IndiaTop News

ਏਅਰ ਇੰਡੀਆ ਤੋਂ ਬਾਅਦ ਹੁਣ ਇੰਡੀਗੋ ਨੇ 500 ਨਵੇਂ ਜਹਾਜ਼ ਖਰੀਦਣ ਦਾ ਦਿੱਤਾ ਆਰਡਰ

ਭਾਰਤ ਅੱਜ ਹਰ ਖੇਤਰ ਵਿੱਚ ਵਿਕਾਸ ਕਰ ਰਿਹਾ ਹੈ। ਜਿਸ ਕਾਰਨ ਦੇਸ਼ ਨੂੰ ਵਿਸ਼ਵ ਪੱਧਰ ‘ਤੇ ਨਵੀਂ ਪਛਾਣ ਮਿਲ ਰਹੀ ਹੈ। ਹੁਣ ਭਾਰਤ ਹਵਾਬਾਜ਼ੀ ਬਾਜ਼ਾਰਾਂ ਵਿੱਚ ਵੀ ਵਿਕਾਸ ਕਰ ਰਿਹਾ ਹੈ। ਭਾਰਤ ਅੱਜ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਹਵਾਬਾਜ਼ੀ ਬਾਜ਼ਾਰਾਂ ਵਿੱਚੋਂ ਇੱਕ ਹੈ। ਦੇਸ਼ ਦੀਆਂ ਕਈ ਏਅਰਲਾਈਨ ਕੰਪਨੀਆਂ ਜਲਦੀ ਹੀ ਕਈ ਨਵੇਂ ਜਹਾਜ਼ ਖਰੀਦਣ ਜਾ ਰਹੀਆਂ ਹਨ। ਇਹ ਕੰਪਨੀਆਂ 1100 ਤੋਂ ਵੱਧ ਜਹਾਜ਼ ਖਰੀਦਣ ਵਾਲੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਕੰਪਨੀ ਨੇ ਫਰਾਂਸ ਅਤੇ ਅਮਰੀਕਾ ਦੀ ਕੰਪਨੀ ਨਾਲ ਕਰੀਬ 500 ਨਵੇਂ ਜਹਾਜ਼ ਖਰੀਦਣ ਦਾ ਸਮਝੌਤਾ ਕੀਤਾ ਹੈ। ਹੁਣ ਏਅਰਲਾਈਨ ਕੰਪਨੀਆਂ ਜਲਦ ਹੀ ਨਵੇਂ ਜਹਾਜ਼ ਖਰੀਦਣ ਜਾ ਰਹੀਆਂ ਹਨ।ਏਅਰਲਾਈਨ ਕੰਪਨੀਆਂ ਨਾਲ ਡੀਲ ਕਰਨ ਲਈ ਦਿੱਤੇ ਆਰਡਰ

ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਨੇ ਕਰੀਬ 500 ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਇਸ ਦੇ ਨਾਲ ਹੀ ਏਅਰਲਾਈਨ ਕੰਪਨੀ ਅਕਾਸਾ ਏਅਰ ਨੇ 72 ਬੋਇੰਗ ਨੈਰੋ-ਬਾਡੀ ਏਅਰਕ੍ਰਾਫਟ ਦਾ ਆਰਡਰ ਦਿੱਤਾ ਹੈ। ਗੋਫਰਸਟ ਨੇ 72 ਜਹਾਜ਼ ਖਰੀਦਣ ਦਾ ਆਰਡਰ ਦਿੱਤਾ ਹੈ ਅਤੇ ਵਿਸਤਾਰਾ ਬੋਇੰਗ ਕੰਪਨੀ ਤੋਂ 17 ਜਹਾਜ਼ ਖਰੀਦਣ ਵਾਲੀ ਹੈ। ਇਸ ਤਰ੍ਹਾਂ ਇਹ ਏਅਰਲਾਈਨ ਕੰਪਨੀਆਂ ਕਰੀਬ 1,115 ਨਵੇਂ ਜਹਾਜ਼ ਖਰੀਦਣ ਜਾ ਰਹੀਆਂ ਹਨ। ਏਅਰਲਾਈਨ ਕੰਪਨੀ ਇੰਡੀਓ ਮੁਤਾਬਕ ਸਾਲ 2022 ਦੀ ਦਸੰਬਰ ਤਿਮਾਹੀ ‘ਚ ਕੰਪਨੀ ਨੇ 22 ਨਵੇਂ ਜਹਾਜ਼ ਖਰੀਦੇ, ਜਿਸ ਤੋਂ ਬਾਅਦ ਇੰਡੀਗੋ ਦੇ ਜਹਾਜ਼ਾਂ ਦੀ ਕੁੱਲ ਗਿਣਤੀ 300 ਹੋ ਗਈ ਹੈ। ਇੰਡੀਗੋ ਨੇ ਜਾਣਕਾਰੀ ਦਿੱਤੀ ਕਿ ਕੰਪਨੀ ਨੇ 500 ਨਵੇਂ ਜਹਾਜ਼ਾਂ ਦਾ ਆਰਡਰ ਦਿੱਤਾ ਹੈ।ਏਅਰ ਇੰਡੀਆ ਦਾ ਸੌਦਾ ਏਅਰ ਇੰਡੀਆ ਏਅਰਬੱਸ ਅਤੇ ਬੋਇੰਗ ਨਾਲ ਹੋਏ ਸੌਦੇ ਮੁਤਾਬਕ 500 ਨਵੇਂ ਆਧੁਨਿਕ ਜਹਾਜ਼ ਖਰੀਦੇਗੀ। ਇਸ ਸੌਦੇ ਦੇ ਤਹਿਤ, ਏਅਰ ਇੰਡੀਆ ਏਅਰਬੱਸ ਕੰਪਨੀ ਤੋਂ 250 ਜਹਾਜ਼ ਖਰੀਦੇਗੀ, ਜਿਸ ਵਿੱਚ 210 ਸਿੰਗਲ-ਏਜ਼ਲ A320neos ਅਤੇ 40 ਵਾਈਡਬਾਡੀ A350 ਸ਼ਾਮਲ ਹਨ। ਅਤੇ ਏਅਰ ਇੰਡੀਆ ਬੋਇੰਗ ਤੋਂ 220 ਜਹਾਜ਼ ਖਰੀਦਣ ਜਾ ਰਹੀ ਹੈ। ਇਸ ਵਿੱਚ 190 737 MAX ਨੈਰੋਬਾਡੀ ਜੈੱਟ, 20 787 ਵਾਈਡਬਾਡੀਜ਼ ਅਤੇ 10 777x ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button