“ਔਸ਼ਧੀ ਅਤੇ ਖੁਸ਼ਬੂਦਾਰ ਬੂਟੇ ਲਗਾਉਣਾ ਸਮੇਂ ਦੀ ਅਹਿਮ ਲੋੜ”
ਕਪੂਰਥਲਾ: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਣ ਮਹਾਂ ਉਤਸਵ ਦੇ ਦੌਰਾਨ “ਵਪਾਰਕ ਮਹੱਹਤਾ ਵਾਲੇ ਔਸ਼ਧੀ ਅਤੇ ਖੁਸ਼ਬੂਦਾਰ ਪੌਦਿਆਂ ਤੱਕ ਪਹੁੰਚ ਅਤੇ ਸੰਭਾਵਨਾਵਾਂ” ਵਿਸ਼ੇ ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੂਬੇ ਭਰ ਦੇ 80 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਆਪਣੇ ਸ਼ੁਰੂਆਤੀ ਸੰਬੋਧਨ ਵਿਚ ਦੱਸਿਆ ਕਿ ਜੰਗਲਾਂ ਪੱਖੋਂ ਭਾਰਤ ਦਾ ਨਾਮ ਦੁਨੀਆਂ ਦੇ 10 ਵਿਸ਼ਾਲ ਜੰਗਲੀ ਵਿਭਿਨੰਤਾ ਵਾਲੇ ਚੋਟੀ ਦੇ ਦੇਸ਼ਾਂ ਵਿਚ ਆਉਂਦਾ ਹੈ ਅਤੇ ਜੰਗਲਾਂ ਨੂੰ ਬਚਾਉਣ ਲਈ ਜੀਵ-ਜੰਤੂਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ।
Punjab Cabinet : Bhagwant Mann ਦਾ ਵੱਡਾ ਫੇਰਬਦਲ! ਅੱਧੇ ਮੰਤਰੀਆਂ ਦੇ ਬਦਲੇ ਮਹਿਕਮੇ | D5 Channel Punjabi
ਉਨ੍ਹਾ ਦੱਸਿਆ ਵਣ ਮਹਾਂ ਉਤਸਵ ਮਨਾਉਣ ਦਾ ਮੁੱਢਲਾ ਮੰਤਵ ਆਲਮੀ ਤਪਸ਼ ਤੋਂ ਬਚਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਦਰਖਤ ਲਗਾਉਣ ਵੱਲ ਪ੍ਰੇਰਿਤ ਕਰਨਾ ਹੈ ਅਤੇ ਸਾਇੰਸ ਸਿਟੀ ਇਸ ਪਾਸੇ ਵੱਲ ਹਮੇਸ਼ਾਂ ਯਤਨਸ਼ੀਲ ਰਿਹਾ ਹੈ। ਇੱਥੇ ਜੈਵਿਕ-ਵਿਭਿੰਨਤਾ ਨੂੰ ਦਰਸਾਉਂਦੇ ਹਰਬਲ ਅਤੇ ਦਵਾਈਆਂ ਜੜ੍ਹੀਆਂ ਬੂਟੀਆਂ ਦੇ ਗਾਰਡਨ ਬਣਾਏ ਗਏ ਹਨ। ਇਹਨਾਂ ਤੋਂ ਇਲਾਵਾ ਸਾਇੰਸ ਸਿਟੀ ਵਿਖੇ ਪੰਜਾਬ ਦੇ ਪੁਰਾਤਨ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਦਰਸਾਉਂਦੇ 5500 ਦੇ ਕਰੀਬ ਦਰੱਖਤ ਵੀ ਲਗਾਏ ਗਏ ਹਨ,ਜਿਹੜੇ ਆਲੇ ਦੁਆਲੇ ਵਾਤਾਵਰਣ ਪ੍ਰਦੂਸ਼ਣ ਮੁਕਤ ਕਰਨ ਵਿਚ ਅਹਿਮ ਰੋਲ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦਾ ਜੰਗਲਾਂ ਹੇਠ ਰਕਬਾ 6.12 ਫ਼ੀਸਦ ਵਧਾ ਕੇ 15 ਫ਼ੀਸਦ ਕੀਤਾ ਜਾ ਸਕੇ।
ਆਹੁਦਾ ਸੰਭਾਲਦੇ ਹੀ ਨਵੇਂ DGP Gaurav Yadav ਦਾ ਐਕਸ਼ਨ? Gangsters ਦਾ ਹੋਊ ਸਫ਼ਾਇਆ | D5 Channel Punjabi
