਯੋਗ ਰਾਜਪਾਲ ਨੇ ‘ਆਪ’ ਮੰਤਰੀ ਦੀ ਘਿਨੌਣੀ ਵੀਡੀਓ ਡੀਜੀਪੀ ਚੰਡੀਗੜ੍ਹ ਪੁਲਿਸ ਨੂੰ ਭੇਜ ਦਿੱਤੀ ਹੈ ਤਾਂ ਜੋ ਇਸਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੀ ਜਾ ਸਕੇ ਜਿਸਦੀ ਫੋਰੈਂਸਿਕ ਰਿਪੋਰਟ ਮੰਗੀ ਗਈ ਹੈ। ਮੈਂ ਹੈਰਾਨ ਹਾਂ ਕਿ ਕਿਉਂ ਭਗਵੰਤ ਮਾਨ ਇੱਕ ਮੰਤਰੀ ਨੂੰ ਉਸਦੇ ਘੋਰ ਦੁਰਵਿਵਹਾਰ ਲਈ ਬਚਾ ਰਿਹਾ ਹੈ? ਕੀ ਉਸਦਾ ਕੋਈ ਨਿੱਜੀ ਹਿੱਤ ਹੈ?”
ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਸੁਖਪਾਲ ਖਹਿਰਾ ਨੇ ਮੀਡੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਮੀਡੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਹ ਚਾਹੁੰਦੇ ਤਾਂ ਇਹ ਵੀਡੀਓ ਪੁਲਿਸ ਨੂੰ ਸੌਂਪ ਸਕਦੇ ਸੀ ਪਰ ਪੁਲਿਸ ਇਸ ਮਾਮਲੇ ਨੂੰ ਦਬਾ ਦਿੰਦੀ ਕਿਉਂਕਿ ਪੰਜਾਬ ਪੁਲਿਸ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਕਈ ਮਾਮਲਿਆਂ ਨੂੰ ਦਬਾ ਚੁੱਕੀ ਹੈ।
I have definite information that @AamAadmiParty media managers are calling up Tv channels not to carry sexual misconduct allegations against Aap Minister! Is this Badlav formula of @ArvindKejriwal & @BhagwantMann ? To hijack & intimidate media from airing the truth? @INCIndia
— Sukhpal Singh Khaira (@SukhpalKhaira) May 1, 2023
ਇਸ ਦਰਮਿਆਨ ਉਨ੍ਹਾਂ ਟਵੀਟ ਕਰ ਕਿਹਾ ਕਿ “ਮੈਨੂੰ ਪੱਕੀ ਜਾਣਕਾਰੀ ਹੈ ਕਿ ਆਮ ਆਦਮੀ ਪਾਰਟੀ ਦੇ ਮੀਡੀਆ ਪ੍ਰਬੰਧਕ ਟੀਵੀ ਚੈਨਲਾਂ ਨੂੰ ‘ਆਪ’ ਮੰਤਰੀ ‘ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ‘ਤੇ ਖਬਰਾਂ ਨਾ ਲਾਉਣ ਲਈ ਕਹਿ ਰਹੇ ਹਨ! ਕੀ ਇਹ ਹੈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਬਦਲਾਵ ਫਾਰਮੂਲਾ ਹੈ? ਮੀਡੀਆ ਨੂੰ ਸੱਚ ਨੂੰ ਪ੍ਰਸਾਰਿਤ ਕਰਨ ਤੋਂ ਹਾਈਜੈਕ ਅਤੇ ਡਰਾਉਣਾ?”
The charges made by @SukhpalKhaira against cabinet minister of AAP are very serious. I request the Honourable Governor to get an independent inquiry done in the matter and make the name of the tainted minister public. The said minister should be dropped till the time inquiry… pic.twitter.com/e8rEWVKOlX
— Partap Singh Bajwa (@Partap_Sbajwa) May 2, 2023
ਉਥੇ ਹੀ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵੀ ਰਾਜਪਾਲ ਨੂੰ ਸੁਤੰਤਰ ਜਾਂਚ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਟਵੀਟ ਕਰ ਲਿਖਿਆ ਕਿ ਵਿਧਾਇਕ ਸੁਖਪਾਲ ਖਹਿਰਾ ਵੱਲੋਂ ‘ਆਪ’ ਦੇ ਕੈਬਨਿਟ ਮੰਤਰੀ ਦੇ ਖਿਲਾਫ ਲਾਏ ਗਏ ਦੋਸ਼ ਬਹੁਤ ਗੰਭੀਰ ਹਨ। ਮੈਂ ਮਾਨਯੋਗ ਰਾਜਪਾਲ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਦੀ ਸੁਤੰਤਰ ਜਾਂਚ ਕਰਵਾਈ ਜਾਵੇ ਅਤੇ ਦਾਗੀ ਮੰਤਰੀ ਦਾ ਨਾਮ ਜਨਤਕ ਕੀਤਾ ਜਾਵੇ। ਉਕਤ ਮੰਤਰੀ ਨੂੰ ਜਾਂਚ ਤੱਕ ਬਰਖਾਸਤ ਕੀਤਾ ਜਾਵੇ…
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.