
ਲੁਧਿਆਣੇ ਤੋਂ ਜਿੱਥੇ ਸਹੇਲੀ ਰਾਹੀਂ ਗਈ ਲੜਕੀ ਨੂੰ ਏਜੰਟ ਵਲੋਂ ਨੂੰ ਮਸਕਟ ਓਮਾਨ ਵਿੱਚ ਵੇਚ ਦਿੱਤਾ ਗਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਵਿਦੇਸ਼ ਮੰਤਰਾਲੇ ਦੇ ਯਤਨਾ ਸਦਕਾ ਵਾਪਿਸ ਪਰਤੀ ਪੀੜਤਾ ਹੱਡਬੀਤੀ ਸੁਣਾਉਂਦਿਆਂ ਉਸਨੇ ਦੱਸਿਆ ਕਿ ਓਥੇ ਉਸਨੂੰ ਕਲੀਨਿਕ ਦੇ ਕੰਮ ਦੀ ਬਜਾਏ ਜ਼ਬਰਨ ਉਸ ਕੋਲੋਂ ਹੋਰ ਕੰਮ ਕਰਵਾਏ ਜਾ ਰਹੇ ਸੀ। ਉਸਨੇ ਦੱਸਿਆ ਕਿ ਜਦੋਂ ਉਸ ਵਲੋਂ ਵਿਰੋਧ ਕੀਤਾ ਜਾਂਦਾ ਸੀ ਤਾਂ ਉਸਨੂੰ ਮੁਸਲਮਾਨਾਂ ਨੂੰ ਵੇਚਣ ਜਾਂ ਫੇਰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ।
ਪੜੀਤਾ ਨੇ ਖੁਲਾਸੇ ਕਰਦੇ ਦੱਸਿਆ ਕਿ ਉਥੇ ਦੇ ਹਾਲਾਤ ਲੜਕੀਆਂ ਦੇ ਰਹਿਣ ਯੋਗ ਨਹੀ ਹਨ। ਉਸਨੇ ਦੱਸਿਆ ਕਿ ਉਸਨੂੰ ਉੱਥੇ ਜਿਸ ਕੰਮ ਲਈ ਬੁਲਾਇਆ ਗਿਆ ਸੀ ਉਹ ਕੰਮ ਨਹੀ ਦਿੱਤਾ ਜਾਂਦਾ ਤੇ ਮਰਜ਼ੀ ਦੇ ਵਿਰੁੱਧ ਲੜਕੀਆਂ ਕੋਲੋਂ ਹੋਰ ਕੰਮ ਕਰਵਾਏ ਜਾਂਦੇ ਹਨ। ਸਾਰਾ ਦਿਨ ਕੰਮ ਕਰਵਾ ਕਿ ਖਾਣ ਲਈ ਨਹੀ ਦਿੱਤਾ ਜਾਂਦਾ ਤੇ ਆਰਾਮ ਲਈ ਵੀ 3 ਤੋਂ 4 ਘੰਟੇ ਦਿਤੇ ਜਾਂਦੇ ਸੀ। ਉਸਨੇ ਦੱਸਿਆ ਕਿ ਉੱਥੇ ਪਹੁੰਚਦੇ ਹੀ ਉਸਦਾ ਫੋਨ ਖੋਹ ਲਿਆ ਗਿਆ ਸੀ ਤੇ ਤਨਖਾਹ ਦੇਣ ਦੀ ਬਜਾਏ ਉਸ ਕੋਲ ਜਿਹੜੇ ਪੈਸੇ ਸੀ ਉਹ ਵੀ ਖੋਹ ਲਏ ਗਏ।
ਪੀੜਤ ਦੇ ਨਾਲ ਪਹੁੰਚੇ ਉਸਦੇ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਯਤਨਾ ਸਦਕਾ ਹੀ ਉਹਨਾਂ ਦੀ ਲੜਕੀ ਕੁਝ ਦਿਨਾਂ ਵਿੱਚ ਘਰ ਵਾਪਿਸ ਪਰਤੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਜਦੋਂ ਤੱਕ ਅਰਬ ਦੇਸ਼ਾਂ ਵਿੱਚ ਲੜਕੀਆਂ ਨੂੰ ਇਸ ਤਰ੍ਹਾਂ ਫਸਾ ਰਹੇ ਗਿਰੋਹ ‘ਤੇ ਨੱਥ ਨਹੀ ਪਾਈ ਜਾਂਦੀ ਉਦੋਂ ਤੱਕ ਇਸ ਵਤੀਰੇ ਨੂੰ ਰੋਕਿਆ ਨਹੀ ਜਾ ਸਕਦਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.