ਇਸ ਦੇ ਨਾਲ ਹੀ ਕੁਦਰਤ ਦੀ ਸੰਭਾਲ ਦੇ ਨਾਲ ਨਾਲ ਜੈਵਿਕ ਵਿਭਿੰਨਤਾਂ ਦੇ ਸਰੋਤਾਂ ਦੀ ਵੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਕਿਉਂ ਇਹ ਸਰੋਤ ਭਵਿੱਖ ਦੀਆਂ ਬਹੁਤ ਸਾਰੀਆਂ ਦਵਾਈਆਂ ਦੇ ਸਰੋਤ ਹਨ। ਇਸ ਤੋਂ ਇਲਾਵਾ ਰਾਜ ਵਿਚ ਦੁਰਲੱਭ ਅਤੇ ਲੁਪਤ ਹੋ ਰਹੇ ਜੀਵ ਜੰਤੂਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਾਇੰਸ ਸਿਟੀ ਵਿਖੇ ਜੈਵਿਕ- ਵਿਭਿੰਨਤਾ ਦੀ ਸਾਂਭ-ਸੰਭਾਲ ਅਤੇ ਹਰੇ ਭਰੇ ਪੰਜਾਬ ਦੀ ਮਹੱਹਤਾ ਨੂੰ ਦਰਸਾਉਂਦੀ ਤੰਦਰੁਸਤ ਮਿਸ਼ਨ ਪੰਜਾਬ ਦੀ ਇਕ ਗੈਲਰੀ ਵੀ ਬਣਾਈ ਗਈ ਹੈ।
Moosewala ਦੇ ਕਾਤਲ ਖੋਲ੍ਹਣਗੇ ਮੂੰਹ! ਹੁਣੇ Court ਦਾ ਆਇਆ ਫੈਸਲਾ | D5 Channel Punjabi
ਵੈਬਨਾਰ ਦੌਰਾਨ ਨੌਨੀ ਸੋਲਨ ਵਿਖੇ ਸਥਿਤ ਬਾਗਵਾਨੀ ਤੇ ਜੰਗਲਾਤ ਵਾਈ ਐਸ.ਪ੍ਰਮਾਰ ਯੂਨੀਵਰਸਿਟੀ ਦੇ ਜੰਗਲਾਤ ਕਾਲਜ ਦੀ ਮੁਖੀ ਪ੍ਰੋਫ਼ੈਸਰ ਮੀਨੂੰ ਸੂਦ ਮੁਖ ਬੁਲਾਰੇ ਵਜੋਂ ਹਾਜ਼ਰ ਹੋਈ। ਇਸ ਮੌਕੇ ਡਾ. ਸੂਦ ਨੇ ਸਾਡੀ ਸਿਹਤ ਅਤੇ ਤੰਦਰੁਸਤੀ ਲਈ ਚਿਕਿਸਤਕ ਜੜ੍ਹੀਆਂ— ਬੂਟੀਆਂ ਅਤੇ ਖੁਸ਼ਬੂਦਾਰ ਪੌਦਿਆਂ ਦੀ ਮਹੱਹਤਾ *ਤੇ ਵਿਸ਼ੇਸ਼ ਜਾਣਕਾਰੀ ਦਿੱਤੀ । ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਿਕਿਸਤਕ ਜੜ੍ਹੀ—ਬੂਟੀਆਂ ਦੇ ਰਵਾਇਤੀ ਅਤੇ ਮਨੁੱਖੀ ਨਸਲਾਂ ਦੇ ਇਲਾਜ ਲਈ ਲੰਬੇ ਸਮੇਂ ਤੋਂ ਦਵਾਈਆਂ ਵਿਚ ਵਿਸ਼ਵ ਪੱਧਰ *ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖੁਸ਼ਬੂਦਾਰ ਪੌਦੇ ਜਿੱਥੇ ਮਹਿਕ ਅਤੇ ਸੁਆਦ ਲਈ ਉਗਾਏ ਜਾਂਦੇ ਹਨ ਉੱਥੇ ਨਾਲ ਦੀ ਨਾਲ ਇਹਨਾਂ ਦੀ ਵਰਤੋਂ ਬਿਮਾਰੀਆਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ।
AAP MLA Raid : AAP MLA ਨੇ LIVE ਹੋ ਮਾਰਿਆ ਛਾਪਾ, ਅਫ਼ਸਰਾਂ ਦੀ ਬਣਾਈ ਰੇਲ | D5 Channel Punjabi
ਖੁਸ਼ਬੂਦਾਰ ਰਸਾਇਣ ਦਰਖੱਤਾਂ ਦੀਆਂ ਜੜ੍ਹਾਂ, ਲਕੜ, ਪੱਤੇ ਫ਼ਲ, ਫ਼ੁੱਲਾਂ ਬੀਜਾਂ ਅਤੇ ਹੋਰ ਹਿੱਸਿਆ ਵਿਚ ਮੌਜੂਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚਿਕਿਸਤਕ ਅਤੇ ਖੁਸ਼ਬੂਦਾਰ ਪੌਦਿਆਂ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਭਵਿੱਖ ਵਿਚ ਇਹ ਬਹੁਤ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਅੱਗੋਂ ਦੱਸਿਆ ਕਿ ਕੋਵਿਡ ਮਹਾਮਾਰੀ ਦੇ ਦੌਰਾਨ ਖੁਸ਼ਬੂਦਾਰ ਅਤੇ ਚਿਕਿਸਤਕ ਪੌਦੇ ਜਿਵੇਂ ਕਿ ਅਦਰਕ, ਪੁਦੀਨਾ,ਲਾਈਮ ਦੇ ਰੁੱਖ, ਹਰੀ ਚਾਹ ਅਤੇ ਉੜੀਹਿੰਦੀ ਆਦਿ ਦੇ ਸੇਵਨ ਵਿਚ 76 ਫ਼ੀਸਦ ਵਾਧਾ ਦਰਜ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.